ਪ੍ਰਧਾਨ ਮੰਤਰੀ ਦੇ ਰੂਪ ‘ਚ 11 ਅਗਸਤ ਨੂੰ ਚੁੱਕਾਂਗਾ ਸਹੁੰ- ਇਮਰਾਨ

ਪ੍ਰਧਾਨ ਮੰਤਰੀ ਦੇ ਰੂਪ ‘ਚ 11 ਅਗਸਤ ਨੂੰ ਚੁੱਕਾਂਗਾ ਸਹੁੰ- ਇਮਰਾਨ

ਇਸਲਾਮਾਬਾਦ – ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ. ਟੀ. ਆਈ.) ਪਾਰਟੀ ਦੇ ਪ੍ਰਧਾਨ ਇਮਰਾਨ ਖ਼ਾਨ ਨੇ ਕਿਹਾ ਹੈ ਕਿ ਉਹ 11 ਅਗਸਤ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਣਗੇ। ਖੈਬਰ ਪਖਤੂਨਵਾ ਸੂਬੇ ਤੋਂ ਚੁਣੇ ਗਏ ਸੰਸਦ ਮੈਂਬਰਾਂ ਨਾਲ ਇਸਲਾਮਾਬਾਦ ‘ਚ ਗੱਲ ਕਰਦਿਆਂ ਉਨ੍ਹਾਂ ਨੇ ਇਹ ਜਾਣਕਾਰੀ ਦਿੱਤੀ। ਦੂਜੇ ਪਾਸੇ ਪਾਕਿਸਤਾਨ ਦੇ ਦੋ ਹੋਰ ਮੁੱਖ ਦਲਾਂ ਪੀ. ਐਮ. ਐਲ. (ਨਵਾਜ਼) ਅਤੇ ਪੀ. ਪੀ. ਪੀ. ਨੇ ਹੱਥ ਮਿਲਾ ਕੇ ਨੈਸ਼ਨਲ ਅਸੈਂਬਲੀ ‘ਚ ਨਵੀਂ ਸਰਕਾਰ ਨਾਲ ਸਖ਼ਤੀ ਨਾਲ ਪੇਸ਼ ਆਉਣ ਦਾ ਫੈਸਲਾ ਲਿਆ ਹੈ। ਇਮਰਾਨ ਦੀ ਪਾਰਟੀ ਨੂੰ 115 ਸੀਟਾਂ ਮਿਲੀਆਂ ਹਨ, ਜਿਹੜਾ ਸਧਾਰਣ ਬਹੁਮਤ ਤੋਂ 22 ਸੀਟਾਂ ਘੱਟ ਹੈ। ਪਾਕਿਸਤਾਨ ‘ਚ ਤਹਿਰੀਕ-ਏ-ਇਨਸਾਫ਼ ਨੈਸ਼ਨਲ ਅਸੈਂਬਲੀ ‘ਚ ਸਭ ਤੋਂ ਵੱਡੀ ਪਾਰਟੀ ਦੇ ਰੂਪ ‘ਚ ਉੱਭਰੀ ਹੈ ਪਰ ਉਸ ਨੂੰ ਬਹੁਮਤ ਹਾਸਲ ਨਹੀਂ ਹੋਇਆ ਹੈ। ਪਾਕਿਸਤਾਨ ਦੇ ਕਾਨੂੰਨ ਮੁਤਾਬਕ ਕਿਸੇ ਪਾਰਟੀ ਨੂੰ ਸਰਕਾਰ ਬਣਾਉਣ ਲਈ ਉਸ ਦੇ ਕੋਲ ਘੱਟੋ-ਘੱਟ 137 ਸੀਟਾਂ ਹੋਣੀਆਂ ਚਾਹੀਦੀਆਂ ਹਨ। ਪਾਕਿਸਤਾਨ ‘ਚ 25 ਜੁਲਾਈ ਨੂੰ ਚੋਣਾਂ ਹੋਈਆਂ ਸਨ।

You must be logged in to post a comment Login