ਪੰਜਾਬੀ ਨੌਜਵਾਨਾਂ ਨੂੰ ਲਗਾਤਾਰ ਅਮਰੀਕੀ ਕੈਂਪਾਂ ਤੋਂ ਵਾਪਸ ਭੇਜ ਰਿਹੈ ਟਰੰਪ ਪ੍ਰਸ਼ਾਸਨ

ਪੰਜਾਬੀ ਨੌਜਵਾਨਾਂ ਨੂੰ ਲਗਾਤਾਰ ਅਮਰੀਕੀ ਕੈਂਪਾਂ ਤੋਂ ਵਾਪਸ ਭੇਜ ਰਿਹੈ ਟਰੰਪ ਪ੍ਰਸ਼ਾਸਨ

ਕਪੂਰਥਲਾ -ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਮੈਕਸੀਕੋ ਦਾ ਬਾਰਡਰ ਪਾਰ ਕਰਕੇ ਅਮਰੀਕਾ ਦੇ ਕੈਂਪਾਂ ‘ਚ ਕੈਦ ਸਾਰੇ ਭਾਰਤੀਆਂ ਨੂੰ ਰਾਜਨੀਤਕ ਸ਼ਰਨ ਨਾ ਦੇਣ ਦੇ ਐਲਾਨ ਦੇ ਬਾਅਦ ਹੁਣ ਇਕ ਵਾਰ ਫਿਰ ਤੋਂ ਵੱਡੀ ਗਿਣਤੀ ‘ਚ ਭਾਰਤੀਆਂ ਨੂੰ ਅਮਰੀਕੀ ਕੈਂਪਾਂ ਤੋਂ ਫੜ ਕੇ ਵਾਪਸ ਭਾਰਤ ਭੇਜਿਆ ਗਿਆ ਹੈ। ਜਿਨ੍ਹਾਂ ‘ਚ ਕਾਫੀ ਗਿਣਤੀ ‘ਚ ਜ਼ਿਲਾ ਕਪੂਰਥਲਾ ਨਾਲ ਸਬੰਧਤ ਉਹ ਨੌਜਵਾਨ ਵੀ ਸ਼ਾਮਲ ਹਨ, ਜਿਨ੍ਹਾਂ ਤੋਂ ਕਬੂਤਰਬਾਜ਼ਾਂ ਨੇ 25 ਤੋਂ 30 ਲੱਖ ਰੁਪਏ ਦੀ ਰਕਮ ਲੈ ਕੇ ਉਨ੍ਹਾਂ ਨੂੰ ਜੰਗਲੀ ਮਾਰਗਾਂ ਰਾਹੀਂ ਅਮਰੀਕਾ ਭੇਜਿਆ ਸੀ। ਜ਼ਿਕਰਯੋਗ ਹੈ ਕਿ ਮੈਕਸੀਕੋ ਦੇ ਖਤਰਨਾਕ ਮਾਰਗਾਂ ਰਾਹੀਂ ਅਮਰੀਕਾ ਭੇਜਣ ਦਾ ਧੰਦਾ ਬੀਤੇ ਕਈ ਦਹਾਕਿਆ ਤੋਂ ਚੱਲਿਆ ਆ ਰਿਹਾ ਹੈ। ਜਿਨ੍ਹਾਂ ‘ਚ ਵੱਡੀ ਗਿਣਤੀ ‘ਚ ਅਜਿਹੇ ਭਾਰਤੀ ਕਬੂਤਰਬਾਜ਼ ਸ਼ਾਮਲ ਹਨ, ਜਿਨ੍ਹਾਂ ਨੇ ਮੈਕਸੀਕੋ ‘ਚ ਆਪਣੇ ਪੱਕੇ ਤੌਰ ‘ਤੇ ਟਿਕਾਣੇ ਬਣਾਏ ਹੋਏ ਹਨ। ਇਸ ਪੂਰੀ ਖਤਰਨਾਕ ਖੇਡ ‘ਚ ਹੁਣ ਤਕ ਕਾਫੀ ਵੱਡੀ ਗਿਣਤੀ ‘ਚ ਨੌਜਵਾਨਾਂ ਦੀ ਅਮਰੀਕਾ ਜਾਣ ਦੀ ਕੋਸ਼ਿਸ਼ ‘ਚ ਮੌਤ ਵੀ ਹੋ ਚੁੱਕੀ ਹੈ ਪਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਾਰਜਭਾਰ ਸੰਭਾਲਣ ਦੇ ਬਾਅਦ ਮੈਕਸੀਕੋ ਬਾਰਡਰ ‘ਤੇ ਇਸ ਕਦਰ ਸਖਤੀ ਹੋ ਗਈ ਹੈ ਕਿ ਉਥੇ ਸਖਤ ਸੁਰੱਖਿਆ ਕਾਰਣ ਵੱਡੀ ਗਿਣਤੀ ‘ਚ ਨੌਜਵਾਨ ਫੜੇ ਜਾ ਰਹੇ ਹਨ।

You must be logged in to post a comment Login