ਪੰਜਾਬੀ ਰੈਸਟੋਰੈਂਟ ਵੈਜੀਡੀਲਾਈਟ ਨੇ ਜਿੱਤਿਆ ਸਾਲਾਨਾ ਬਿਜ਼ਨੈੱਸ ਪੁਰਸਕਾਰ

ਪੰਜਾਬੀ ਰੈਸਟੋਰੈਂਟ ਵੈਜੀਡੀਲਾਈਟ ਨੇ ਜਿੱਤਿਆ ਸਾਲਾਨਾ ਬਿਜ਼ਨੈੱਸ ਪੁਰਸਕਾਰ

ਸਿਡਨੀ, (ਹਰਕੀਰਤ ਸਿੰਘ ਸੰਧਰ)-ਬਲੈਕਟਾਊਨ ਸਨ ਅਤੇ ਲੋਕ ਬਿਜ਼ਨਸ ਪੁਰਸਕਾਰ ਵੱਲੋਂ ਕਰਵਾਏ ਜਾਂਦੇ ਸਾਲਾਨਾ ਸਮਾਗਮ ਵਿਚ ਵੈਜੀਡੀਲਾਈਟ ਨੂੰ ਬਲੈਕਟਾਊਨ ਸਿਟੀ ਲੋਕਲ ਬਿਜ਼ਨਸ ਪੁਰਸਕਾਰ ਨਾਲ ਸਨਮਾਨਿਆ ਹੈ | ਇਥੇ ਗੌਰਤਲਬ ਹੈ ਕਿ ਇਸ ਪੁਰਸਕਾਰ ਲਈ 9 ਹਜ਼ਾਰ ਦੇ ਕਰੀਬ ਵੱਖ-ਵੱਖ ਬਿਜ਼ਨਸ ਸਨ ਅਤੇ 50 ਦੇ ਕਰੀਬ ਰੈਸਟੋਰੈਂਟ ਸਨ | ਵੈਜੀਡੀਲਾਈਟ ਦੇ ਮਾਲਕ ਰਾਜਵੰਤ ਸਿੰਘ ਨੇ ਦੱਸਿਆ ਕਿ ਇਹ ਪੁਰਸਕਾਰ ਮਿਹਨਤੀ ਸਟਾਫ ਅਤੇ ਸਖ਼ਤ ਮਿਹਨਤ ਦਾ ਨਤੀਜਾ ਹੈ | ਇਹ ਵੈਸ਼ਨੋ ਰੈਸਟੋਰੈਂਟ 2012 ਵਿਚ ਕੁਏਕਰ ਹਿੱਲ ਵਿਖੇ ਖੋਲਿ੍ਹਆ ਗਿਆ ਅਤੇ ਨਿਰੰਤਰ ਜਾਰੀ ਹੈ | 2000 ਵਿਚ ਪੰਜਾਬ ਦੇ ਜ਼ੀਰੇ ਇਲਾਕੇ ਤੋਂ ਸਿਡਨੀ ਪਹੁੰਚੇ ਰਾਜਵੰਤ ਸਿੰਘ ਜਿਥੇ ਇਹ ਪੁਰਸਕਾਰ ਜਿੱਤ ਕੇ ਪੰਜਾਬੀਆਂ ਦੀ ਝੰਡੀ ਬਰਕਰਾਰ ਰੱਖ ਰਹੇ ਹਨ| ਹੋਰਾਂ ਕੈਟੇਗਰੀ ਵਿਚ ਸਬ ਵੇਅ ਸੈਵਨ ਹਿੱਲ, ਹਾਰਵੇ ਨਾਰਮਨ ਬਲੈਕਟਾਊਨ, ਕੁਏਕਰ ਹਿੱਲ ਵੈਟਰਨਰੀ ਹਸਪਤਾਲ ਆਦਿ ਨਾਂਅ ਪ੍ਰਮੁੱਖ ਹਨ |

You must be logged in to post a comment Login