ਪੰਜਾਬ ‘ਚ ਕਾਰ ਖਰੀਦਣਾ ਹੋਇਆ ਮਹਿੰਗਾ, ਕੈਪਟਨ ਸਰਕਾਰ ਨੇ ਲਾਇਆ ਸਰਚਾਰਜ

ਪੰਜਾਬ ‘ਚ ਕਾਰ ਖਰੀਦਣਾ ਹੋਇਆ ਮਹਿੰਗਾ, ਕੈਪਟਨ ਸਰਕਾਰ ਨੇ ਲਾਇਆ ਸਰਚਾਰਜ

ਚੰਡੀਗੜ੍ਹ— ਪੰਜਾਬ ‘ਚ ਕਾਰਾਂ, ਮੋਟਰਸਾਈਕਲਾਂ ਅਤੇ ਹੋਰ ਵਾਹਨਾਂ ਨੂੰ ਖਰੀਦਣਾ ਮਹਿੰਗਾ ਹੋਵੇਗਾ ਕਿਉਂਕਿ ਕੈਪਟਨ ਸਰਕਾਰ ਵਲੋਂ ਵੀਰਵਾਰ ਨੂੰ ਵਾਹਨਾਂ ਦੇ ਰਜ਼ਿਸਟਰੇਸ਼ਨ ‘ਤੇ 1 ਫੀਸਦੀ ਸਰਚਾਰਜ ਲਗਾ ਦਿੱਤਾ ਹੈ। ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਟਰਾਂਸਪੋਟੇਸ਼ਨ ਵਾਹਨਾਂ ਵਲੋਂ ਲਿਜਾਣ ਵਾਲੇ ਸਮਾਨ ਦੀ ਕੀਮਤ ‘ਤੇ 10 ਫੀਸਦੀ ਸਰਚਾਰਜ ਲਗਾ ਦਿੱਤਾ ਹੈ। ਅਧਿਕਾਰੀ ਨੇ ਦੱਸਿਆ ਕਿ ਸਰਕਾਰ ਦੇ ਇਸ ਕਦਮ ਨਾਲ ਸੂਬੇ ‘ਚ ਲਗਭਗ 300 ਕਰੋੜ ਰੁਪਏ ਪ੍ਰਤੀ ਸਾਲ ਰੇਵਨਿਊ ਮਿਲੇਗਾ।
ਅਧਿਕਾਰੀ ਨੇ ਅੱਗੇ ਦੱਸਿਆ ਕਿ ਇਹ ਸਰਚਾਰਜ ਸਮਾਜਿਕ ਸੁਰੱਖਿਆ ਫੰਡ ਬਣਾਉਣ ਲਈ ਲਾਗੂ ਕੀਤਾ ਗਿਆ ਹੈ, ਜਿਸ ਦਾ ਇਸਤੇਮਾਲ ਬੁਢਾਪਾ ਪੈਨਸ਼ਨ ਅਤੇ ਸਿਹਤ ਬੀਮਾ ਯੋਜਨਾ ਜਿਹੀਆਂ ਸਮਾਜ ਕਲਿਆਣਕਾਰੀ ਯੋਜਨਾਵਾਂ ‘ਤੇ ਖਰਚ ਕੀਤਾ ਜਾਵੇਗਾ। ਮੋਟਰ ਵਾਹਨਾਂ ‘ਤੇ ਲਾਗੂ ਕੀਤੇ ਗਏ ਇਕ ਫੀਸਦੀ ਸਰਚਾਰਜ ਤੋਂ 200 ਕਰੋੜ ਰੁਪਏ ਦਾ ਰੇਵਨਿਊ ਮਿਲੇਗਾ ਜਦਕਿ ਟਰਾਂਸਪੋਰਟ ਕੀਤੇ ਜਾਣ ਵਾਲੇ ਸਮਾਨ ਦੀ ਕੀਮਤ ‘ਤੇ ਲਾਗੂ 10 ਫੀਸਦੀ ਸਰਚਾਰਜ ਤੋਂ ਸਰਕਾਰ ਨੂੰ 100 ਕਰੋੜ ਰੁਪਏ ਮਿਲਣਗੇ। ਸੂਬਾ ਸਰਕਾਰ ਸ਼ੁਰੂ ‘ਚ ਬੁਢਾਪਾ ਪੈਨਸ਼ਨ ਅਤੇ ਸਿਹਤ ਬੀਮਾ ਯੋਜਨਾ ‘ਤੇ ਖਰਚ ਨੂੰ ਪੂਰਾ ਕਰਨ ਲਈ ਸਰਚਾਰਜ ਤੋਂ ਮਿਲਣ ਵਾਲਾ ਫੰਡ ਖਰਚ ਕਰੇਗੀ। ਪੰਜਾਬ ਸਰਕਾਰ ਪੈਨਸ਼ਨ ਦੇ ਭੁਗਤਾਨ ‘ਤੇ 1500 ਕਰੋੜ ਰੁਪਏ ਖਰਚ ਕਰ ਰਹੀ ਹੈ। ਪ੍ਰਧਾਨ ਮੰਤਰੀ ਜਨ ਸਿਹਤ ਯੋਜਨਾ ‘ਤੇ ਕੁੱਲ 8050 ਕਰੋੜ ਰੁਪਏ ਖਰਚੇ ਜਾਂਦੇ ਹਨ। ਜਿਸ ‘ਚ ਸੂਬੇ ਦਾ ਹਿੱਸਾ 3050 ਕਰੋੜ ਰੁਪਏ ਹੈ।

You must be logged in to post a comment Login