ਪੰਜਾਬ ਤੋਂ ਬਾਹਰ ਅਮਰੀਕਾ ‘ਚ ਗੋਹੇ ਦੀ ਕੀਮਤ 215 ਰੁਪਏ

ਪੰਜਾਬ ਤੋਂ ਬਾਹਰ ਅਮਰੀਕਾ ‘ਚ ਗੋਹੇ ਦੀ ਕੀਮਤ 215 ਰੁਪਏ

ਨਿਊ ਜਰਸੀ : ਅਮਰੀਕਾ ਦੇ ਨਿਊ ਜਰਸੀ ਵਿੱਚ ਨਵੀਂ ਚੀਜ਼ ਦੇਖਣ ਨੂੰ ਮਿਲੀ ਹੈ। ਇੱਥੇ ਕਰਿਆਨੇ ਦੀ ਦੁਕਾਨ ਤੇ ਪਾਥੀਆਂ ਵਿਕ ਰਹੀਆਂ ਹਨ। ਇਨ੍ਹਾਂ ਦੀ ਬਕਾਇਦਾ ਪੈਕਿੰਗ ਕੀਤੀ ਗਈ ਹੈ। ਜਿਸ ਦੀ ਕੀਮਤ 215 ਰੁਪਏ ਹੈ। ਇਹ ਖਬਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਹਰ ਕੋਈ ਇਸ ਖਬਰ ਨੂੰ ਬੜੀ ਹੈਰਾਨੀ ਨਾਲ ਦੇਖ ਰਿਹਾ ਹੈ। ਕਿਉਂਕਿ ਕਰਿਆਨੇ ਦੀ ਦੁਕਾਨ ਤੇ ਤਾਂ ਪਾਥੀਆਂ ਸਾਡੇ ਮੁਲਕ ਭਾਰਤ ਵਿੱਚ ਵੀ ਨਹੀਂ ਵਿਕਦੀਆਂ।ਇਸ ਕਰਕੇ ਹੀ ਇਸ ਖਬਰ ਤੇ ਹੈਰਾਨੀ ਪ੍ਰਗਟਾਈ ਜਾ ਰਹੀ ਹੈ। ਸਮਰ ਹੇਲਰਨਕਰ ਨਾਮ ਦੇ ਇੱਕ ਵਿਅਕਤੀ ਨੇ ਟੋਕੇ ਨਾਲ ਪੈਕ ਕੀਤੇ ਗਏ ਗੋਬਰ ਦੇ ਕੇਕ ਭਾਵ ਪਾਥੀ ਦੀ ਤਸਵੀਰ ਸਾਂਝੀ ਕੀਤੀ ਹੈ। ਇੱਥੇ 215 ਰੁਪਏ ਵਿੱਚ ਸਿਰਫ਼ 10 ਪਾਥੀਆਂ ਵਿਕ ਰਹੀਆਂ ਹਨ। ਇਸ ਉਤਪਾਦ ਦੀ ਪੈਕਿੰਗ ਉੱਤੇ ਇੱਕ ਲੇਬਲ ਵੀ ਲੱਗਾ ਹੋਇਆ ਹੈ। ਇਸ ਲੇਬਲ ਉੱਤੇ ਲਿਖਿਆ ਹੋਇਆ ਹੈ। ਇਹ ਖਾਣ ਦੇ ਲਾਇਕ ਨਹੀਂ ਹੈ। ਸਗੋਂ ਧਾਰਮਿਕ ਉਦੇਸ਼ ਲਈ ਹੈ।

You must be logged in to post a comment Login