ਪੰਜਾਬ ਦੀ ਨਵੀਂ ਪਨੀਰੀ ਕਮਜ਼ੋਰੀ ਨੇ ਪੀੜੀ

ਪੰਜਾਬ ਦੀ ਨਵੀਂ ਪਨੀਰੀ ਕਮਜ਼ੋਰੀ ਨੇ ਪੀੜੀ

ਚੰਡੀਗੜ੍ਹ : ਪੰਜਾਬ ਦੇ ਮਾਸੂਮਾਂ ਅਤੇ ਨੌਜੁਆਨਾਂ ਨੂੰ ਪੌਸ਼ਟਿਕ ਖੁਰਾਕ ਨਾ ਮਿਲਣ ਕਾਰਨ ਉਨ੍ਹਾਂ ਦੀ ਤੰਦਰੁਸਤੀ ਰਾਮ ਭਰੋਸੇ ਚਲ ਰਹੀ ਹੈ। ਪੰਜਾਬ ਵਿਚ ਇਕ ਸਾਲ ਦੇ ਬੱਚੇ ਤੋਂ ਲੈ ਕੇ 19 ਸਾਲ ਦੀ ਉਮਰ ਦੇ ਨੌਜੁਆਨਾਂ ਵਿਚ ਪੂਰੇ ਮੁਲਕ ਨਾਲੋਂ ਸੱਭ ਤੋਂ ਘੱਟ ਵਿਟਾਮਿਨ ਪਾਇਆ ਗਿਆ ਹੈ ਜਦਕਿ ਆਇਰਨ, ਵਿਟਾਮਿਨ ਏ ਅਤੇ ਜ਼ਿੰਕ ਦੀ ਵੀ ਘਾਟ ਹੈ।ਕੰਪਰੀਹੈਂਸਿਵ ਨੈਸ਼ਨਲ ਨਿਊਟਰੀਸ਼ਨ ਸਰਵੇਖਣ ਵਿਚ 2017-18 ਤੋਂ ਇਹ ਤੱਥ ਸਾਹਮਣੇ ਆਏ ਹਨ। ਸਰਵੇਖਣ ਵਿਚ ਸਿੱਖ ਬੱਚਿਆਂ ਦਾ ਵਿਸ਼ੇਸ਼ ਤੌਰ ‘ਤੇ ਜ਼ਿਕਰ ਕੀਤਾ ਗਿਆ ਹੈ ਜਿਹੜੇ ਕਿ ਦੂਜਿਆਂ ਨਾਲੋਂ ਵਧੇਰੇ ਤੰਦਰੁਸਤ ਹਨ। ਪੰਜਾਬ ਨੂੰ ਮੁਲਕ ਦਾ ਮੋਹਰੀ ਸੂਬਾ ਮੰਨਿਆ ਜਾ ਰਿਹਾ ਹੈ ਪਰ ਇਥੋਂ ਦੇ ਬੱਚਿਆਂ ਨੂੰ ਸੰਪੂਰਨ ਖ਼ੁਰਾਕ ਨਹੀਂ ਮਿਲ ਰਹੀ। ਸਰਵੇਖਣ ਮੁਤਾਬਕ ਇਕ ਤੋਂ ਚਾਰ ਸਾਲ ਦੇ 67.2 ਫ਼ੀਸਦੀ ਬੱਚਿਆਂ ਵਿਚ ਆਇਰਨ ਦੀ ਕਮੀ ਹੈ। ਪੰਜ ਤੋਂ 9 ਸਾਲ ਦੇ 50.9 ਫ਼ੀ ਸਦੀ ਅਤੇ 10 ਤੋਂ 19 ਸਾਲ ਦੇ 45.3 ਫ਼ੀ ਸਦੀ ਬੱਚੇ ਆਇਰਨ ਦੀ ਘਾਟ ਨਾਲ ਜੂਝ ਰਹੇ ਹਨ। ਵਿਟਾਮਿਨ ਡੀ ਦੀ ਘਾਟ ਵਾਲੇ ਇਕ ਤੋਂ ਚਾਰ ਸਾਲ ਦੇ ਬੱਚਿਆਂ ਦੀ ਪ੍ਰਤੀਸ਼ਤਤਾ 52 ਫ਼ੀ ਸਦੀ ਹੈ। ਪੰਜ ਤੋਂ 9 ਸਾਲ ਦੇ 76.1 ਫ਼ੀ ਸਦੀ ਤੇ 10 ਤੋਂ 19 ਸਾਲ ਦੇ 68 ਫ਼ੀਸਦੀ ਨੌਜੁਆਨਾਂ ਵਿਚ ਵਿਟਾਮਿਨ ਡੀ ਲੋੜ ਮੁਤਾਬਕ ਪੂਰੇ ਨਹੀਂ। ਇਕ ਤੋਂ ਚਾਰ ਸਾਲ ਦੇ 17.2 ਫ਼ੀ ਸਦੀ ਮਾਸੂਮਾਂ ਨੂੰ ਵਿਟਾਮਿਨ ਡੀ ਪੂਰਾ ਨਹੀਂ ਮਿਲ ਰਿਹਾ।ਪੰਜ ਤੋਂ 9 ਸਾਲ ਦੇ ਅਜਿਹੇ ਬੱਚੇ 22.9 ਫ਼ੀ ਸਦੀ ਤੇ 10 ਤੋਂ 19 ਸਾਲ ਦੇ 12.8 ਫ਼ੀ ਸਦੀ ਹਨ। ਜ਼ਿੰਕ ਦੀ ਘਾਟ ਨਾਲ ਇਕ ਤੋਂ ਚਾਰ ਸਾਲ ਦੇ 21 ਫ਼ੀ ਸਦੀ ਬੱਚੇ ਲੜ ਰਹੇ ਹਨ। ਪੰਜ ਤੋਂ 9 ਸਾਲ ਦੇ 25.2 ਫ਼ੀ ਸਦੀ ਅਤੇ 10 ਤੋਂ 15 ਸਾਲ ਦੇ 51.8 ਫ਼ੀ ਸਦੀ ਅੱਲ੍ਹੜਾਂ ਵਿਚ ਲੋੜ ਤੋਂ ਘੱਟ ਹੈ। ਵਿਟਾਮਿਨ ਡੀ ਦੀ ਘਾਟ ਵਾਲੇ ਸਿੱਖਾਂ ਵਿਚੋਂ ਪਹਿਲੇ ਵਰਗ ਦੇ ਮਾਸੂਮ 57 ਫ਼ੀ ਸਦੀ, 4 ਤੋਂ 9 ਸਾਲ 22 ਫ਼ੀ ਸਦੀ ਅਤੇ ਤੀਜੇ ਵਰਗ 68 ਫ਼ੀ ਸਦੀ ਹਨ। ਆਇਰਨ ਦੀ ਘਾਟ ਕਰ ਕੇ ਬੱਚੇ ਅਤੇ ਨੌਜੁਆਨ ਅਨੀਮੀਆ ਦਾ ਸ਼ਿਕਾਰ ਹਨ। ਵਿਟਾਮਿਨ ਡੀ ਬੱਚਿਆਂ ਦੇ ਨਾਰਮਲ ਵਾਧੇ ਅਤੇ ਸਰੀਰਕ ਬਣਤਰ ਦਾ ਸੰਤੁਲਿਤ ਤੌਰ ‘ਤੇ ਵਿਕਾਸ ਹੋਣ ਦੇ ਰਾਹ ਵਿਚ ਰੁਕਾਵਟ ਬਣ ਰਹੀ ਹੈ। ਵਿਟਾਮਿਨ ਏ ਨਾਲ ਅੱਖਾਂ ਦੀ ਰੋਸ਼ਨੀ ਵਿਚ ਫ਼ਰਕ ਪੈ ਰਿਹਾ ਹੈ। ਇਸ ਦੇ ਮੁਕਾਬਲੇ ਹਰਿਆਣਾ ਦੇ ਇਕ ਤੋਂ ਚਾਰ ਸਾਲ ਦੇ 58.9 ਫ਼ੀ ਸਦੀ, 5 ਤੋਂ 9 ਸਾਲ ਦੇ 35.6 ਫ਼ੀ ਸਦੀ ਤੇ 10 ਤੋਂ 19 ਸਾਲ 31.7 ਫ਼ੀ ਸਦੀ ਬਾਰੇ ਸੰਤੁਲਿਤ ਖੁਰਾਕ ਤੋਂ ਵਾਂਝੇ ਹਨ ਅਤੇ ਇਹ ਸਥਿਤੀ ਪੰਜਾਬ ਤੋਂ ਕਿਤੇ ਬੇਹਤਰ ਹੈ।

You must be logged in to post a comment Login