ਪੰਜਾਬ ਦੇ ਨੌਜਵਾਨਾਂ ਨੂੰ ਨਵੇਂ ਸਾਲ ਦਾ ਵੱਡਾ ਤੋਹਫ਼ਾ, 26 ਜਨਵਰੀ ਨੂੰ ਮਿਲਣਗੇ ਸਮਾਰਟਫ਼ੋਨ

ਪੰਜਾਬ ਦੇ ਨੌਜਵਾਨਾਂ ਨੂੰ ਨਵੇਂ ਸਾਲ ਦਾ ਵੱਡਾ ਤੋਹਫ਼ਾ, 26 ਜਨਵਰੀ ਨੂੰ ਮਿਲਣਗੇ ਸਮਾਰਟਫ਼ੋਨ

ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਨਵੇਂ ਸਾਲ ‘ਤੇ ਪੰਜਾਬ ਦੇ ਨੌਜਵਾਨਾਂ ਨੂੰ ਵੱਡਾ ਤੋਹਫਾ ਦਿੱਤਾ ਜਾਵੇਗਾ ਕਿਉਂਕਿ ਕੈਪਟਨ ਵਲੋਂ 26 ਜਨਵਰੀ ਮਤਲਬ ਕਿ ਗਣਤੰਤਰ ਦਿਵਸ ‘ਤੇ 1 ਲੱਖ, 60 ਹਜ਼ਾਰ ਸਮਾਰਟਫੋਨ ਨੌਜਵਾਨਾਂ ਨੂੰ ਵੰਡਣ ਦਾ ਐਲਾਨ ਕੀਤਾ ਗਿਆ ਹੈ।ਇਸ ਬਾਰੇ ਕੈਪਟਨ ਨੇ ਟਵੀਟ ਕਰਦਿਆਂ ਲਿਖਿਆ ਕਿ 26 ਜਨਵਰੀ, 2020 ਨੂੰ ਜਦੋਂ ਅਸੀਂ ਗਣਤੰਤਰ ਦਿਵਸ ਮਨਾਵਾਂਗੇ, ਉਦੋਂ ਅਸੀਂ ਸਮਾਰਟਫੋਨ ਦਾ ਆਪਣਾ ਪਹਿਲਾ ਪੜਾਅ ਸ਼ੁਰੂ ਕਰਨ ਜਾ ਰਹੇ ਹਾਂ।ਉਨ੍ਹਾਂ ਲਿਖਿਆ ਕਿ 1.6 ਲੱਖ ਸਮਾਰਟਫੋਨ 11ਵੀਂ ਤੇ 12ਵੀਂ ਜਮਾਤ ਦੀਆਂ ਵਿਦਿਆਰਥਣਾਂ ਨੂੰ ਦਿੱਤੇ ਜਾਣਗੇ। ਕੈਪਟਨ ਨੇ ਕਿਹਾ ਕਿ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਇਹ ਸਮਾਰਟਫੋਨ ਵਿਦਿਆਰਥੀਆਂ ਨੂੰ ਪੜ੍ਹਾਈ ‘ਚ ਮਦਦਗਾਰ ਸਾਬਿਤ ਹੋਣਗੇ ਅਤੇ ਉਨ੍ਹਾਂ ਨੂੰ ਤਕਨੀਕ ਸਮਝਦਾਰ ਬਣਾਉਣਗੇ।ਦੱਸ ਦਈਏ ਕਿ ਕੈਪਟਨ ਅਮਰਿੰਦਰ ਸਿੰਘ ਵਲੋਂ ਵਿਦਿਆਰਥੀਆਂ ਨੂੰ ਦਿੱਤੇ ਜਾਣ ਵਾਲੇ ਸਮਾਰਟਫੋਨ ਦੀਆਂ ਸਪੈਸੀਫਿਕੇਸ਼ਨ ਦੀ ਇਕ ਫੋਟੋ ਵੀ ਸ਼ੇਅਰ ਕੀਤੀ ਗਈ ਹੈ। ਦੱਸ ਦਈਏ ਕਿ ਸਰਕਾਰ ਤਿੰਨ ਵਰ੍ਹੇ ਬਾਅਦ ਆਪਣੇ ਚੋਣ ਵਾਅਦੇ ਨੂੰ ਪੂਰਾ ਕਰਨ ਜਾ ਰਹੀ ਹੈ।

You must be logged in to post a comment Login