ਪੰਜਾਬ ਦੇ ਵਿਧਾਇਕ ਐਮਐਲਏ ਹਾਸਟਲ ਦੇ ਖਾਣੇ ਤੋਂ ਨਾਖ਼ੁਸ਼, ਅਧਿਕਾਰੀ ਤਲਬ

ਪੰਜਾਬ ਦੇ ਵਿਧਾਇਕ ਐਮਐਲਏ ਹਾਸਟਲ ਦੇ ਖਾਣੇ ਤੋਂ ਨਾਖ਼ੁਸ਼, ਅਧਿਕਾਰੀ ਤਲਬ

ਚੰਡੀਗੜ੍ਹ: ਪੰਜਾਬ ਦੇ ਵਿਧਾਇਕ ਚੰਡੀਗੜ ਸਥਿਤ MLA ਹਾਸਟਲ ਦੀ ਕੰਟੀਨ ਵਿੱਚ ਮਿਲ ਰਹੇ ਖਾਣੇ ਤੋਂ ਨਾਖੁਸ਼ ਹਨ। ਖਾਣੇ ਦੀ ਕੁਆਲਿਟੀ ਨੂੰ ਲੈ ਕੇ ਵਿਧਾਇਕਾਂ ਵੱਲੋਂ ਕੀਤੀਆਂ ਗਈਆਂ ਸ਼ਿਕਾਇਤਾਂ ‘ਤੇ ਪੰਜਾਬ ਵਿਧਾਨਸਭਾ ਦੀ ਹਾਉਸ ਕਮੇਟੀ ਨੇ ਸਖ਼ਤ ਫ਼ੈਸਲਾ ਲੈਂਦੇ ਹੋਏ ਸਕੱਤਰ ਹਾਸਪਿਟਾਲਿਟੀ ਵਿਭਾਗ ਅਤੇ ਚੀਫ ਆਰਕੀਟੇਕਟ ਨੂੰ ਤਲਬ ਕਰ ਲਿਆ ਹੈ। ਇਸ ਸੰਬੰਧ ‘ਚ ਸੋਮਵਾਰ ਨੂੰ ਪੰਜਾਬ ਵਿਧਾਨ ਸਭਾ ਦੀ ਸਕੱਤਰ ਸ਼ਸ਼ਿ ਲਖਨਪਾਲ ਮਿਸ਼ਰਾ ਵੱਲੋਂ ਆਮ ਰਾਜ ਪ੍ਰਬੰਧ ਵਿਭਾਗ ਨੂੰ ਪੱਤਰ ਲਿਖਕੇ ਉਪਰੋਕਤ ਦੋਨਾਂ ਅਧਿਕਾਰੀਆਂ ਦੀ 24 ਦਸੰਬਰ ਨੂੰ ਹੋਣ ਵਾਲੀ ਹਾਉਸ ਕਮੇਟੀ ਦੀ ਬੈਠਕ ਵਿੱਚ ਨਿਜੀ ਤੌਰ ‘ਤੇ ਹਾਜਰੀ ਯਕੀਨੀ ਬਣਾਉਣ ਨੂੰ ਕਿਹਾ ਹੈ।ਸੋਮਵਾਰ ਨੂੰ ਵਿਧਾਨ ਸਭਾ ਸਕੱਤਰ ਵਲੋਂ ਪੰਜਾਬ ਦੇ ਆਮ ਰਾਜ ਪ੍ਰਬੰਧ ਵਿਭਾਗ ਦੇ ਪ੍ਰਮੁੱਖ ਸਕੱਤਰ ਨੂੰ ਪੱਤਰ ਲਿਖਕੇ ਸਕੱਤਰ ਹਾਸਪਿਟਾਲਿਟੀ ਅਤੇ ਮੁੱਖ ਆਰਕੀਟੇਕਟ ਨੂੰ ਤਲਬ ਕਰਨ ਨੂੰ ਕਿਹਾ ਹੈ। ਵਿਧਾਨ ਸਭਾ ਦੀ ਸਕੱਤਰ ਸ਼ਸ਼ਿ ਲਖਨਪਾਲ ਮਿਸ਼ਰਾ ਵਲੋਂ ਲਿਖੇ ਪੱਤਰ ਵਿੱਚ ਕਿਹਾ ਗਿਆ ਹੈ ਕਿ ਇਸ ਵਿਸ਼ੇ ਉੱਤੇ ਮੈਨੂੰ ਇਹ ਲਿਖਣ ਦੀ ਹਿਦਾਇਤ ਹੈ ਕਿ ਹਾਉਸ ਕਮੇਟੀ ਵੱਲੋਂ 17 ਦਸੰਬਰ 2019 ਨੂੰ ਪੰਜਾਬ ਐਮਐਲਏ ਹਾਸਟਲ ਸੈਕਟਰ-4 ਚੰਡੀਗੜ ਦੀ ਕੰਟੀਨ ਦਾ ਦੌਰਾ ਕੀਤਾ ਗਿਆ ਅਤੇ ਉਸ ਦੌਰੇ ਦੇ ਦੌਰਾਨ ਕਮੇਟੀ ਨੇ ਵੇਖਿਆ ਕਿ ਐਮਐਲਏ ਹਾਸਟਲ ਦੀ ਰਸੋਈ ਦੀ ਹਾਲਤ ਬਹੁਤ ਹੀ ਖਸਤਾ ਹੈ ਅਤੇ ਕੰਟੀਨ ਦੇ ਖਾਣੇ ਦੀ ਕੁਆਲਿਟੀ ਨੂੰ ਲੈ ਕੇ ਵਿਧਾਇਕਾਂ ਵੱਲੋਂ ਕਈ ਵਾਰ ਸ਼ਿਕਾਇਤ ਵੀ ਕੀਤੀ ਗਈ ਹੈ। ਖਾਣੇ ਦੀ ਕੁਆਲਿਟੀ ਵਿੱਚ ਸੁਧਾਰ ਲਿਆਉਣ ਲਈ ਡਾਇਰੈਕਟਰ ਹਾਸਪਿਟਾਲਿਟੀ ਵਿਭਾਗ ਵੱਲੋਂ ਕਮੇਟੀ ਨੂੰ ਭਰੋਸਾ ਦਿੱਤਾ ਗਿਆ ਤਾ ਕਿ ਉਨ੍ਹਾਂ ਨੂੰ ਇੱਕ ਹਫਤੇ ਦਾ ਟਾਇਮ ਦਿੱਤਾ ਜਾਵੇ, ਲੇਕਿਨ ਖਾਣੇ ਦੀ ਕੁਆਲਿਟੀ ਹੁਣ ਤੱਕ ਠੀਕ ਨਹੀਂ ਹੋਈ ਹੈ। ਪੱਤਰ ਵਿੱਚ ਅੱਗੇ ਲਿਖਿਆ ਗਿਆ ਕਿ ਕਮੇਟੀ ਵਲੋਂ ਇਸ ਮਾਮਲੇ ਨੂੰ ਵੱਡੀ ਗੰਭੀਰਤਾ ਨਾਲ ਲਿਆ ਗਿਆ ਹੈ ਅਤੇ ਹਿਦਾਇਤ ਕੀਤੀ ਗਈ ਹੈ ਕਿ ਅਗਲੀ ਮੀਟਿੰਗ ਵਿੱਚ ਸਕੱਤਰ ਹਾਸਪਿਟਾਲਿਟੀ ਵਿਭਾਗ ਦੇ ਨਾਲ-ਨਾਲ ਮੁੱਖ ਆਰਕੀਟੇਕਟ ਨੂੰ ਨਿਜੀ ਤੌਰ ਉੱਤੇ ਤਲਬ ਕੀਤਾ ਜਾਵੇ ਤਾਂਕਿ ਕੰਟੀਨ ਦੇ ਖਾਣੇ ਦੀ ਕੁਆਲਿਟੀ ਵਿੱਚ ਸੁਧਾਰ ਲਿਆਇਆ ਜਾ ਸਕੇ ਅਤੇ ਕੰਟੀਨ ਦੇ ਰੇਨੋਵੇਸ਼ਨ ਸਬੰਧੀ ਫੈਸਲਾ ਲਿਆ ਜਾ ਸਕੇ। ਪੱਤਰ ‘ਚ ਇਹ ਵੀ ਲਿਖਿਆ ਗਿਆ ਹੈ ਕਿ ਉਕਤ ਅਧਿਕਾਰੀ ਹਾਉਸ ਕਮੇਟੀ ਦੀ 24 ਦਸੰਬਰ ਨੂੰ ਐਮਐਲਏ ਹਾਸਟਲ ਸੈਕਟਰ-4 ਚੰਡੀਗੜ ਵਿੱਚ ਹੋਣ ਵਾਲੀ ਬੈਠਕ ਵਿੱਚ ਨਿਜੀ ਤੌਰ ‘ਤੇ ਹਾਜਰ ਹੋਣ।

You must be logged in to post a comment Login