ਪੰਜਾਬ ਸਰਕਾਰ ’ਚ 60 ਸਾਲ ਹੀ ਰਹੇਗੀ ਸੇਵਾ ਮੁਕਤੀ ਦੀ ਉਮਰ

ਪੰਜਾਬ ਸਰਕਾਰ ’ਚ 60 ਸਾਲ ਹੀ ਰਹੇਗੀ ਸੇਵਾ ਮੁਕਤੀ ਦੀ ਉਮਰ

ਚੰਡੀਗੜ੍ਹ : ਵਿੱਤੀ ਸੰਕਟ ਨਾਲ ਜੂਝ ਰਹੀ ਪੰਜਾਬ ਸਰਕਾਰ ਆਪਣੇ ਮੁਲਾਜ਼ਮਾਂ ਨੂੰ 58 ਸਾਲ ਦੀ ਉਮਰੇ ਸੇਵਾ ਮੁਕਤ ਕਰਨ ਦੀ ਹਾਲਤ ਵਿੱਚ ਨਹੀਂ ਹੈ। ਲਿਹਾਜ਼ਾ 58 ਸਾਲ ਦੀ ਉਮਰ ਵਿੱਚ ਸੇਵਾ ਮੁਕੰਮਲ ਕਰਨ ਵਾਲੇ ਮੁਲਾਜ਼ਮਾਂ ਦੇ ਕਾਰਜਕਾਲ ਵਿੱਚ ਦੋ ਸਾਲ ਦਾ ਵਾਧਾ ਕਰਨ ਦੀ ਸਕੀਮ ਪਹਿਲਾਂ ਵਾਂਗ ਜਾਰੀ ਰਹੇਗੀ। ਵਿੱਤ ਮੰਤਰਾਲੇ ਦੇ ਇਕ ਸਿਖਰਲੇ ਅਧਿਕਾਰੀ ਨੇ ਕਿਹਾ ਕਿ ਸੇਵਾ ਮੁਕਤ ਹੋਣ ਵਾਲੇ ਮੁਲਾਜ਼ਮਾਂ ਨੂੰ ਰਿਟਾਇਰਮੈਂਟ ਮੌਕੇ ਮਿਲਣ ਵਾਲੇ ਲਾਭ ਦੇਣ ਲਈ ਸਰਕਾਰ ਨੂੰ ਦੋ ਹਜ਼ਾਰ ਕਰੋੜ ਰੁਪਏ ਲੋੜੀਂਦੇ ਹਨ।

You must be logged in to post a comment Login