ਪੰਤ ਦਾ ਆਊਟ ਹੋਣਾ ਨਹੀਂ ਬਲਕਿ ਆਊਟ ਹੋਣ ਦਾ ਤਰੀਕਾ ਪਰੇਸ਼ਾਨੀ ਦੀ ਵਜ੍ਹਾ

ਪੰਤ ਦਾ ਆਊਟ ਹੋਣਾ ਨਹੀਂ ਬਲਕਿ ਆਊਟ ਹੋਣ ਦਾ ਤਰੀਕਾ ਪਰੇਸ਼ਾਨੀ ਦੀ ਵਜ੍ਹਾ

ਨਵੀਂ ਦਿੱਲੀ— ਵੈਸੇ ਤਾਂ ਨੌਜਵਾਨ ਵਿਕਟਕੀਪਰ ਰਿਸ਼ਭ ਪੰਤ ਨੂੰ ਐੱਮ.ਐੱਸ.ਧੋਨੀ. ਦਾ ਉਤਰਾਧਿਕਾਰੀ ਮੰਨਿਆ ਜਾ ਰਿਹਾ ਹੈ ਪਰ ਜਿਸ ਤਰ੍ਹ੍ਹਾਂ ਨਾਲ ਉਹ ਆਪਣਾ ਵਿਕਟ ਗੁਆ ਰਹੇ ਹਨ ਉਸਨੂੰ ਦੇਖ ਕੇ ਇਸ ਗੱਲ ‘ਤੇ ਥੋੜਾ ਸ਼ੱਕ ਹੁੰਦਾ ਹੈ, ਆਸਟ੍ਰੇਲੀਆ ਖਿਲਾਫ ਪਹਿਲੇ ਟੀ-20 ਮੈਚ ‘ਚ ਪੰਤ ਨੇ 15 ਗੇਂਦਾਂ ‘ਚ 20 ਦੌੜਾਂ ਬਣਾਈਆਂ ਪਰ ਉਹ ਅਜਿਹੇ ਸਮੇਂ ‘ਤੇ ਆਊਟ ਹੋਏ ਜਿਸ ਨੇ ਟੀਮ ਇੰਡੀਆ ਨੂੰ ਮੈਚ ਹਰਾ ਦਿੱਤਾ। ਖੁਦ ਕਪਤਾਨ ਵਿਰਾਟ ਕੋਹਲੀ ਨੇ ਮੈਚ ਤੋਂ ਬਾਅਦ ਇਹ ਗੱਲ ਮੰਨੀ ਦੀ ਪੰਤ ਦਾ ਵਿਕਟ ਟੀਮ ਇੰਡੀਆ ਨੂੰ ਭਾਰੀ ਪਿਆ ਗਿਆ। ਵੈਸੇ ਪੰਤ ਦਾ ਆਊਟ ਹੋਣਾ ਨਹੀਂ ਬਲਕਿ ਆਊਟ ਹੋਣ ਦਾ ਤਰੀਕਾ ਪਰੇਸ਼ਾਨੀ ਦੀ ਵਜ੍ਹਾ ਹੈ। ਰਿਸ਼ਭ ਪੰਤ ਨੇ ਐਂਡਰਿਊ ਟਾਏ ਦੀ ਗੇਂਦ ਨੂੰ ਰਿਵਰਸ ਸਕੂਪ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਨਾਕਾਮ ਰਹੇ ਅਤੇ ਬੋਲਡ ਹੋ ਗਏ, ਰਿਸ਼ਭ ਪੰਤ ਦਾ ਮਜ਼ਬੂਤ ਪੱਖ ਵਿਕਟ ਦੇ ਸਾਹਮਣੇ ਹਨ। ਉਹ ਲਾਂਗ ਆਫ, ਲਾਂਗ ਆਨ ਅਤੇ ਮਿਡਵਿਕਟ ‘ਤੇ ਲੰਮੇ ਛੱਕੇ ਲਗਾਉਣ ਲਈ ਜਾਣੇ ਜਾਂਦੇ ਹਨ ਪਰ ਉਨ੍ਹਾਂ ਨੂੰ ਬ੍ਰਿਸਬੇਨ ਟੀ-20 ‘ਚ ਉਹ ਸ਼ਾਟ ਚੁਣਿਆ ਜਿਸ ‘ਤੇ ਉਨ੍ਹਾਂ ਨੂੰ ਮੁਹਾਰਤ ਹਾਸਲ ਨਹੀਂ ਹੈ। ਜਦੋਂ ਵੀ ਟੀਮ ਮੁਸ਼ਕਲ ‘ਚ ਹੁੰਦੀ ਹੈ ਤਾਂ ਖਿਡਾਰੀ ਪ੍ਰਯੋਗ ਕਰਨ ਦੀ ਬਜਾਏ ਆਪਣੇ ਮਜ਼ਬੂਤ ਪੱਖ ਦੇ ਮੁਤਾਬਕ ਬੱਲੇਬਾਜ਼ੀ ਕਰਦਾ ਹੈ ਪਰ ਪੰਤ ਦੀ ਅਨੁਭਵਹੀਨਤਾ ਸਾਫਤੌਰ ‘ਤੇ ਉਨ੍ਹਾਂ ਦੀ ਬੱਲੇਬਾਜ਼ੀ ‘ਚ ਝਲਕ ਰਹੀ ਹੈ।

You must be logged in to post a comment Login