ਫ਼ਤਿਹਵੀਰ ਮਾਮਲਾ : ਤੀਜੇ ਦਿਨ ਦੀ ਭੁੱਖ ਹੜਤਾਲ ਖ਼ਤਮ, ਧਰਨਾ ਸਮਾਪਤ

ਫ਼ਤਿਹਵੀਰ ਮਾਮਲਾ : ਤੀਜੇ ਦਿਨ ਦੀ ਭੁੱਖ ਹੜਤਾਲ ਖ਼ਤਮ, ਧਰਨਾ ਸਮਾਪਤ

ਸੰਗਰੂਰ : ਮਾਸੂਮ ਫ਼ਤਿਹਵੀਰ ਦੀ ਮੌਤ ਤੋਂ ਬਾਅਦ ਲਗਾਤਾਰ ਇਨਸਾਫ਼ ਦੀ ਮੰਗ ਕਰਦੀਆਂ ਆ ਰਹੀਆਂ ਵੱਖ-ਵੱਖ ਕਮੇਟੀਆਂ ਵੱਲੋਂ ਸੰਘਰਸ਼ ਜਾਰੀ ਹੈ ਪਿਛਲੇ 2 ਦਿਨਾਂ ਤੋਂ ਸੰਗਰੂਰ ਦੇ ਡੀ.ਸੀ. ਦਫ਼ਤਰ ਅੱਗੇ ਭੁੱਖ ਹੜਤਾਲ ਕਰ ਰਹੇ ਆਮ ਲੋਕਾਂ ਦੀ ਇਕ ਕਮੇਟੀ ਵੱਲੋਂ ਅੱਜ ਵਿਜੇਇੰਦਰ ਸਿੰਗਲਾ ਦੀ ਕੋਠੀ ਅੱਗੇ ਸਵੇਰ ਤੋਂ ਧਰਨਾ ਜਾਰੀ ਸੀ ਪਰ ਇਹ ਧਰਨਾ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਨੂੰ ਮੰਗਲਵਾਰ ਸ਼ਾਮ ਤਕ ਦਾ ਅਲਟੀਮੇਟਮ ਦੇ ਕੇ ਚੁੱਕ ਲਿਆ ਗਿਆ।ਧਰਨੇ ਦੀ ਅਗਵਾਈ ਕਰਨ ਵਾਲੇ ਰਣਦੀਪ ਦਿਓਲ ਨੇ ਇਸ ਸਬੰਧੀ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਪ੍ਰਸ਼ਾਸਨ ਤੋਂ ਨਿਆਂਇਕ ਜਾਂਚ ਦੀ ਮੰਗ ਕਰ ਰਹੇ ਹਾਂ ਪਰ ਸਰਕਾਰ ਵੱਲੋਂ ਸਾਡੀ ਗੱਲ ਨਹੀਂ ਸੁਣੀ ਜਾ ਰਹੀ। ਅੱਜ ਅਸੀਂ ਕੈਬਨਿਟ ਮੰਤਰੀ ਨੂੰ ਆਪਣਾ ਮੰਗ ਪੱਤਰ ਦੇਣ ਲਈ ਧਰਨਾ ਲਾਇਆ ਸੀ ਪਰ ਕੈਬਨਿਅ ਮੰਤਰੀ ਵਿਜੈਇੰਦਰ ਬਾਹਰ ਹੋਣ ਕਰ ਕੇ ਉਨ੍ਹਾਂ ਨੂੰ ਨਹੀਂ ਮਿਲ ਸਕੇ ਪਰ ਪ੍ਰਸ਼ਾਸਨ ਵਲੋਂ ਡੀ.ਐਸ.ਪੀ. ਸਤਪਾਲ ਸ਼ਰਮਾ ਅਤੇ ਡੀ.ਐਸ.ਪੀ. ਮਨਜੀਤ ਸਿੰਘ ਨੇ ਭਰੋਸਾ ਦਿਵਾਇਆ ਹੈ ਕਿ ਆਉਂਦੇ ਮੰਗਲਵਾਰ ਸ਼ਾਮ ਤਕ ਵਿਜੈਇੰਦਰ ਸਿੰਗਲਾ ਨਾਲ ਕਮੇਟੀ ਮੈਂਬਰਾਂ ਦੀ ਮੁਲਾਕਾਤ ਕਰਵਾ ਕੇ ਇਸ ਮਾਮਲੇ ਨੂੰ ਸੁਲਝਾ ਲਿਆ ਜਾਵੇਗਾ।

You must be logged in to post a comment Login