ਫਿਰ ਯਾਦ ਆਏ ਯੁਵਰਾਜ, ਵਿੰਡੀਜ਼ ਦੇ ਇਸ ਧਾਕੜ ਬੱਲੇਬਾਜ਼ ਨੇ ਠੋਕੇ ਲਗਾਤਾਰ 5 ਛੱਕੇ

ਫਿਰ ਯਾਦ ਆਏ ਯੁਵਰਾਜ, ਵਿੰਡੀਜ਼ ਦੇ ਇਸ ਧਾਕੜ ਬੱਲੇਬਾਜ਼ ਨੇ ਠੋਕੇ ਲਗਾਤਾਰ 5 ਛੱਕੇ

ਨਵੀਂ ਦਿੱਲੀ : ਕ੍ਰਿਕਟ ਖੇਡ ਹੈਰਾਨ ਕਰਨ ਲਈ ਜਾਣਿਆ ਜਾਂਦਾ ਹੈ। ਕਹਿੜੇ ਓਵਰ ਵਿਚ ਕੀ ਹੋ ਜਾਵੇ ਇਹ ਨਾ ਗੇਂਦਬਾਜ਼ ਨੂੰ ਪਤਾ ਹੁੰਦਾ ਹੈ ਅਤੇ ਨਾ ਹੀ ਬੱਲੇਬਾਜ਼ ਨੂੰ। ਕੈਰੀਬੀਅਨ ਪ੍ਰੀਮਿਅਰ ਲੀਗ ਦੇ ਇਕ ਮੈਚ ਦੌਰਾਨ ਅਜਿਹਾ ਪਲ ਵੀ ਆਇਆ ਜਦੋਂ ਇਕ ਓਵਰ ਵਿਚ ਤਾਬੜਤੋੜ 6 ਛੱਕੇ ਲੱਗਣ ਹੀ ਵਾਲੇ ਸੀ। ਜਿਸ ਨੂੰ ਦੇਖ ਕੇ ‘ਸਿਕਸਰ ਕਿੰਗ’ ਯੁਵਰਾਜ ਸਿੰਘ ਦੀ ਯਾਦ ਆ ਗਈ।
ਇਸ ਧਾਕੜ ਬੱਲੇਬਾਜ਼ ਨੇ ਲਗਾਏ ਲਗਾਤਾਰ ਪੰਜ ਛੱਕੇ
ਟੂਰਨਾਮੈਂਟ ਦਾ 23ਵਾਂ ਮੁਕਾਬਲਾ ਟ੍ਰਿਨਬੈਗੋ ਨਾਈਟ ਰਾਈਡਰਸ ਅਤੇ ਸੈਂਟ ਕ੍ਰਿਟਸ ਐਂਡ ਨੋਵਿਸ ਵਿਚਾਲੇ ਹੋਇਆ। ਇਸ ਦੌਰਾਨ ਵਿੰਡੀਜ਼ ਦੇ ਧਾਕੜ ਬੱਲੇਬਾਜ਼ ਡਵੇਨ ਬ੍ਰਾਵੋ ਨੇ ਟ੍ਰਿਨਬੈਗੋ ਦੇ ਵਲੋਂ ਖੇਡਦੇ ਹੋਏ ਸੈਂਟ ਕ੍ਰਿਟਸ ਖਿਲਾਫ 1 ਓਵਰ ਵਿਚ ਲਗਾਤਾਰ 5 ਛੱਕੇ ਲਗਾ ਕੇ ਸਭ ਨੂੰ ਹੈਰਾਨ ਕਰ ਦਿੱਤਾ।
ਇਸ ਗੇਂਦਬਾਜ਼ ਦੀ ਹੋਈ ਧੁਲਾਈ
ਟ੍ਰਿਨਬੈਗੋ ਦੀ ਟੀਮ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਸੀ। 17ਵੇਂ ਓਵਰ ਵਿਚ ਬ੍ਰਾਵੋ ਬੱਲੇਬਾਜ਼ੀ ਕਰਨ ਆਏ। 18ਵੇਂ ਓਵਰ ਵਿਚ ਨਾਈਟ ਰਾਈਡਰਜ਼ ਦਾ ਸਕੋਰ 151 ਸੀ। ਮੁਨਰੋ ਨਾਨ ਸਟ੍ਰਾਈਕਿੰਗ ‘ਤੇ ਸੀ। ਸੈਂਟ ਕ੍ਰਿਟਸ ਦੇ ਗੇਂਦਬਾਜ਼ ਅਲਜਾਰੀ ਜੋਸੇਫ ਨੇ 3 ਓਵਰਾਂ ਵਿਚ ਸਿਰਫ 13 ਦੌੜਾਂ ਦਿੱਤੀਆਂ। ਉਸ ਨੇ ਬ੍ਰਾਵੋ ਨੂੰ ਪਹਿਲੀ ਗੇਂਦ ਖਾਸੀ ਸੁੱਟੀ ਪਰ ਇਸ ਤੋਂ ਬਾਅਦ ਜੋ ਹੋਇਆ ਉਸ ਦੀ ਉਮੀਦ ਸ਼ਾਇਦ ਹੀ ਕਿਸੇ ਨੇ ਕੀਤੀ ਸੀ। ਅਗਲੀ ਗੇਂਦ ਬ੍ਰਾਵੋ ਨੇ ਗੇਂਦਬਾਜ਼ ਦੇ ਸਿਰ ਦੇ ਉੱਪਰੋਂ ਬਾਊਂਡਰੀ ਪਾਰ ਕਰਾਈ ਇਸ ਤੋਂ ਬਾਅਦ ਬ੍ਰਾਵੋ ਨੇ ਲਗਾਤਾਰ 4 ਚਾਰ ਛੱਕੇ ਲਗਾਏ। ਇਸ ਤਰ੍ਹਾਂ ਬ੍ਰਾਵੋ ਨੇ 11 ਗੇਂਦਾਂ ਵਿਚ ਅਜੇਤੂ 37 ਦੌੜਾਂ ਦੀ ਪਾਰੀ ਖੇਡੀ ਜਿਸ ਵਿਚ 5 ਛੱਕੇ ਅਤੇ ਇਕ ਚੌਕਾ ਸ਼ਾਮਲ ਹੈ।
ਆਖਰੀ ਓਵਰਾਂ ਵਿਚ ਬ੍ਰਾਵੋ ਦੀ ਇਸ ਤੇਜ਼ ਪਾਰੀ ਦੀ ਬਦੌਲਤ ਟ੍ਰਿਨਬੈਗੋ ਦੀ ਟੀਮ ਸੈਂਟ ਕ੍ਰਿਟਸ ਦੇ ਸਾਹਮਣੇ 4 ਵਿਕਟ ਦੇ ਨੁਕਸਾਨ ‘ਤੇ 200 ਦੌੜਾਂ ਦਾ ਟੀਚਾ ਰੱਖਣ ਵਿਚ ਕਾਮਯਾਬ ਰਹੀ। ਜਵਾਬ ਵਿਚ ਉਤਰੀ ਸੈਂਟ ਕ੍ਰਿਟਸ 8 ਵਿਕਟਾਂ ਗੁਆ ਕੇ 153 ਦੌੜਾਂ ਹੀ ਬਣਾ ਸਕੀ ਅਤੇ ਟ੍ਰਿਨਬੈਗੋ ਨੇ 46 ਦੌੜਾਂ ਤੋਂ ਇਹ ਮੈਚ ਜਿੱਤ ਲਿਆ। ਦੱਸ ਦਈਏ ਕਿ ਯੁਵਰਾਜ ਨੇ 2007 ਵਿਚ ਸਟੁਅਰਟ ਬ੍ਰਾਡ ਦੇ ਇਕ ਓਵਰ ਵਿਚ 6 ਛੱਕੇ ਲਗਾਏ ਸੀ।

You must be logged in to post a comment Login