ਫਿਰ DRS ਕਿੰਗ ਸਾਬਿਤ ਹੋਏ ਧੋਨੀ, ਪਾਕਿਸਤਾਨ ਨੂੰ ਦਿੱਤਾ ਵੱਡਾ ਝਟਕਾ

ਫਿਰ DRS ਕਿੰਗ ਸਾਬਿਤ ਹੋਏ ਧੋਨੀ, ਪਾਕਿਸਤਾਨ ਨੂੰ ਦਿੱਤਾ ਵੱਡਾ ਝਟਕਾ

ਨਵੀਂ ਦਿੱਲੀ—ਵੈਸੇ ਤਾਂ ਡੀ.ਆਰ.ਐੱਸ. ਨੂੰ ਫੈਸਲੇ ਰਿਵਊ ਸਿਸਟਮ ਕਿਹਾ ਜਾਂਦਾ ਹੈ ਪਰ ਕ੍ਰਿਕਟ ਫੈਂਨਜ਼ ਇਸਨੂੰ ਧੋਨੀ ਰਿਵਊ ਸਿਸਟਮ ਵੀ ਕਹਿੰਦੇ ਹਨ। ਕਿਉਂਕਿ ਐੱਮ.ਐੱਸ. ਧੋਨੀ ਜਦੋਂ ਵੀ ਡੀ.ਆਰ.ਐੱਸ. ਲੈਂਦੇ ਹਨ। ਉਸ ‘ਤੇ ਟੀਮ ਇੰਡੀਆ ਨੂੰ ਕਾਮਯਾਬੀ ਜ਼ਰੂਰ ਮਿਲਦੀ ਹੈ। ਡੀ.ਆਰ.ਐੱਸ. ‘ਚ ਧੋਨੀ ਦਾ ਕਮਾਲ ਹੁਣ ਪਾਕਿਸਤਾਨ ਖਿਲਾਫ ਵੀ ਦਿਖਿਆ ਜਦੋਂ ਉਨ੍ਹਾਂ ਨੇ ਆਪਣੇ ਫੈਸਸੇ ਨਾਲ ਟੀਮ ਇੰਡੀਆ ਨੂੰ ਪਹਿਲਾਂ ਵਿਕਟ ਦਵਾਇਆ।
ਏਸ਼ੀਆ ਕੱਪ ਸੁਪਰ 4 ਮੁਕਾਬਲੇ ‘ਚ ਯੁਜਵਿੰਦਰ ਚਾਹਲ ਨੇ ਪਾਕਿਸਤਾਨ ਦੇ ਓਪਨਰ ਇਮਾਮ ਉਲ ਹਕ ਖਿਲਾਫ ਐੱਲ.ਬੀ.ਡਬਲਯੂ. ਦੀ ਅਪੀਲ ਕੀਤੀ, ਜਿਸ ਨੂੰ ਅੰਪਾਇਰ ਨੇ ਨਕਾਰ ਦਿੱਤਾ। ਇਸ ਤੋਂ ਬਾਅਦ ਧੋਨੀ ਨੇ ਕਪਤਾਨ ਰੋਹਿਤ ਸ਼ਰਮਾ ਨੂੰ ਡੀ.ਆਰ.ਐੱਸ. ਲੈਣ ਨੂੰ ਕਿਹਾ, ਇਸ ‘ਚ ਸਾਹਮਣੇ ਆਇਆ ਕਿ ਗੇਂਦ ਵਿਕਟਾਂ ਨਾਲ ਟਕਰਾ ਰਹੀ। ਅਜਿਹੇ ‘ਚ ਥਰਡ ਅੰਪਾਇਰ ਨੇ ਇਮਾਮ ਉਲ ਹਕ ਨੂੰ ਆਊਟ ਕਰਾਰ ਦਿੱਤਾ ਅਤੇ ਮੈਦਾਨੀ ਅੰਪਾਇਰ ਨੂੰ ਆਪਣਾ ਫੈਸਲਾ ਬਦਲਣਾ ਪਿਆ। ਰਿਵਊ ਸਹੀ ਸਾਬਿਤ ਹੋਣ ਤੋਂ ਬਾਅਦ ਇਕ ਵਾਰ ਫਿਰ ਸੋਸ਼ਲ ਮੀਡੀਆ ‘ਤੇ ਛਾ ਗਏ ਫੈਨਜ਼ ਨੇ ਧੋਨੀ ਦੀਆਂ ਤਾਰੀਫਾਂ ਦੇ ਪੁਲ ਬੰਨ ਦਿੱਤੇ। ਟੀਮ ਇੰਡੀਆ ਦੇ ਖਿਡਾਰੀ ਵੀ ਧੋਨੀ ਦੀ ਪਾਰਖੀ ਨਜ਼ਰ ਦੇ ਮੁਰੀਦ ਨਜ਼ਰ ਆਏ। ਫੈਸਲੇ ਆਉਂਦੇ ਹੀ ਸਾਰਿਆਂ ਨੇ ਧੋਨੀ ਨੂੰ ਵਧਾਈ ਦਿੱਤੀ।

You must be logged in to post a comment Login