ਬਠਿੰਡਾ ਕਨਵੈਨਸ਼ਨ : ‘ਪੰਜਾਬੀ ਏਕਤਾ ਜ਼ਿੰਦਾਬਾਦ’ ਦੇ ਨਾਅਰੇ ਲਗਾਏ

ਬਠਿੰਡਾ ਕਨਵੈਨਸ਼ਨ : ‘ਪੰਜਾਬੀ ਏਕਤਾ ਜ਼ਿੰਦਾਬਾਦ’ ਦੇ ਨਾਅਰੇ ਲਗਾਏ

ਬਠਿੰਡਾ – ਵੀਰਵਾਰ ਨੂੰ ਬਠਿੰਡਾ ਵਿਖੇ ਖਹਿਰਾ ਧੜੇ ਵਲੋਂ ਵਿਸ਼ਾਲ ਕਨਵੈਨਸ਼ਨ ਕੀਤੀ ਗਈ, ਜਿਸ ‘ਚ ਸੁਖਪਾਲ ਸਿੰਘ ਖਹਿਰਾ ਸਮੇਤ ‘ਆਪ’ ਦੇ 6 ਵਿਧਾਇਕ ਮੌਜੂਦ ਸਨ। ਇਹ ਪਹਿਲੀ ਕਨਵੈਨਸ਼ਨ ਸੀ, ਜਿਸ ‘ਚ ਲੋਕਾਂ ਨੇ ਅਰਵਿੰਦ ਕੇਜਰੀਵਾਲ ਦੀ ਥਾਂ ਖਹਿਰਾ ਦੇ ਨਾਅਰੇ ਲਗਾਏ। ‘ਆਪ’ ਤੋਂ ਬਾਗੀ ਹੋਏ ਖਹਿਰਾ ਨੇ ਇਨਕਲਾਬ ਜ਼ਿੰਦਾਬਾਦ’ ਦੀ ਥਾਂ ‘ਪੰਜਾਬੀ ਏਕਤਾ ਜ਼ਿੰਦਾਬਾਦ’ ਦੇ ਨਾਅਰੇ ਨੂੰ ਤਰਜੀਹ ਦਿੱਤੀ। ਇਸ ਕਨਵੈਨਸ਼ਨ ‘ਚ ‘ਆਪ’ ਦੀ ਰਵਾਇਤੀ ਦਿੱਖ ਗ਼ਾਇਬ ਰਹੀ ਜਦੋਂ ਕਿ ਕਈ ਵਾਹਨਾਂ ਤੇ ਕੇਜਰੀਵਾਲ ਦੇ ਪੋਸਟਰ ਲੱਗੇ ਹੋਏ ਸਨ। ਇਸ ਰੈਲੀ ‘ਚ ਬਠਿੰਡਾ ਮਾਨਸਾ ਜ਼ਿਲੇ ‘ਚੋਂ ‘ਆਪ’ ਦੇ ਪੰਜ ਵਿਧਾਇਕਾਂ ‘ਚੋਂ ਦੋ ਵਿਧਾਇਕ ਨਾਜ਼ਰ ਸਿੰਘ ਮਾਨਸਾਹੀਆਂ ਅਤੇ ਜਗਦੇਵ ਸਿੰਘ ਕਮਾਲੂ ਹੀ ਮੌਜੂਦ ਸਨ।
ਖਹਿਰੇ ਦੀ ਰੈਲੀ ਦੀ ਸਭ ਤੋਂ ਖਾਸ ਗੱਲ ਇਹ ਸੀ ਕਿ ਰੈਲੀ ‘ਚ ਨਾ ਕੋਈ ਪੋਸਟਰ ਦਿਖਿਆ, ਨਾ ਹੀ ਲੋਕਾਂ ਦੇ ਹੱਥਾਂ ‘ਚ ਝੰਡੇ ਅਤੇ ਕੋਈ ਟੋਪੀ ਵੀ ਨਹੀਂ ਦਿਖੀ। ਬੈਂਸ ਭਰਾਵਾਂ ਨੇ ਵੀ ਖਹਿਰਾ ਦੀ ਰੈਲੀ ਦੀ ਕਾਮਯਾਬੀ ‘ਚ ਯੋਗਦਾਨ ਪਾਇਆ। ਦਾਖਾ ਹਲਕੇ ਤੋਂ ਆਏ ਇਕ ਬਜ਼ੁਰਗ ਨੇ ਦੱਸਿਆ ਕਿ ਉਸ ਦਾ ਪੁੱਤ ਬੈਂਸ ਭਰਾਵਾਂ ਨਾਲ ਹੈ ਅਤੇ ਉਹ ਦੋ ਬੱਸਾਂ ਲੈ ਕੇ ਆਏ ਹਨ।

You must be logged in to post a comment Login