ਬਲਾਕ ਸੰਮਤੀ ਚੋਣ ‘ਚ ਕਾਂਗਰਸੀ ਉਮੀਦਵਾਰ ‘ਮਨਦੀਪ ਚੌਹਾਨ ਸੂਲਰ’ ਦੀ ਸ਼ਾਨਦਾਰ ਜਿੱਤ

ਬਲਾਕ ਸੰਮਤੀ ਚੋਣ ‘ਚ ਕਾਂਗਰਸੀ ਉਮੀਦਵਾਰ ‘ਮਨਦੀਪ ਚੌਹਾਨ ਸੂਲਰ’ ਦੀ ਸ਼ਾਨਦਾਰ ਜਿੱਤ
  • ਅਕਾਲੀ ਦਲ ਦੇ ਉਮੀਦਵਾਰ ਨੂੰ 1105 ਵੋਟਾਂ ਨਾਲ ਹਰਾਇਆ

ਪਟਿਆਲਾ/ਸੂਲਰ, 23 ਸਤੰਬਰ (ਕੰਬੋਜ) – ਹਲਕਾ ਸਮਾਣਾ ਤੋਂ ਬਲਾਕ ਸੰਮਤੀ ਜ਼ੋਨ ਨੰਬਰ 23 ਤੋਂ ਸੂਲਰ ਦੀ ਕਾਂਗਰਸੀ ਉਮੀਦਵਾਰ ਬੀਬੀ ਮਨਦੀਪ ਚੌਹਾਨ ਨੇ 1105 ਵੋਟਾਂ ਤੋਂ ਜੇਤੂ ਰਹੀ। ਇਥੇ ਕਾਂਗਰਸੀ ਉਮੀਦਵਾਰ ਨੂੰ 1656ਤੇ ਅਕਾਲੀ ਦਲ ਦੇ ਉਮੀਦਵਾਰ ਨੂੰ ਮਹਿਜ਼ 540 ਵੋਟਾਂ ਹੀ ਪਈਆਂ। ਇਸ ਬਲਾਕ ਸੰਮਤੀ ਜ਼ੋਨ ਵਿਚ ਸੂਲਰ, ਬੀੜ ਖੇੜ, ਖੇੜੀ ਗੁੱਜਰਾਂ, ਏਅਰ ਐਵੀਨਿਊ ਤੇ ਨਿਊ ਖੇੜੀ ਸਮੇਤ ਪੰਜ ਪਿੰਡ ਆਉਂਦੇ ਹਨ। ਇਸ ਜਿੱਤ ਮਗਰੋਂ ਸੂਲਰ ਵਾਸੀ ਮਨਦੀਪ ਚੌਹਾਨ ਤੇ ਪਰਮਜੀਤ ਚੌਹਾਨ ਵਲੋਂ ਸਮਾਣਾ ਹਲਕੇ ਦੇ ਐਮ ਐਲ ਏ ਕਾਕਾ ਰਜਿੰਦਰ ਸਿੰਘ, ਕੁਲਵਿੰਦਰ ਸਿੰਘ ਟੋਨੀ ਸਾਬਕਾ ਸਰਪੰਚ ਅਤੇ ਸੁਰਿੰਦਰ ਖੇੜਕੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਲੋਕਾਂ ਨੇ ਉਨ੍ਹਾਂ ਨੂੰ ਵੱਡੇ ਫਰਕ ਨਾਲ ਜਿੱਤ ਦਿਵਾਈ ਹੈ, ਜਿਸ ਲਈ ਉਹ ਸਮੂਹ ਜਨਤਾ ਦੇ ਹਮੇਸ਼ਾ ਰਿਣੀ ਰਹਿਣਗੇ ਅਤੇ ਹਮੇਸ਼ਾਂ ਆਪਣੇ ਬਲਾਕ ਸੰਮਤੀ ਜ਼ੋਨ ਦੇ ਵੋਟਰਾਂ ਦੀ ਤਹਿ ਦਿਲੋਂ ਸੇਵਾ ਕਰਨਗੇ। ਉਨ੍ਹਾਂ ਕੁਲਵਿੰਦਰ ਸਿੰਘ ਟੋਨੀ ਸਾਬਕਾ ਸਰਪੰਚ ਸੂਲਰ ਦਾ ਵੀ ਤਹਿ ਦਿਲੋਂ ਧੰਨਵਾਦ ਕੀਤਾ ਪੂਰੀ ਦ੍ਰਿੜ ਮਿਹਨਤ ਨਾਲ ਸਾਥ ਦਿੱਤਾ।ਇਸ ਜਿੱਤ ਮਗਰੋਂ ਕਾਂਗਰਸੀ ਆਗੂ ਪੰਮੀ ਚੌਹਾਨ ਵਲੋਂ ਕਾਂਗਰਸੀ ਵਿਧਾਇਕ ਕਾਕਾ ਰਜਿੰਦਰ ਸਿੰਘ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਦਾ ਮੂੰਹ ਮਿੱਠਾ ਕਰਵਾਇਆ। ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਨੰਬਰ 23 ਤੋਂ ਜੇਤੂ ਉਮੀਦਵਾਰ ਮੇਜਰ ਸਿੰਘ ਰਾਮਗੜ੍ਹ, ਯੂਥ ਆਗੂ ਹਰਜੋਤ ਹਾਂਡਾ, ਨਿਸ਼ਾਨ ਸਿੰਘ, ਹਨੀ ਹਾਂਸ, ਯਾਦਵਿੰਦਰ ਹਾਂਸ, ਕੁਲਵਿੰਦਰ ਸਿੰਘ ਟੋਨੀ, ਗੁਰਦੇਵ ਸਿੰਘ, ਹਰਜੀਤ ਕੰਬੋਜ, ਬਲਜੀਤ ਸਿੰਘ ਹਾਂਡਾ, ਜਗਮਿੰਦਰ ਸਿੰਘ ਸਵਾਜ਼ਪੁਰ, ਮਨੀ ਸਵਾਜ਼ਪੁਰ, ਮਨਿੰਦਰ ਸਿੰਘ, ਕਿੱਕੀ, ਰਵੀ ਕੰਬੋਜ ਆਦਿ ਹਾਜ਼ਰ ਸਨ।

ਜ਼ਿਕਰਯੋਗ ਹੈ ਕਿ ਜਿੱਤੀ ਹੋਈ ਕਾਂਗਰਸੀ ਉਮੀਦਵਾਰ ਬੀਬੀ ਮਨਦੀਪ ਕੌਰ ਚੌਹਾਨ ਦੇ ਪਤੀ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਹਨ ਤੇ ਪਾਰਟੀ ਵਿਚ ਕਾਫੀ ਸਮੇਂ ਤੋਂ ਮਿਹਨਤ ਕਰ ਰਹੇ ਹਨ ਤੇ ਉਹ ਪਿੰਡ ਸੂਲਰ ਦੀ ਸਰਪੰਚੀ ਦੇ ਵੀ ਵੱਡੇ ਦਾਅਵੇਦਾਰ ਹਨ। ਸੂਲਰ ਦੇ ਨੌਜਵਾਨਾਂ ਵਲੋਂ ਵੀ ਪੰਮੀ ਚੌਹਾਨ ਨੂੰ ਪੂਰੀ ਸਪੋਟ ਕੀਤੀ ਜਾ ਰਹੀ ਹੈ।

You must be logged in to post a comment Login