ਬਲੂ ਸਟਾਰ ਤੋਂ ਬਾਅਦ ਮਾਰੇ ਗਏ ਸਿੱਖ ਪਰਵਾਰਾਂ ਦੀ ਮਦਦ ਕਰੇ ਸਰਕਾਰ : ਬੰਡਾਲਾ

ਬਲੂ ਸਟਾਰ ਤੋਂ ਬਾਅਦ ਮਾਰੇ ਗਏ ਸਿੱਖ ਪਰਵਾਰਾਂ ਦੀ ਮਦਦ ਕਰੇ ਸਰਕਾਰ : ਬੰਡਾਲਾ

ਅੰਮ੍ਰਿਤਸਰ : ਦਮਦਮੀ ਟਕਸਾਲ ਦੇ ਬੁਲਾਰੇ ਭਾਈ ਗੁਰਨਾਮ ਸਿੰਘ ਬੰਡਾਲਾ ਨੇ ਭਰਵੀਂ ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਸਾਕਾ ਨੀਲਾ ਤਾਰਾ ਬਾਅਦ ਮਾਰੇ ਗਏ ਬੇਗੁਨਾਹ ਸਿੱਖ ਪਰਵਾਰਾਂ ਦੀ ਮਦਦ ਕਰੇ । ਬਾਬਾ ਬੰਡਾਲਾ ਮੁਤਾਬਕ ਬਲੂ ਸਟਾਰ ਤੋਂ ਬਾਅਦ ਪੰਜਾਬ ਵਿਚ ਗਵਰਨਰੀ ਰਾਜ ਸੀ। ਉਸ ਵੇਲੇ ਤੀਹ ਹਜ਼ਾਰ ਸਿੱਖ ਨੌਜਵਾਨ ਝੂਠੇ ਪੁਲਿਸ ਮੁਕਾਬਲਿਆਂ ਵਿਚ ਸਰਕਾਰ ਦੀ ਗੋਲੀ ਨਾਲ ਮਾਰੇ ਗਏ। ਹਜ਼ਾਰਾਂ ਪਰਵਾਰਾਂ ‘ਤੇ ਪੁਲਿਸ ਨੇ ਬੇਹਦ ਅਣ-ਮਨੁੱਖੀ ਤਸ਼ਦੱਦ ਕੀਤਾ।
ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਦੀ ਹਕੂਮਤ ਨੇ ਕੀਤੇ ਵਾਅਦੇ ਮੁਤਾਬਕ ਬੇਗੁਨਾਹ ਸਿੱਖ ਪਰਵਾਰਾਂ ਦੀ ਸਾਰ ਨਹੀਂ ਲਈ। ਜ਼ਿੰਮੇਵਾਰ ਪਾਰਟੀ ਅਕਾਲੀ ਦਲ ਦੀ ਅਗਵਾਈ ਹੇਠ ਲੱਗੇ ਧਰਮ-ਯੁੱਧ ਮੋਰਚੇ ਦੌਰਾਨ ਉਸ ਸਮੇਂ ਦੀ ਲੀਡਰਸ਼ੀਪ ਨੇ ਸਿੱਖ ਕੌਮ ਨਾਲ ਕਈ ਵਾਅਦੇ ਕੀਤੇ ਪਰ ਉਹ ਖਰੇ ਨਹੀਂ ਉਤਰੇ ਸਗੋਂ ਸਿੱਖ ਕੌਮ ਨਾਲ ਧੋਖਾ ਕੀਤਾ ਗਿਆ। ਬਿਨਾਂ ਹੱਕ ਲਿਆ ਮੋਰਚਾ ਸਮਾਪਤ ਕਰ ਦਿਤਾ ਗਿਆ। ਮੋਰਚੇ ਵਿਚ ਕਦੇ ਅਕਾਲੀ ਦਲ ਦੇ ਸਹੁੰ ਚੁਕ ਪੱਤਰ ਅਜੇ ਵੀ ਸਿੱਖਾਂ ਦੇ ਘਰਾਂ ਵਿਚ ਰੁਲ ਰਹੇ ਹਨ। ਬਿਨਾਂ ਕਿਸੇ ਹੱਕ ਲਏ ਤੋਂ ਚੁੱਪ ਕਰ ਕੇ ਕੁਰਸੀ ਦੀ ਖ਼ਾਤਰ ਰਸਗੁਲਿਆਂ ਰਾਹੀਂ ਅਕਾਲੀ ਦਲ ਨੇ ਦਿੱਲੀ ਸਰਕਾਰ ਨਾਲ ਸਮਝੌਤਾ ਕਰ ਲਿਆ। ਉਨ੍ਹਾਂ ਨੇ ਪੰਜਾਬ ਭਵਨ ਜਦੋਂ ਮਰਿਆਦਾ ਦੇ ਸਬੰਧ ਵਿਚ ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ ਕੀਤੀ ਤਾਂ ਉਸ ਵਕਤ ਮਂੈ ਕਿਹਾ,”ਤੁਸੀਂ ਹੁਣ ਕੁਰਸੀਆਂ ਪ੍ਰਾਪਤ ਕਰ ਲਈਆਂ ਪਰ ਜਿਹੜੇ ਨੌਜਵਾਨ ਪਰਵਾਰ, ਮਰਜੀਵੜਿਆਂ ਨੂੰ ਸਹੁੰਆਂ ਖੁਵਾ ਕੇ ਸ਼ਹੀਦ ਕਰਵਾ ਦਿਤਾ, ਉਨ੍ਹਾਂ ਪਰਵਾਰ ਨੂੰ ਪੰਜ-ਪੰਜ ਲੱਖ ਰੁਪਏ ਦੇ ਦਿਉ, ਉਸ ਵਕਤ ਸੁਖਬੀਰ ਸਿੰਘ ਬਾਦਲ ਨੇ ਜਵਾਬ ਦਿਤਾ ਕਿ ਇਹ ਮਸਲਾ ਨਾ ਛੇੜੋ, ਇਹ ਕੰਮ ਅਸੀ ਨਹੀਂ ਕਰ ਸਕਦੇ।”

You must be logged in to post a comment Login