ਬਾਦਲਾਂ ਨੂੰ ਪੰਥ ‘ਚੋਂ ਛੇਕਣ ਦਾ ਕੰਮ ਬਾਅਦ ‘ਚ, ਸਰਕਾਰ ਦੱਸੇ ਕੀ ਲੈ ਰਹੀ ਐਕਸ਼ਨ : ਖਹਿਰਾ

ਬਾਦਲਾਂ ਨੂੰ ਪੰਥ ‘ਚੋਂ ਛੇਕਣ ਦਾ ਕੰਮ ਬਾਅਦ ‘ਚ, ਸਰਕਾਰ ਦੱਸੇ ਕੀ ਲੈ ਰਹੀ ਐਕਸ਼ਨ : ਖਹਿਰਾ

ਮੋਗਾ – ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਬਾਦਲ ਪਰਿਵਾਰ ਨੂੰ ਪੰਥ ‘ਚੋਂ ਛੇਕਣ ਦੀ ਮੰਗ ਕਰਨ ‘ਤੇ ‘ਆਪ’ ਨੇਤਾ ਸੁਖਪਾਲ ਖਹਿਰਾ ਨੇ ਕਿਹਾ ਕਿ ਜਿਸ ਤਰ੍ਹਾਂ ਦੇ ਕੰਮ ਬਾਦਲ ਪਰਿਵਾਰ ਨੇ ਕੀਤੇ ਹਨ, ਉਹ ਛੇਕਣਯੋਗ ਹੀ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਛੇਕਣ ਦਾ ਮਾਮਲਾ ਬਾਅਦ ‘ਚ ਪਹਿਲਾਂ ਸਰਕਾਰ ਦੱਸੇ ਕੀ ਬਾਦਲਾਂ ਖ਼ਿਲਾਫ਼ ਕਾਰਵਾਈ ਕਰਨ ਲਈ ਉਹ ਕੀ ਐਕਸ਼ਨ ਲੈ ਰਹੀ ਹੈ।
ਇਸ ਤੋਂ ਇਲਾਵਾ ਖਹਿਰਾ ਨੇ ਕੈਪਟਨ ਸਰਕਾਰ ‘ਤੇ ਬਾਦਲਾਂ ਨੂੰ ਬਚਾਉਣ ਦੇ ਦੋਸ਼ ਵੀ ਲਗਾਏ ਹਨ। ਨਵਜੋਤ ਸਿੱਧੂ ਵੱਲੋਂ ਜਿਥੇ ਬਾਦਲ ਪਰਿਵਾਰ ਨੂੰ ਪੰਥ ‘ਚੋਂ ਛੇਕਣ ਲਈ ਸ੍ਰੀ ਅਕਾਲ ਤਖਤ ਸਾਹਿਬ ਨੂੰ ਮੰਗ ਪੱਤਰ ਸੌਂਪਿਆ ਗਿਆ ਉਥੇ ਹੀ ਖਹਿਰਾ, ਸਰਕਾਰ ਤੋਂ ਬਾਦਲਾਂ ਖਿਲਾਫ ਕਾਰਵਾਈ ਲਈ ਜਵਾਬ ਤਲਬੀ ਕਰ ਰਹੇ ਹਨ। ਖਹਿਰਾ ਨੇ ਕਿਹਾ ਕਿ ਜੇਕਰ ਸਰਕਾਰ ਨੇ ਠੀਕ ਸਮੇਂ ‘ਤੇ ਕੋਈ ਕਾਰਵਾਈ ਨਾ ਕੀਤੀ ਤਾਂ ਅਗਾਮੀ ਸਮੇਂ ‘ਚ ਵੱਡੇ ਪੱਧਰ ‘ਤੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ।

You must be logged in to post a comment Login