ਬਾਦਲਾਂ ਵੱਲੋਂ ਸਥਾਪਿਤ ਕੀਤੇ ਵਿਰਾਸਤੀ ਮਾਰਗ ਤੋਂ ਹਟਾਏ ਗਿੱਧੇ-ਭੰਗੜੇ ਦੇ ਬੁੱਤ

ਬਾਦਲਾਂ ਵੱਲੋਂ ਸਥਾਪਿਤ ਕੀਤੇ ਵਿਰਾਸਤੀ ਮਾਰਗ ਤੋਂ ਹਟਾਏ ਗਿੱਧੇ-ਭੰਗੜੇ ਦੇ ਬੁੱਤ

ਅੰਮ੍ਰਿਤਸਰ : ਸ੍ਰੀ ਦਰਬਾਰ ਸਾਹਿਬ ਨੂੰ ਜਾਂਦੇ ਰਾਸਤੇ ‘ਤੇ ਲਗਾਏ ਗਏ ਗਿੱਧੇ-ਭੰਗੜੇ ਦੇ ਬੁੱਤ ਹੁਣ ਨਹੀਂ ਦਿਖਾਈ ਦੇਣਗੇ। ਅੰਮ੍ਰਿਤਸਰ ਜ਼ਿਲਾ ਪ੍ਰਸ਼ਾਸਨ ਵਲੋਂ ਵਿਰਾਸਤੀ ਮਾਰਗ ਵਿਖੇ ਲੱਗੇ ਗਿੱਧਾ ਭੰਗੜਾ ਪਾਉਂਦੇ ਬੁੱਤਾਂ ਨੂੰ ਕਰਮਚਾਰੀਆਂ ਵਲੋਂ ਹਟਾਇਆ ਗਿਆ। ਇਥੇ ਦੱਸ ਦੇਈਏ ਕਿ ਕੁਝ ਸਮਾਂ ਪਹਿਲਾਂ 9 ਸਿੱਖ ਨੌਜਵਾਨ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਣ ਵਾਲੇ ਵਿਰਾਸਤੀ ਰਸਤੇ ‘ਤੇ ਆਏ ਤੇ ਉਥੇ ਲੱਗੇ ਭੰਗੜੇ ਅਤੇ ਗਿੱਧੇ ਨੂੰ ਦਰਸਾਉਂਦੇ ਬੁੱਤਾਂ ਦੇ ਥੜ੍ਹਿਆਂ ਨੂੰ ਤੋੜਨ ਲੱਗੇ।ਮੌਕੇ ‘ਤੇ ਮੌਜੂਦ ਕਿਊ. ਆਰ. ਟੀ. ਟੀਮ ਦੇ ਇੰਚਾਰਜ ਏ. ਐੱਸ. ਆਈ. ਰਾਮ ਸਿੰਘ ਨੇ ਜਦੋਂ ਪੁਲਸ ਪਾਰਟੀ ਨਾਲ ਨੌਜਵਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਪੁਲਸ ‘ਤੇ ਹਮਲਾ ਵੀ ਕਰ ਦਿੱਤਾ ਗਿਆ ਸੀ। ਪੁਲਸ ਨੇ ਉਕਤ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਕੋਰਟ ‘ਚ ਪੇਸ਼ ਕਰਕੇ ਅਦਾਲਤ ਦੇ ਹੁਕਮਾਂ ‘ਤੇ ਜੇਲ ਭੇਜ ਦਿੱਤਾ ਸੀ। ਇਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਨ੍ਹਾਂ ਬੁੱਤਾਂ ਨੂੰ ਕਿਸੇ ਹੋਰ ਥਾਂ ‘ਤੇ ਤਬਦੀਲ ਕਰਨ ਦੇ ਆਦੇਸ਼ ਦਿੱਤੇ ਸਨ।

You must be logged in to post a comment Login