ਬਾਬੇ ਨਾਨਕ ਦੀਆਂ ਸਿਖਿਆਵਾਂ ‘ਤੇ ਖੋਜ ਕਰਨ ਲਈ ਆਈ ਇਜ਼ਰਾਈਲ ਦੀ ਮੁਟਿਆਰ

ਬਾਬੇ ਨਾਨਕ ਦੀਆਂ ਸਿਖਿਆਵਾਂ ‘ਤੇ ਖੋਜ ਕਰਨ ਲਈ ਆਈ ਇਜ਼ਰਾਈਲ ਦੀ ਮੁਟਿਆਰ

ਅੰਮ੍ਰਿਤਸਰ : ਇਜ਼ਰਾਈਲ ਦੀ ਇਕ ਮੁਟਿਆਰ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ‘ਤੇ ਰਿਸਰਚ ਕਰਨ ਲਈ ਪੰਜਾਬ ਪਹੁੰਚੀ ਹੈ। ਇਸ ਸਬੰਧੀ ਹਗਿਤ ਗੇਲ ਨੇ ਗੱਲਬਾਤ ਕਰਦਿਆਂ ਦਸਿਆ ਕਿ ਉਸ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਹੋਏ ਸਮਾਗਮਾਂ ਬਾਰੇ ਕਾਫੀ ਸੁਣਿਆ ਸੀ, ਜੋ ਪੂਰੀ ਦੁਨੀਆ ਖ਼ਾਸ ਕਰ ਕੇ ਭਾਰਤ ਤੇ ਪਾਕਿਸਤਾਨ ‘ਚ ਸ਼ਰਧਾ-ਭਾਵਨਾ ਨਾਲ ਮਨਾਏ ਗਏ ਸਨ। ਇਸ ਤੋਂ ਬਾਅਦ ਉਸ ਅੰਦਰ ਸਿੱਖੀ ਬਾਰੇ ਜਾਣਨ ਦੀ ਲਾਲਸਾ ਪੈਦਾ ਹੋਈ ਤੇ ਉਸ ਨੇ ਖੋਜ ਕਰਨੀ ਸ਼ੁਰੂ ਕੀਤੀ।ਉਸ ਨੇ ਦਸਿਆ ਕਿ ਇਸ ਖੋਜ ਦੌਰਾਨ ਉਸ ਨੂੰ ਗੁਰੂ ਗ੍ਰੰਥ ਸਾਹਿਬ ਬਾਰੇ ਸੁਣਿਆ ਅਤੇ ਉਸ ਨੇ ਜਾਣਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਖੀ ਦਾ ਪ੍ਰਚਾਰ ਕੀਤਾ ਸੀ।ਉਸ ਨੇ ਦਸਿਆ ਕਿ ਇਸ ਸਬੰਧੀ ਉਸ ਨੇ ਦਰਬਾਰ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਨਾਲ ਵੀ ਮੁਲਾਕਾਤ ਕੀਤੀ ਤੇ ਉਸ ਨੇ ਉਨ੍ਹਾਂ ਤੋਂ ਮੰਗ ਕੀਤੀ ਕਿ ਇਸ ਖੋਜ ਉਸ ਦੀ ਮੱਦਦ ਕੀਤੀ ਜਾਵੇ। ਉਸ ਨੇ ਕਿਹਾ ਕਿ ਉਹ ਭਾਰਤ ‘ਚ ਥੋੜ੍ਹੇ ਸਮੇਂ ‘ਚ ਹੀ ਬਹੁਤ ਸਾਰੇ ਵਿਦਵਾਨਾਂ ਅਤੇ ਸਿੱਖਾਂ ਨੂੰ ਮਿਲੀ ਹੈ। ਉਸ ਨੇ ਕਿਹਾ ਕਿ ਉਹ ਅਪਣੀ ਖੋਜ ਦੇ ਹਿੱਸੇ ਵਜੋਂ ਸਿੱਖ ਕੁੜੀਆਂ ਨੂੰ ਮਿਲਣ ਲਈ ਪੰਜਾਬ ਦੇ ਸਿੱਖ ਸਕੂਲਾਂ ਅਤੇ ਕਾਲਜਾਂ ਦਾ ਵੀ ਦੌਰਾ ਕਰੇਗੀ।

You must be logged in to post a comment Login