ਬਿਹਾਰ ਵਿਚ NRC ਹੋਇਆ ਲਾਗੂ ! ਵਾਇਰਲ ਚਿੱਠੀ ਰਾਹੀਂ ਹੋਇਆ ਖੁਲਾਸਾ

ਬਿਹਾਰ ਵਿਚ NRC ਹੋਇਆ ਲਾਗੂ ! ਵਾਇਰਲ ਚਿੱਠੀ ਰਾਹੀਂ ਹੋਇਆ ਖੁਲਾਸਾ

ਪਟਨਾ : ਇਕ ਪਾਸੇ ਜਿੱਥੇ ਪੂਰੇ ਦੇਸ਼ ਵਿਚ ਸੀਏਏ ਅਤੇ ਐਨਆਰਸੀ ਨੂੰ ਲੈ ਕੇ ਬਵਾਲ ਮਚਿਆ ਹੋਇਆ ਹੈ ਉੱਥੇ ਹੀ ਬਿਹਾਰ ਵਿਚ ਐਨਆਰਸੀ ਲਾਗੂ ਕਰਵਾਉਣ ਲਈ ਇਕ ਲੈਟਰ ਵਾਇਰਲ ਹੋ ਜਾਣ ‘ਤੇ ਵਿਵਾਦ ਖੜਾ ਹੋ ਗਿਆ ਹੈ ਜਿਸ ਨੂੰ ਲੈ ਕੇ ਸੂਬੇ ਦੀ ਰਾਜਨੀਤੀ ਵੀ ਗਰਮਾ ਗਈ ਹੈ। ਵਿਰੋਧੀ ਧੀਰਾ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਘੇਰਨ ਲੱਗ ਗਈਆਂ ਹਨ।ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਐਨਆਰਸੀ ਨੂੰ ਲੈ ਕੇ ਭਾਜਪਾ ਤੋਂ ਦੂਰੀ ਵੱਟਦੇ ਰਹੇ ਹਨ ਪਰ ਰਾਜਧਾਨੀ ਪਟਨਾ ਦਫ਼ਤਰ ਦੇ ਅਧੀਨ ਆਉਣ ਵਾਲੇ ਮੋਕਾਮਾ ਪ੍ਰਖੰਡ ਦੇ ਬੀਡੀਓ ਸਤੀਸ਼ ਕੁਮਾਰ ਨੇ ਦੋ ਕਦਮ ਅੱਗੇ ਵਧਾਉਂਦਿਆ ਬਿਹਾਰ ਵਿਚ ਐਨਆਰਸੀ ਲਾਗੂ ਕਰ ਦਿੱਤਾ ਹੈ ਜਿਸ ਦਾ ਇਕ ਪੱਤਰ ਸੋਸ਼ਲ ਮੀਡੀਆ ‘ਤੇ ਵਾਇਰਲ ਵੀ ਹੋ ਗਿਆ ਹੈ। ਬੀਡੀਓ ਸਤੀਸ਼ ਨੇ ਆਪਣੇ ਬਲਾਕ ਦੇ ਤਿੰਨ ਸਕੂਲਾਂ ਦੇ ਪ੍ਰਿੰਸੀਪਲਾਂ ਦੇ ਨਾਮ ਉੱਤੇ ਪੱਤਰ ਲਿਖਿਆ ਹੈ। ਪੱਤਰ ਦੇ ਮਾਧਿਅਮ ਨਾਲ ਬੀਡੀਓ ਨੇ ਐਨਆਰਸੀ ਦੇ ਕੰਮ ਲਈ ਹਰ ਸਕੂਲ ਤੋਂ ਦੋ-ਦੋ ਅਧਿਆਪਕਾਂ ਦੇ ਨਾਮ ਮੰਗੇ ਗਏ ਹਨ। ਇਹ ਪੱਤਰ 28 ਜਨਵਰੀ ਨੂੰ ਜਾਰੀ ਹੋਇਆ ਹੈ। ਖਾਸ ਗੱਲ ਇਹ ਹੈ ਕਿ ਇਹ ਰਿਮਾਇੰਡਰ ਲੈਟਰ ਹੈ। ਰਿਮਾਇੰਡਰ ਲੈਟਰ ਮਰਾਚੀ ਮੋਰ ਅਤੇ ਰਾਮਪੁਰ ਡੁਮਰਾ ਸਕੂਲ ਦੇ ਨਾਮ ਤੋਂ ਜਾਰੀ ਹੋਇਆ ਹੈ। ਇਸ ਪੱਤਰ ਵਿਚ ਇਹ ਵੀ ਕਿਹਾ ਗਿਆ ਹੈ ਕਿ ”ਇਸ ਤੋਂ ਪਹਿਲਾਂ 18 ਜਨਵਰੀ ਨੂੰ ਵੀ ਪੱਤਰ ਭੇਜਿਆ ਗਿਆ ਸੀ ਪਰ 10 ਦਿਨਾਂ ਤੋਂ ਬਾਅਦ ਵੀ ਇਸ ‘ਤੇ ਕੋਈ ਧਿਆਨ ਨਹੀਂ ਦਿੱਤਾ ਗਿਆ ਹੈ। ਐਨਆਰਸੀ ਦੇ ਲਈ ਅਧਿਆਪਕਾਂ ਦਾ ਨਾਮ ਨਹੀਂ ਭੇਜਣ ਵਾਲੇ ਸਕੂਲਾਂ ਦੇ ਅਧਿਆਪਕ ਕਿਸੇ ਖਾਸ ਰਾਜਨੀਤਿਕ ਦਲ ਨਾਲ ਪ੍ਰੇਰਿਤ ਹੋ ਕੇ ਉਸ ਦਾ ਵਿਰੋਧ ਕਰਦੇ ਦਿਖਾਈ ਦੇ ਰਹੇ ਹਨ”। ਇੰਨਾ ਹੀ ਨਹੀਂ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੇ ਇਸ ਪੱਤਰ ਵਿਚ ਤਿੰਨਾ ਪ੍ਰਿੰਸੀਪਲਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਉਨ੍ਹਾਂ ਨੇ 24 ਘੰਟੇ ਦੇ ਅੰਦਰ ਅਧਿਆਪਕਾਂ ਦੇ ਨਾਮ ਨਹੀਂ ਭੇਜੇ ਤਾਂ ਉਨ੍ਹਾਂ ਦੇ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਪੱਤਰ ਦੇ ਵਾਇਰਲ ਹੁੰਦਿਆ ਹੀ ਬਿਹਾਰ ਦੇ ਰਾਜਨੀਤਿਕ ਗਲਿਆਰੇ ਵੀ ਭੱਖ ਗਏ ਹਨ ਅਤੇ ਇਸੇ ਕੜੀ ਅੰਦਰ ਤੇਜਸਵੀ ਯਾਦਵ ਨੇ ਨਿਤੀਸ਼ ਕੁਮਾਰ ਨੂੰ ਐਨਸੀਆਰ ਅਤੇ ਐਨਪੀਆਰ ਦੇ ਮੁੱਦੇ ਉੱਤੇ ਝੂਠਾ ਕਰਾਰ ਦਿੰਦਿਆ ਸਵਾਲ ਖੜੇ ਕੀਤੇ ਹਨ।

You must be logged in to post a comment Login