ਬੁਸ਼ਫਾਇਰ ਕਾਰਨ ਹੋਰ 100 ਘਰ ਹੋਏ ਸਵਾਹ

ਬੁਸ਼ਫਾਇਰ ਕਾਰਨ ਹੋਰ 100 ਘਰ ਹੋਏ ਸਵਾਹ

ਸਿਡਨੀ – ਆਸਟ੍ਰੇਲੀਆ ‘ਚ ਜੰਗਲੀ ਅੱਗ ਕਾਰਨ ਹੁਣ ਤਕ 800 ਤੋਂ ਵਧੇਰੇ ਘਰ ਅੱਗ ਦੀ ਲਪੇਟ ‘ਚ ਆ ਚੁੱਕੇ ਹਨ। ਇਸ ਵੀਕਐਂਡ ਨਿਊ ਸਾਊਥ ਵੇਲਜ਼ ਸੂਬੇ ਦੇ ਲਗਭਗ 100 ਘਰ ਸੜ ਕੇ ਸਵਾਹ ਹੋ ਗਏ। ਇੱਥੋਂ ਦੀ ਪ੍ਰੀਮੀਅਰ ਗਲੈਡੀਜ਼ ਨੇ ਇਸ ‘ਤੇ ਦੁੱਖ ਪ੍ਰਗਟਾਇਆ ਹੈ। ਸਿਡਨੀ ਦੇ ਇਕ ਛੋਟੇ ਜਿਹੇ ਸ਼ਹਿਰ ਬਾਲਮੋਰਲ ‘ਚ 18 ਘਰ 90 ਫੀਸਦੀ ਸੜ ਗਏ। ਦੇਸ਼ ‘ਚ 3 ਮਿਲੀਅਨ ਹੈਕਟੇਅਰ ਇਲਾਕਾ ਜੰਗਲੀ ਅੱਗ ਕਾਰਨ ਸੜ ਚੁੱਕਾ ਹੈ। ਸਾਬਕਾ ਪੀ. ਐੱਮ. ਪੁੱਜੇ ਅੱਗ ਬੁਝਾਉਣ- ਆਸਟ੍ਰੇਲੀਆ ਦੇ ਸਾਬਕਾ ਪੀ. ਐੱਮ. ਟੋਨੀ ਅਬਾਟ ਦੀ ਇਕ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ, ਜਿਸ ‘ਚ ਉਹ ਫਾਇਰ ਫਾਈਟਰਜ਼ ਦੀ ਵਰਦੀ ‘ਚ ਦਿਖਾਈ ਦੇ ਰਹੇ ਹਨ। ਉਹ ਸ਼ੁੱਕਰਵਾਰ ਨੂੰ ਦੱਖਣੀ ਸਿਡਨੀ ਦੇ ਜੰਗਲਾਂ ‘ਚ ਲੱਗੀ ਅੱਗ ਬੁਝਾਉਣ ਗਏ ਸਨ। ਉਹ 2013 ਤੋਂ 2015 ਤਕ ਦੇਸ਼ ਦੇ ਪ੍ਰਧਾਨ ਮੰਤਰੀ ਰਹੇ। ਟੋਨੀ 10 ਸਾਲਾਂ ਤਕ ਪੇਂਡੂ ਫਾਇਰ ਸੇਵਾ ਦੇ ਸਵੈਇੱਛਕ ਵਲੰਟੀਅਰ ਰਹੇ ਹਨ। ਬਾਰਗੋ ਬੀ. ਪੀ. ਸਰਵਿਸ ਸਟੇਸ਼ਨ ਵਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਅੱਗ ਬੁਝਾਉਣ ਲਈ ਉਹ ਫਾਇਰ ਫਾਈਟਰਜ਼ ਦੀ ਮਦਦ ਲਈ ਪੁੱਜੇ ਸਨ। ਇਸ ਤਸਵੀਰ ਦੇ ਵਾਇਰਲ ਹੁੰਦਿਆਂ ਹੀ ਲੋਕਾਂ ਨੇ ਪੁੱਛਿਆ ਕਿ ਬਾਕੀ ਨੇਤਾ ਕਿੱਥੇ ਹਨ? ਜ਼ਿਕਰਯੋਗ ਹੈ ਕਿ 1700 ਲੋਕ ਸਵੈ ਇੱਛਾ ਨਾਲ ਅੱਗ ਬੁਝਾਉਣ ‘ਚ ਮਦਦ ਕਰ ਰਹੇ ਹਨ।

You must be logged in to post a comment Login