ਬੇਅਦਬੀ ਮਾਮਲਿਆਂ ਦੀ ਜਾਂਚ ਲਈ ਪੰਜਾਬ ਸਰਕਾਰ ਨੇ ਐੱਸ. ਆਈ. ਟੀ. ਦਾ ਕੀਤਾ ਗਠਨ

ਬੇਅਦਬੀ ਮਾਮਲਿਆਂ ਦੀ ਜਾਂਚ ਲਈ ਪੰਜਾਬ ਸਰਕਾਰ ਨੇ ਐੱਸ. ਆਈ. ਟੀ. ਦਾ ਕੀਤਾ ਗਠਨ

ਚੰਡੀਗੜ੍ਹ – ਕੇਂਦਰੀ ਬਿਊਰੋ ਆਫ ਇਨਵੈਸਟੀਗੇਸ਼ਟਨ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਘਟਨਾਵਾਂ ਦੇ ਕੇਸ ਵਾਪਸ ਲੈਣ ਤੋਂ ਤਿੰਨ ਦਿਨ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਪੰਜ ਮੈਂਬਰੀ ਵਿਸ਼ੇਸ਼ ਜਾਂਚ ਟੀਮ (ਐੱਸ. ਆਈ. ਟੀ.) ਦਾ ਗਠਨ ਕੀਤਾ ਹੈ। ਇਸ ਵਿਸ਼ੇਸ਼ ਜਾਂਚ ਟੀਮ ਦੀ ਅਗਵਾਈ ਪ੍ਰਬੋਧ ਕੁਮਾਰ (ਆਈ. ਪੀ. ਐੱਸ. ਨਿਰਦੇਸ਼ਕ ਬਿਊਰੋ ਆਫ ਇਨਵੈਸਟੀਗੇਸ਼ਨ) ਕਰਨਗੇ। ਪ੍ਰਬੋਧ ਕੁਮਾਰ ਤੋਂ ਇਲਾਵਾ ਅਰੁਣ ਪਾਲ (ਆਈ. ਪੀ. ਐੱਸ., ਆਈ. ਜੀ. ਕ੍ਰਾਈਮ, ਬੀ. ਓ. ਆਈ. ਪੰਜਾਬ), ਕੁੰਵਰ ਵਿਜੇ ਪ੍ਰਤਾਪ ਸਿੰਘ (ਆਈ. ਪੀ. ਐੱਸ., ਆਈ. ਜੀ. ਕ੍ਰਾਈਮ, ਬੀ. ਓ. ਆਈ. ਪੰਜਾਬ), ਸਤਿੰਦਰ ਸਿੰਘ (ਐੱਸ. ਐੱਸ. ਪੀ. ਕਪੂਰਥਲਾ) ਤੇ ਭੁਪਿੰਦਰ ਸਿੰਘ (ਕਮਾਂਡਂੇਟ ਪੀ. ਆਰ. ਟੀ. ਸੀ. ਜਹਾਨਖੇਲਾ) ਵੀ ਐੱਸ. ਆਈ. ਟੀ. ‘ਚ ਸ਼ਾਮਲ ਹਨ। ਦੱਸ ਦਈਏ ਕਿ ਇਸ ਵਿਸ਼ੇਸ਼ ਟੀਮ ਦਾ ਗਠਨ ਕੋਟਕਪੂਰਾ ਤੇ ਬਹਿਬਲ ਕਲਾਂ ‘ਚ ਬੇਅਦਬੀ ਮਾਮਲਿਆਂ ਦੀ ਜਾਂਚ ਲਈ ਕੀਤਾ ਗਿਆ ਹੈ।

You must be logged in to post a comment Login