ਬੈਲਜੀਅਮ ਨੇ ਦਿਖਾਇਆ ਬ੍ਰਾਜ਼ੀਲ ਨੂੰ ਬਾਹਰ ਦਾ ਰਸਤਾ

ਬੈਲਜੀਅਮ ਨੇ ਦਿਖਾਇਆ ਬ੍ਰਾਜ਼ੀਲ ਨੂੰ ਬਾਹਰ ਦਾ ਰਸਤਾ

ਕਜਾਨ-ਅੱਜ ਇੱਥੇ ਖੇਡੇ ਗਏ ਫੀਫਾ ਵਿਸ਼ਵ ਕੱਪ-2018 ਦੇ ਖੇਡੇ ਗਏ ਕੁਆਰਟਰ ਫਾਈਨਲ ਮੈਚ ਵਿਚ ਬੈਲਜੀਅਮ ਦੀ ਟੀਮ ਨੇ 5 ਵਾਰ ਦੀ ਚੈਂਪੀਅਨ ਬ੍ਰਾਜ਼ੀਲ ਦੀ ਟੀਮ ਨੂੰ 2-1 ਨਾਲ ਹਰਾ ਕੇ ਸੈਮੀਫਾਈਨਲ ਵਿਚ ਜਗ੍ਹਾ ਬਣਾ ਲਈ¢ ਹੁਣ ਬੈਲਜੀਅਮ ਦਾ ਸੈਮੀਫਾਈਨਲ ਵਿਚ ਫਰਾਂਸ ਦੀ ਟੀਮ ਨਾਲ ਮੁਕਾਬਲਾ ਹੋਵੇਗਾ ਜਿਸ ਨੇ ਦੂਜੇ ਮੈਚ ਵਿਚ ਉਰੂਗੁਏ ਦੀ ਟੀਮ ਨੂੰ 2-0 ਨਾਲ ਮਾਤ ਦਿੱਤੀ¢ ਇਸ ਮੈਚ ਵਿਚ ਦੋਵੇਂ ਟੀਮਾਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ¢ ਦੋਵਾਂ ਟੀਮਾਂ ਨੇ ਸਾਰੇ ਮੈਚ ਵਿਚ ਇਕ-ਦੂਜੇ ਿਖ਼ਲਾਫ਼ ਗੋਲ ਕਰਨ ਦੇ ਕਾਫੀ ਮੌਕੇ ਬਣਾਏ¢ ਭਾਵੇਂ ਕਿ ਬੈਲਜੀਅਮ ਦੀ ਟੀਮ ਨੇ ਇਹ ਮੈਚ ਜਿੱਤ ਲਿਆ ਪਰ ਬ੍ਰਾਜ਼ੀਲ ਦੀ ਟੀਮ ਨੇ ਜ਼ਿਆਦਾ ਕਰੀਬੀ ਮੌਕੇ ਬਣਾਏ ਪਰ ਇਹ ਉਸ ਦੀ ਬਦਕਿਸਮਤੀ ਹੀ ਸੀ ਕਿ ਉਹ ਕੇਵਲ ਇਕ ਹੀ ਗੋਲ ਕਰ ਸਕੀ¢ ਬੈਲਜੀਅਮ ਆਪਣੇ ਇਤਿਹਾਸ ਵਿਚ ਦੂਜੀ ਵਾਰ ਸੈਮੀਫਾਈਨਲ ਵਿਚ ਪਹੁੰਚੀ ਹੈ¢ ਇਸ ਤੋਂ ਪਹਿਲਾਂ ਉਸ ਨੇ 1986 ਵਿਚ ਮੈਕਸੀਕੋ ਵਿਚ ਹੋਏ ਵਿਸ਼ਵ ਕੱਪ ਵਿਚ ਸੈਮੀਫਾਈਨਲ ਵਿਚ ਜਗ੍ਹਾ ਬਣਾਈ ਸੀ ਜਿੱਥੇ ਉਸ ਨੂੰ ਅਰਜਨਟੀਨਾ ਕੋਲੋਂ 0-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ¢ ਬੈਲਜੀਅਮ ਨੇ ਪਿਛਲੇ 16 ਸਾਲਾਂ ਵਿਚ ਫੀਫਾ ਵਿਸ਼ਵ ਕੱਪ ਵਿਚ ਦਰਜਾਬੰਦੀ ਵਿਚ ਚੋਟੀ ਦੀਆਂ ਪਹਿਲੀਆਂ ਤਿੰਨ ਟੀਮਾਂ ਨੂੰ ਨਹੀਂ ਹਰਾਇਆ ਸੀ ਪਰ ਇਸ ਵਾਰ ਉਸ ਨੇ ਵਿਸ਼ਵ ਦੀ ਦੂਜੇ ਨੰਬਰ ਦੀ ਟੀਮ ਨੂੰ ਹਰਾ ਕੇ ਇਹ ਕਾਰਨਾਮਾ ਕਰ ਦਿੱਤਾ¢ ਪਹਿਲੇ ਅੱਧ ਵਿਚ ਬੈਲਜੀਅਮ ਦੀ ਟੀਮ ਨੇ 2-0 ਨਾਲ ਬੜ੍ਹਤ ਬਣਾਈ¢ ਬੈਲਜੀਅਮ ਲਈ ਪਹਿਲਾ ਗੋਲ ਬ੍ਰਾਜ਼ੀਲ ਦੇ ਹੀ ਖਿਡਾਰੀ ਫਰਨਾਡੀਨਿਓ ਨੇ ਹੀ ਕਰ ਲਿਆ ਅਸਲ ਵਿਚ ਬੈਲਜੀਅਮ ਨੂੰ ਮਿਲੇ ਕਾਰਨਰ ਦੌਰਾਨ ਲੱਗੀ ਸ਼ਾਟ ਫਰਨਾਡੀਨਿਓ ਨਾਲ ਟਕਰਾ ਕੇ ਗੋਲਪੋਸਟ ਵਿਚ ਚਲੀ ਗਈ¢ ਇਸ ਤੋਂ ਬਾਅਦ 31ਵੇਂ ਮਿੰਟ ਵਿਚ ਕੇਵਿਨ ਡੀ ਬਰੂਇਨ ਨੇ ਲੁਕਾਕੂ ਕੋਲੋਂ ਮਿਲੇ ਸ਼ਾਨਦਾਰ ਪਾਸ ਦੀ ਬਦੌਲਤ ਟੀਮ ਲਈ ਦੂਸਰਾ ਗੋਲ ਕੀਤਾ ਅਤੇ ਟੀਮ ਨੂੰ 2-0 ਨਾਲ ਅੱਗੇ ਕਰ ਦਿੱਤਾ¢ ਬ੍ਰਾਜ਼ੀਲ ਦੀ ਟੀਮ ਨੇ ਲਗਾਤਾਰ ਦਬਾਅ ਬਣਾਉਂਦੇ ਹੋਏ ਗੋਲ ਕਰਨ ਦੇ ਕਾਫੀ ਮੌਕੇ ਬਣਾਏ ਪਰ ਉਹ ਕਾਮਯਾਬ ਨਹੀਂ ਹੋ ਸਕੀ¢ ਬ੍ਰਾਜ਼ੀਲ ਲਈ ਇਕਮਾਤਰ ਗੋਲ ਰੇਨਾਟੋ ਆਗਸਟੋ ਨੇ 76ਵੇਂ ਮਿੰਟ ਵਿਚ ਕੀਤਾ | ਇਸ ਮੈਚ ਤੋਂ ਪਹਿਲਾਂ ਨੇਮਾਰ ਤੋਂ ਕਾਫੀ ਉਮੀਦ ਕੀਤੀ ਜਾ ਰਹੀ ਸੀ ਪਰ ਉਹ ਉਸ ਮੈਚ ਵਿਚ ਕੁਝ ਖਾਸ ਨਹੀਂ ਕਰ ਸਕੇ |

You must be logged in to post a comment Login