ਬ੍ਰਿਟੇਨ ਦੇ ਸਿੱਖ ਸੰਗਠਨਾਂ ਵੱਲੋਂ ਇਮਰਾਨ ਖ਼ਾਨ ਨੂੰ ਲਾਈਫਟਾਇਮ ਅਚੀਵਮੈਂਟ ਅਵਾਰਡ

ਬ੍ਰਿਟੇਨ ਦੇ ਸਿੱਖ ਸੰਗਠਨਾਂ ਵੱਲੋਂ ਇਮਰਾਨ ਖ਼ਾਨ ਨੂੰ ਲਾਈਫਟਾਇਮ ਅਚੀਵਮੈਂਟ ਅਵਾਰਡ

ਬ੍ਰਿਟੇਨ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਬ੍ਰਿਟੇਨ ਦੇ ਕੁਝ ਸਿੱਖ ਸੰਗਠਨਾਂ ਵੱਲੋਂ ਲਾਈਫਟਾਇਮ ਅਚੀਵਮੈਂਟ ਅਵਾਰਡ ਦਿੱਤਾ ਗਿਆ। ਹੈਰਾਨੀ ਦੀ ਗੱਲ ਇਹ ਹੈ ਕਿ ਇਹਨਾਂ ਸੰਗਠਨਾਂ ਵਿਚ ਖ਼ਾਲਿਸਤਾਨੀ ਸਮਰਥਕ ਮੰਨੇ ਜਾਣ ਵਾਲਾ ਸੰਗਠਨ ਸਿੱਖ ਫੈਡਰੇਸ਼ਨ-ਯੂਕੇ ਵੀ ਸ਼ਾਮਲ ਹੈ। ਦਰਅਸਲ ਇਮਰਾਨ ਖ਼ਾਨ ਨੂੰ ਇਹ ਅਵਾਰਡ ਕਰਤਾਰਪੁਰ ਲਾਂਘੇ ਲਈ ਦਿੱਤਾ ਗਿਆ ਹੈ।ਸਿੱਖ ਸੰਗਠਨਾਂ ਦਾ ਮੰਨਣਾ ਹੈ ਕਿ ਕਰਤਾਰਪੁਰ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਤੱਕ ਜਾਣ ਲਈ ਕਰਤਾਰਪੁਰ ਲਾਂਘਾ ਖੋਲ ਕੇ ਇਮਰਾਨ ਖ਼ਾਨ ਨੇ ਦੁਨੀਆਂ ਭਰ ਦੇ ਸਿੱਖਾਂ ਦਾ ਦਿਲ ਜਿੱਤ ਲਿਆ ਹੈ। ਆਈਏਐਨਐਸ ਦੀ ਰਿਪੋਰਟ ਮੁਤਾਬਕ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਲੰਡਨ ਦੇ ਸਿਟੀ ਹਾਲ ਵਿਚ ਅਯੋਜਿਤ ਇਕ ਸਮਾਰੋਹ ਵਿਚ ਇਮਰਾਨ ਖ਼ਾਨ ਵੱਲੋਂ ਸਾਹਿਬਜ਼ਾਦਾ ਜਹਾਂਗੀਰ ਨੇ ਇਹ ਪੁਰਸਕਾਰ ਪ੍ਰਾਪਤ ਕੀਤਾ ਹੈ। ਇਸ ਸਮਾਰੋਹ ਵਿਚ ਜਹਾਂਗੀਰ ਨੇ ਭਾਰਤ ਦਾ ਵੀ ਜ਼ਿਕਰ ਕਰ ਦਿੱਤਾ।ਜਹਾਂਗੀਰ ਨੇ ਇਮਰਾਨ ਵੱਲੋਂ ਅਵਾਰਡ ਲਈ ਧੰਨਵਾਦ ਕਰਦੇ ਹੋਏ ਕਿਹਾ ਕਿ ਕਰਤਾਰਪੁਰ ਲਾਂਘਾ ਪਾਕਿਸਤਾਨ ਵੱਲੋਂ ਸ਼ਾਂਤੀ ਦਾ ਪੈਗਾਮ ਹੈ ਅਤੇ ਪਾਕਿਸਤਾਨ ਭਾਰਤ ਦੇ ਨਾਲ ਸਭਿਆਚਾਰਕ ਸੰਬੰਧ ਬਹਾਲ ਕਰਨਾ ਚਾਹੁੰਦਾ ਹੈ। ਇਸ ਦੌਰਾਨ ਉਹਨਾਂ ਕਿਹਾ ਕਿ ਪਾਕਿਸਤਾਨ ਸਰਕਾਰ ਨੇ ਸਿਰਫ਼ ਅੱਠ ਮਹੀਨਿਆਂ ਦੇ ਅੰਦਰ ਹੀ ਕਰਤਾਰਪੁਰ ਪ੍ਰਾਜੈਕਟ ਨੂੰ ਪੂਰਾ ਕਰ ਦਿੱਤਾ ਅਤੇ ਇਹ ‘ਇਮਰਾਨ ਖ਼ਾਨ ਦੇ ਕਾਰਨ ਹੀ ਸੰਭਵ ਹੋ ਸਕਿਆ ਹੈ’। ਇਸ ਸਮਾਰੋਹ ਵਿਚ ਲੰਡਨ ਅਸੈਂਬਲੀ ਦੇ ਮੈਂਬਰ ਓਂਕਾਰ ਸਹੋਸਤਾ, ਲੰਡਨ ਦੇ ਮੇਅਰ ਸਾਦਿਕ ਖ਼ਾਨ, ਉਪ ਮੇਅਰ ਡੇਬੀ-ਬਰਨਰਡ, ਲੇਬਰ ਪਾਰਟੀ ਆਗੂ ਪ੍ਰੀਤ ਕੌਲ ਗਿੱਲ ਤੋਂ ਇਲਾਵਾ ਕਈ ਆਗੂ ਸ਼ਾਮਲ ਹੋਏ।

You must be logged in to post a comment Login