ਬਜ਼ੁਰਗ ਨੇ ਕਰਵਾਇਆ ਸੀ ਮੁਟਿਆਰ ਨਾਲ ਵਿਆਹ, ਹਾਈਕੋਰਟ ਨੇ ਦਿਤਾ ਇਹ ਹੁਕਮ

ਬਜ਼ੁਰਗ ਨੇ ਕਰਵਾਇਆ ਸੀ ਮੁਟਿਆਰ ਨਾਲ ਵਿਆਹ, ਹਾਈਕੋਰਟ ਨੇ ਦਿਤਾ ਇਹ ਹੁਕਮ

ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਪੁਲਿਸ ਨੂੰ ਨਿਰਦੇਸ਼ ਦਿਤਾ ਹੈ ਕਿ ਉਹ ਇਕ ਨਵੇਂ ਵਿਆਹੇ ਜੋੜੇ ਸੰਗਰੂਰ ਦੀ ਸੁਰੱਖਿਆ ਅਤੇ ਅਜਾਦੀ ਨੂੰ ਯਕੀਨੀ ਬਣਾਵੇ। ਹਾਲ ਹੀ ਵਿਚ ਵਿਆਹ ਦੇ ਬੰਧਨ ਵਿਚ ਬੱਝੇ ਸ਼ਮਸ਼ੇਰ ਸਿੰਘ ਦੀ ਉਮਰ 67 ਸਾਲ ਹੈ ਤਾਂ ਉਥੇ ਹੀ ਉਨ੍ਹਾਂ ਦੀ ਪਤਨੀ ਦੀ ਉਮਰ 24 ਸਾਲ ਹੈ। ਦੋਨਾਂ ਨੇ ਜਨਵਰੀ ਮਹੀਨੇ ਵਿਚ ਚੰਡੀਗੜ੍ਹ ਦੇ ਗੁਰਦੁਆਰੇ ਵਿਚ ਵਿਆਹ ਕੀਤਾ ਸੀ। ਜਿਸ ਤੋਂ ਬਾਅਦ ਦੋਨਾਂ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉਤੇ ਬਹੁਤ ਵਾਇਰਲ ਹੋਈਆਂ ਸਨ। ਵਕੀਲ ਮੋਹਿਤ ਸਦਾਨਾ ਨੇ ਜਾਣਕਾਰੀ ਦਿਤੀ ਕਿ ਜੋੜੇ ਦੇ ਪਰਵਾਰ ਨੇ ਉਨ੍ਹਾਂ ਦੇ ਵਿਆਹ ਨੂੰ ਸਵੀਕਾਰ ਨਹੀਂ ਕੀਤਾ ਹੈ। ਅਜਿਹੇ ਵਿਚ ਜੋੜੇ ਨੇ ਹਾਈਕੋਰਟ ਵਿਚ ਮੰਗ ਦਰਜ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਜਿੰਦਗੀ ਉਨ੍ਹਾਂ ਦੇ ਪਰਵਾਰ ਦੀ ਵਜ੍ਹਾ ਨਾਲ ਖਤਰੇ ਵਿਚ ਹੈ। ਚਾਰ ਫਰਵਰੀ ਨੂੰ ਕੋਰਟ ਨੇ ਸੰਗਰੂਰ ਅਤੇ ਬਰਨਾਲਾ ਜ਼ਿਲ੍ਹੇ ਦੇ ਐਸਐਸਪੀ ਨੂੰ ਜੋੜੇ ਦੀ ਸੁਰੱਖਿਆ ਯਕੀਨੀ ਕਰਨ ਦੇ ਨਿਰਦੇਸ਼ ਦਿਤੇ। ਹਾਲਾਂਕਿ ਇਸ ਮਾਮਲੇ ਵਿਚ ਜੋੜੇ ਨੇ ਕਿਸੇ ਵੀ ਤਰ੍ਹਾਂ ਦੀ ਟਿੱਪਣੀ ਕਰਨ ਤੋਂ ਮਨਾਹੀ ਕਰ ਦਿਤੀ। ਪਰ ਉਨ੍ਹਾਂ ਦੇ ਵਕੀਲ ਨੇ ਦੱਸਿਆ ਕਿ ਵਿਆਹ ਪੂਰੀ ਤਰ੍ਹਾਂ ਨਾਲ ਕਾਨੂੰਨੀ ਹੈ। ਉਹ ਇਕ ਅਡਲਟ ਹੈ ਅਤੇ ਉਨ੍ਹਾਂ ਨੂੰ ਪੂਰਾ ਅਧਿਕਾਰ ਹੈ ਵਿਆਹ ਕਰਨ ਦਾ। ਸੰਗਰੂਰ ਦੇ ਐਸਐਸਪੀ ਸੰਦੀਪ ਗਰਗ ਨੇ ਹਾਈ ਕੋਰਟ ਦੇ ਆਦੇਸ਼ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਕਨੂੰਨ ਦੇ ਅਨੁਸਾਰ ਜੋੜੇ ਨੂੰ ਸੁਰੱਖਿਆ ਪ੍ਰਦਾਨ ਕੀਤੀ ਜਾਵੇਗੀ। ਪੁਲਿਸ ਕੋਰਟ ਦੇ ਆਦੇਸ਼ ਦੀ ਪਾਲਣਾ ਕਰੇਗੀ ਅਤੇ ਜੋੜੇ ਨੂੰ ਸੁਰੱਖਿਆ ਉਪਲਬਧ ਕਰਾਵੇਗੀ।

You must be logged in to post a comment Login