ਬੱਲਬ ਪਾਈ ਫਿਰਦੇ ਮਜੀਠੀਆ ਨੂੰ ਲਗਾਵਾਂਗੇ ਕਰੰਟ – ਰੰਧਾਵਾ

ਬੱਲਬ ਪਾਈ ਫਿਰਦੇ ਮਜੀਠੀਆ ਨੂੰ ਲਗਾਵਾਂਗੇ ਕਰੰਟ – ਰੰਧਾਵਾ

ਚੰਡੀਗੜ੍ਹ: ਬਹਿਬਲ ਕਲਾਂ ਗੋਲੀਕਾਂਡ ਤੇ ਬਰਗਾੜੀ ਬੇਅਦਬੀ ਮਾਮਲੇ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਵਿਚ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਰੇ ਮਾਮਲਿਆਂ ਦੀ ਜਾਂਚ ਪੰਜਾਬ ਪੁਲਿਸ ਹੀ ਕਰੇਗੀ। ਕੈਪਟਨ ਨੇ ਕਿਹਾ ਕਿ ਇਨ੍ਹਾਂ ਕੇਸਾਂ ਵਿਚ ਸੀਬੀਆਈ ਸੁਪਰੀਮ ਕੋਰਟ ‘ਚ ਕੇਸ ਹਾਰ ਗਈ ਹੈ।ਹੁਣ ਪੰਜਾਬ ਸਰਕਾਰ ਵਲੋਂ ਬਣਾਈ ਗਈ SIT ਇਸ ਮਾਮਲੇ ਦੀ ਜਾਂਚ ਕਰੇਗੀ। ਇਸ ਸਬੰਧੀ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਸੁਖਬੀਰ ਬਾਦਲ ਦੀ ਇਕੋ ਮੰਗ ਸੀ ਕਿ ਬੇਅਦਬੀ ਮਾਮਲੇ ਦੀ ਜਾਂਚ ਸੀਬੀਆਈ ਨੂੰ ਦੇ ਦਿਓ ਕਿਉਂਕਿ ਉਹਨਾਂ ਦੀ ਸਰਕਾਰ ਸੀ ਤੇ ਇਹ ਕੁਝ ਕਰਨਾ ਚਾਹੁੰਦੇ ਸੀ। ਅੱਜ ਸੁਪਰੀਮ ਕੋਰਟ ਨੇ ਇਹਨਾਂ ਦੇ ਮੂੰਹ ‘ਤੇ ਵੱਡੀ ਚਪੇੜ ਮਾਰੀ ਹੈ। ਉਹਨਾਂ ਕਿਹਾ ਕਿ ਹੁਣ ਪੰਜਾਬ ਸਰਕਾਰ ਜਲਦ ਹੀ ਲੋਕਾਂ ਸਾਹਮਣੇ ਸੱਚਾਈ ਲੈ ਕੇ ਆਵੇਗੀ। ਇਸ ਦੌਰਾਨ ਬਿਕਮਰ ਮਜੀਠੀਆ ਨਾਲ ਪੇਸ਼ ਕੀਤੀਆਂ ਤਸਵੀਰਾਂ ‘ਤੇ ਬਿਆਨ ਦਿੰਦਿਆਂ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਜਿਨ੍ਹਾਂ ਲੀਡਰਾਂ ਦੀਆਂ ਤਸਵੀਰਾਂ ਨਾਲ ਲੱਗੀਆਂ ਹਨ ਉਹਨਾਂ ਦੀ ਐਸਟੀਐਫ ਜਾਂਚ ਕਰੇਗੀ। ਇਸ ਦੇ ਨਾਲ ਹੀ ਰੰਧਾਵਾ ਨੇ ਅਕਾਲੀ ਦਲ ਵੱਲੋਂ ਵਿਧਾਨ ਸਭਾ ਦੇ ਬਾਹਰ ਕੀਤੇ ਗਏ ਪ੍ਰਦਰਸ਼ਨ ਨੂੰ ਲੈ ਕੇ ਅਕਾਲੀਆਂ ਨੂੰ ਘੇਰਿਆ ਹੈ। ਉਹਨਾਂ ਕਿਹਾ ਕਿ ਅਕਾਲੀ ਪੰਜਾਬ ਦੇ ਗਰੀਬਾਂ ਨੂੰ ਕਰੰਟ ਲਾ ਕੇ ਗਲੇ ‘ਚ ਬੱਲਬ ਪਾ ਕੇ ਫਿਰ ਰਹੇ ਹਨ। ਹੁਣ ਜਿਸ ਦਿਨ ਵ੍ਹਾਈਟ ਪੇਪਰ ਆਵੇਗਾ, ਪੰਜਾਬ ਸਰਕਾਰ ਇਹਨਾਂ ਨੂੰ ਕਰੰਟ ਲਗਾਵੇਗੀ। ਦੱਸ ਦਈਏ ਕਿ ਅੱਜ ਵਿਧਾਨ ਸਭਾ ਇਜਲਾਸ ਦੇ ਪਹਿਲੇ ਹੀ ਦਿਨ ਅਕਾਲੀ ਦਲ ਵੱਲੋਂ ਵਿਧਾਨ ਸਭਾ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ। ਇਸ ਪ੍ਰਦਰਸ਼ਨ ਦੀ ਅਗਵਾਈ ਬਿਕਰਮ ਮਜੀਠੀਆ ਵੱਲੋਂ ਕੀਤੀ ਜਾ ਰਹੀ ਸੀ। ਇਹ ਪ੍ਰਦਰਸ਼ਨ ਬਿਜਲੀ ਦੇ ਬਿੱਲਾਂ ਅਤੇ ਹੋਰ ਕਈ ਮੁੱਦਿਆਂ ਨੂੰ ਲੈ ਕੇ ਕੀਤਾ ਜਾ ਰਿਹਾ ਸੀ। ਇਸ ਦੌਰਾਨ ਅਕਾਲੀ ਆਗੂਆਂ ਵੱਲੋਂ ਗਲੇ ਵਿਚ ਬਿਜਲੀ ਦੇ ਬੱਲਬ ਪਾਏ ਗਏ ਸਨ। ਇਸ ਦੇ ਨਾਲ ਹੀ ਉਹਨਾਂ ਦੇ ਹੱਥਾਂ ਵਿਚ ਕੈਪਟਨ ਸਰਕਾਰ ਵਿਰੋਧੀ ਪੋਸਟਰ ਵੀ ਸਨ।

You must be logged in to post a comment Login