ਭਗਵੰਤ ਮਾਨ ਪੋਸਟ ਪਾ ਕੇ ਸਾਰਿਆਂ ਦੇ ਹੋਸ਼ ਉਡਾ ਦਿੱਤੇ

ਭਗਵੰਤ ਮਾਨ ਪੋਸਟ ਪਾ ਕੇ ਸਾਰਿਆਂ ਦੇ ਹੋਸ਼ ਉਡਾ ਦਿੱਤੇ

ਸੰਗਰੂਰ : ਭਗਵੰਤ ਮਾਨ ਨੇ ਫੇਸਬੁੱਕ ‘ਤੇ ਇਕ ਪੋਸਟ ਪਾ ਕੇ ਸਾਰਿਆਂ ਦੇ ਹੋਸ਼ ਉਡਾ ਦਿੱਤੇ ਹਨ। ਇਸ ਪੋਸਟ ‘ਚ ਭਗਵੰਤ ਮਾਨ ਆਪਣੇ-ਆਪ ਨੂੰ ਪੰਜਾਬ ਦਾ ਗੱਦਾਰ ਕਿਹਾ ਹੈ। ਭਗਵੰਤ ਮਾਨ ਨੇ ਫੇਸਬੁੱਕ ‘ਤੇ ਅਪਲੋਡ ਕੀਤੇ ਸਟੇਟਸ ਵਿਚ ਲਿਖਿਆ ਹੈ ਕਿ..
ਮੈਂ ਪੰਜਾਬ ਦਾ ਗੱਦਾਰ ਹਾਂ ਕਿਉਂਕਿ ਮੈਂ ਪਾਰਲੀਮੈਂਟ ‘ਚ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਹਾਂ
ਮੈਂ ਪੰਜਾਬ ਦਾ ਗੱਦਾਰ ਹਾਂ ਕਿਉਂਕਿ ਮੈਂ ਵਿਦੇਸ਼ੀ ਰੁਲ਼ਦੇ ਧੀਆਂ-ਪੁੱਤਾਂ ਨੂੰ ਵਤਨ ਵਾਪਸ ਲੈ ਆਉਣਾ
ਮੈਂ ਪੰਜਾਬ ਦਾ ਗੱਦਾਰ ਹਾਂ ਕਿਉਂਕਿ ਮੈਂ ਲੋਕਾਂ ਦੇ ਪੈਸੇ ਦਾ ਸਾਰਾ ਹਿਸਾਬ ਦਿੰਦਾ ਹਾਂ
ਮੈਂ ਪੰਜਾਬ ਦਾ ਗੱਦਾਰ ਹਾਂ ਕਿਉਂਕਿ ਮੈਂ ਪੰਜਾਬ ਲਈ ਸਾਰਾ ਕਾਰੋਬਾਰ ਛੱਡ ਬੈਠਾ ਹਾਂ
ਮੈਂ ਪੰਜਾਬ ਦਾ ਗੱਦਾਰ ਹਾਂ ਕਿਉਂਕਿ ਮੈਂ ਵਿਦੇਸ਼ਾਂ ‘ਚੋਂ ਧੀਆਂ ਪੁੱਤਾਂ ਦੀਆਂ ਲਾਸ਼ਾਂ ਮੰਗਵਾ ਦਿੰਦਾ ਹਾਂ
ਮੈਂ ਪੰਜਾਬ ਦਾ ਗੱਦਾਰ ਹਾਂ ਕਿਉਂਕਿ ਮੈਂ ਕੈਂਸਰ ਦੇ ਮਰੀਜ਼ਾਂ ਦਾ ਫ੍ਰੀ ਇਲਾਜ ਕਰਵਾ ਦਿੰਦਾ ਹਾਂ
ਮੈਂ ਪੰਜਾਬ ਦਾ ਗੱਦਾਰ ਹਾਂ ਕਿਉਂਕਿ ਮੇਰੇ ‘ਤੇ ਕੋਈ ਬਾਲਾਤਕਾਰ ਦਾ ਕੇਸ ਨਹੀਂ ਚੱਲਦਾ
ਮੈਂ ਪੰਜਾਬ ਦਾ ਗੱਦਾਰ ਹਾਂ ਕਿਉਂਕਿ ਮੈਂ ਲੋਕਾਂ ਨੂੰ ਲੀਡਰਾਂ ਮੂਹਰੇ ਜੁਰਅਤ ਨਾਲ ਬੋਲਣਾ ਸਿਖਾਇਆ
ਮੈਂ ਪੰਜਾਬ ਦਾ ਗੱਦਾਰ ਹਾਂ ਕਿਉਂਕਿ ਮੈਂ ਦਿਨ ਰਾਤ ਮਿਹਨਤ ਕਰਕੇ ਲੁਟੇਰਿਆਂ ਨੂੰ ਵੋਟਾਂ ‘ਚ ਹਰਾਇਆ
ਮੈਂ ਪੰਜਾਬ ਦਾ ਗੱਦਾਰ ਹਾਂ ਕਿਉਂਕਿ ਮੈਂ ਕਿਸੇ ਰੇਤੇ ਦੀ ਖੱਡ ਵਿਚ ਹਿੱਸਾ ਨਹੀਂ ਪਾ ਸਕਿਆ
ਮੈਂ ਪੰਜਾਬ ਦਾ ਗੱਦਾਰ ਹਾਂ ਕਿਉਂਕਿ ਮੈਂ ਸਵਿੱਸ ਬੈਂਕ ਵਿਚ ਖਾਤਾ ਨਹੀਂ ਖੁੱਲ੍ਹਵਾ ਸਕਿਆ
ਮੈਂ ਪੰਜਾਬ ਦਾ ਗੱਦਾਰ ਹਾਂ ਕਿਉਂਕਿ ਮੇਰੇ ਨਾਮ ‘ਤੇ ਕੋਈ ਬੱਸ ਦਾ ਪਰਮਿਟ ਨਹੀਂ ਚੱਲਦਾ
ਮੈਂ ਪੰਜਾਬ ਦਾ ਗੱਦਾਰ ਹਾਂ ਕਿਉਂਕਿ ਮੇਰਾ ਗੁਰੂ ਸਾਹਿਬ ਦੀ ਬੇਅਦਬੀ ਵਿਚ ਕੋਈ ਹੱਥ ਨਹੀਂ
ਮੈਂ ਪੰਜਾਬ ਦਾ ਗੱਦਾਰ ਹਾਂ ਕਿਉਂਕਿ ਮੈਂ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਨਹੀਂ ਮੁੱਕਰਿਆ
ਮੈਂ ਪੰਜਾਬ ਦਾ ਗੱਦਾਰ ਹਾਂ ਕਿਉਂਕਿ ਮੈਂ ਚਿੱਟਾ ਵੇਚ ਕੇ ਪੰਜਾਬ ਦੇ ਲੱਖਾਂ ਘਰ ਉਜਾੜ ਨਹੀਂ ਸਕਿਆ

ਇਨ੍ਹਾਂ ਗੱਦਾਰੀਆਂ“ਲਈ ਮੈਂ ਪੰਜਾਬ ਤੋਂ ਦੋਵੇਂ ਹੱਥ ਜੋੜ ਕੇ ਮੁਆਫ਼ੀ ਮੰਗਦਾ ਹਾਂ। ਹੁਣ ਤੁਹਾਨੂੰ ਦੱਸਦੇ ਹਾਂ ਕਿ ਭਗਵੰਤ ਮਾਨ ਦੀ ਇਸ ਪੋਸਟ ਦਾ ਕੀ ਕਾਰਨ ਹੋ ਸਕਦਾ ਹੈ। ਦਰਅਸਲ ਬੀਤੇ ਦਿਨੀਂ ਬਠਿੰਡਾ ‘ਚ ਸੁਖਪਾਲ ਖਹਿਰਾ ਦੀ ਕਨਵੈਨਸ਼ਨ ਹੋਈ। ‘ਆਪ’ ਦੇ ਕੁਝ ਵਿਧਾਇਕ ਜਿੱਥੇ ਖਹਿਰਾ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਦਿਖਾਈ ਦਿੱਤੇ, ਉਥੇ ਹੀ ਕੁਝ ਵਿਧਾਇਕ ਹਾਈਕਮਾਨ ਦੇ ਨਾਲ ਖੜ੍ਹੇ ਹੋਏ। ਦੂਜੇ ਪਾਸੇ ਇਸ ਪੂਰੇ ਮਾਮਲੇ ‘ਚ ਭਗਵੰਤ ਮਾਨ ਕਿਸ ਪਾਸੇ ਸਨ, ਕਿਸੇ ਨੂੰ ਸਮਝ ਨਹੀਂ ਆਇਆ। ਲੋਕ ਇਸ ਪੂਰੇ ਮਾਮਲੇ ‘ਚ ਭਗਵੰਤ ਮਾਨ ਦਾ ਸਟੈਂਡ ਜਾਣਨਾ ਚਾਹੁੰਦੇ ਸਨ ਤੇ ਇਹੀ ਕਾਰਨ ਰਿਹਾ ਕਿ ‘ਆਪ’ ਵਾਲੰਟੀਅਰਾਂ ਨੇ ਭਗਵੰਤ ਮਾਨ ਨੂੰ ਹੀ ਨਿਸ਼ਾਨੇ ‘ਤੇ ਲੈ ਲਿਆ। ਸ਼ਾਇਦ ਇਨ੍ਹਾਂ ਗੱਲਾਂ ਤੋਂ ਪ੍ਰੇਸ਼ਾਨ ਹੋ ਕੇ ਭਗਵੰਤ ਮਾਨ ਨੇ ਫੇਸਬੁੱਕ ‘ਤੇ ਇਹ ਪੋਸਟ ਪਾਈ, ਜਿਸ ਵਿਚ ਨਿਸ਼ਾਨੇ ਤਾਂ ਉਨ੍ਹਾਂ ਨੇ ਵਿਰੋਧੀਆਂ ‘ਤੇ ਲਾਏ ਪਰ ਗੋਲਮੋਲ ਤਰੀਕੇ ‘ਚ ਆਪਣਾ ਪੱਖ ਵੀ ਸਪੱਸ਼ਟ ਕਰ ਦਿੱਤਾ। ਬਹਿਰਹਾਲ ਸਵਾਲ ਅਜੇ ਵੀ ਉੱਥੇ ਹੀ ਖੜ੍ਹਾ ਹੈ ਕਿ ਭਗਵੰਤ ਮਾਨ ਆਖਰ ਕਿਸ ਵੱਲ ਹਨ।

You must be logged in to post a comment Login