ਭਾਰਤੀ ਟੀਮ ਦੇ ਕ੍ਰਿਕਟਰ ਅੰਬਾਤੀ ਰਾਇਡੂ ਨਹੀਂ ਲੈਣਗੇ ਸੰਨਿਆਸ

ਭਾਰਤੀ ਟੀਮ ਦੇ ਕ੍ਰਿਕਟਰ ਅੰਬਾਤੀ ਰਾਇਡੂ ਨਹੀਂ ਲੈਣਗੇ ਸੰਨਿਆਸ

ਨਵੀਂ ਦਿੱਲੀ : ਵਿਸ਼ਵ ਕੱਪ 2019 ’ਚ ਭਾਰਤੀ ਟੀਮ ਲਈ ਨਜ਼ਰਅੰਦਾਜ਼ ਕੀਤੇ ਜਾਣ ਤੋਂ ਬਾਅਦ ਸੱਜੇ ਹੱਥ ਦੇ ਬੱਲੇਬਾਜ਼ ਅੰਬਾਤੀ ਰਾਇਡੂ ਨੇ ਕ੍ਰਿਕਟ ਦੇ ਸਾਰੇ ਫਾਰਮੈਂਟ ਤੋਂ ਸੰਨਿਆਸ ਦਾ ਐਲਾਨ ਕਰ ਦਿੱਤਾ ਸੀ। ਹੁਣ ਖ਼ਬਰ ਹੈ ਕਿ ਅੰਬਾਤੀ ਰਾਇਡੂ ਨੇ ਆਪਣੇ ਸੰਨਿਆਸ ’ਤੇ ਮੁੜ ਵਿਚਾਰ ਕੀਤਾ ਹੈ ਤੇ ਫਿਰ ਤੋਂ ਕ੍ਰਿਕਟ ਦੇ ਮੈਦਾਨ ’ਤੇ ਵਾਪਸੀ ਕਰਨ ਦਾ ਮਨ ਬਣਾਇਆ ਹੈ। ਇਸ ਦੀ ਪੁਸ਼ਟੀ ਉਨ੍ਹਾਂ ਦੀ ਸੂਬਾਈ ਕ੍ਰਿਕਟ ਐਸੋਸੀਏਸ਼ਨ ਨੇ ਕਰ ਦਿੱਤੀ ਹੈ। ਦਰਅਸਲ ਹੈਦਰਾਬਾਦ ਕ੍ਰਿਕਟ ਐਸੋਸੀਏਸ਼ਨ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਅੰਬਾਤੀ ਰਾਇਡੂ ਸ਼ਾਰਟ ਫਾਰਮੈਂਟ ’ਚ ਹੈਦਰਾਬਾਦ ਟੀਮ ਲਈ ਖੇਡਣਗੇ। ਇਸ ਦੇ ਨਾਲ ਹੀ ਇਸ ਗੱਲ ਦਾ ਵੀ ਐਲਾਨ ਹੋ ਗਿਆ ਹੈ ਕਿ ਅੰਬਾਤੀ ਰਾਇਡੂ ਨੇ ਆਪਣੇ ਸੰਨਿਆਸ ਤੋਂ ਨਾਂ ਵਾਪਸ ਲੈ ਲਿਆ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਖ਼ੁਦ ਅੰਬਾਤੀ ਰਾਇਡੂ ਇਸ ਗੱਲ ਦਾ ਸੰਕੇਤ ਦੇ ਚੁੱਕੇ ਸਨ ਕਿ ਉਹ ਭਾਰਤੀ ਟੀਮ ’ਚ ਮੁੜ ਖੇਡਣਾ ਪਸੰਦ ਕਰਨਗੇ। ਅੰਬਾਤੀ ਰਾਇਡੂ ਨੇ ਹੈਦਰਾਬਾਦ ਕ੍ਰਿਕਟ ਐਸੋਸੀਏਸ਼ਨ ਨੂੰ ਲਿਖੀ ਮੇਲ ’ਚ ਕਿਹਾ ਹੈ, ‘ਮੈਂ (ਅੰਬਾਤੀ ਰਾਇਡੂ) ਇਸ ਗੱਲ ਵੱਲ ਤੁਹਾਡਾ ਧਿਆਨ ਦਿਵਾਉਣਾ ਚਾਹੁੰਦਾ ਹਾਂ ਕਿ ਮੈਂ ਸੰਨਿਆਸ ਤੋਂ ਵਾਪਸ ਆ ਰਿਹਾ ਹਾਂ ਤੇ ਤਿੰਨਾਂ ਫਾਰਮੈਂਟ ’ਚ ਖੇਡਣ ਲਈ ਤਿਆਰ ਹਾਂ।’ ਉੱਥੇ ਹੀ ਜਵਾਬ ’ਚ ਕ੍ਰਿਕਟ ਐਸੋਸੀਏਸ਼ਨ ਨੇ ਕਿਹਾ ਕਿ ਰਾਇਡੂ ਨੇ ਆਪਣਾ ਸੰਨਿਆਸ ਵਾਪਸ ਲੈ ਲਿਆ ਹੈ ਤੇ ਉਨ੍ਹਾਂ ਲਈ 2019-2020 ਦੇ ਸੈਸ਼ਨ ’ਚ ਸ਼ਾਰਟ ਫਾਰਮੈਂਟ ’ਚ ਖੇਡਣਗੇ।

You must be logged in to post a comment Login