ਭਾਰਤੀ ਮਹਿਲਾ ਕ੍ਰਿਕਟ ਟੀਮ ਦੇ ਕੋਚ ਬਣੇ ਡਬਲਿਊਵੀ ਰਮਨ

ਭਾਰਤੀ ਮਹਿਲਾ ਕ੍ਰਿਕਟ ਟੀਮ ਦੇ ਕੋਚ ਬਣੇ ਡਬਲਿਊਵੀ ਰਮਨ

ਨਵੀਂ ਦਿੱਲੀ : ਭਾਰਤੀ ਮਹਿਲਾ ਟੀਮ ਦੇ ਕੋਚ ਲਈ ਸਾਬਕਾ ਸਲਾਮੀ ਬੱਲੇਬਾਜ਼ ਡਬਲਿਊਵੀ ਰਮਨ ਨੂੰ ਚੁਣਿਆ ਗਿਆ ਹੈ। ਪੀਟੀਆਈ ਸੂਤਰਾਂ ਅਨੁਸਾਰ 28 ਉਮੀਦਵਾਰਾਂ ਦੇ ਇੰਟਰਵਿਊ ਬਾਅਦ ਡਬਲਿਊਵੀ ਨੂੰ ਇਸ ਅਹੁਦੇ ਲਈ ਚੁਣਿਆ ਗਿਆ ਹੈ। ਭਾਰਤੀ ਪੁਰਸ਼ ਟੀਮ ਨੂੰ ਵਿਸ਼ਵ ਕੱਪ ਦਿਵਾਉਣ ਵਾਲੇ ਸਾਬਕਾ ਕੋਚ ਗੈਰੀ ਕਸਰਟਨ, ਸਾਬਕਾ ਸਲਾਮੀ ਬੱਲੇਬਾਜ਼ ਡਬਲਿਊਵੀ ਰਮਨ ਅਤੇ ਵੇਂਕਟੇਸ਼ ਪ੍ਰਸਾਦ ਦਾ ਨਾਂ ਇੰਟਰਵਿਊ ਦੇ ਬਾਅਦ ਮਹਿਲਾ ਟੀਮ ਦੇ ਕੋਚ ਵਾਸਤੇ ਸ਼ਾਰਟਲਿਸਟ ਕੀਤਾ ਗਿਆ ਸੀ। ਇਨ੍ਹਾਂ `ਚੋਂ ਡਬਲਿਊਵੀ ਰਮਨ ਦੇ ਨਾਮ `ਤੇ ਮੋਹਰ ਲੱਗੀ ਹੈ। ਬੀਸੀਸੀਆਈ ਦੀ ਸਲੈਕਸ਼ਨ ਕਮੇਟੀ `ਚ ਸਾਬਕਾ ਕਪਤਾਨ ਕਪਿਲ ਦੇਵ, ਅੰਸ਼ੁਮਨ ਗਾਇਕਵਾੜ ਅਤੇ ਐਸ ਰੰਗਾਸਵਾਮੀ ਸ਼ਾਮਲ ਸਨ, ਜਿਨ੍ਹਾਂ ਬੋਰਡ ਨੂੰ ਇਨ੍ਹਾਂ ਚੁਣੇ ਹੋਏ ਨਾਮਾਂ ਦੀ ਸਿਫਾਰਸ਼ ਕੀਤੀ।
ਦਰਅਸਲ, ਗੈਰੀ ਕਸਰਟਨ ਦੀ ਨਿਯੁਕਤੀ `ਚ ਅਨਿਸਿ਼ਚਤਤਾ ਬਣੀ ਹੋਈ ਸੀ, ਕਿਉਂਕਿ ਦੱਖਣੀ ਅਫਰੀਕੀ ਕੋਚ ਇੰਡੀਅਨ ਪ੍ਰੀਮੀਅਮ ਲੀਗ ਫ੍ਰੇਂਚਾਈਜੀ ਰਾਇਲ ਚੈਲੇਜਰਸ ਬੈਂਗਲੋਰ ਨਾਲ ਆਪਣਾ ਅਹੁਦਾ ਛੱਡਣ ਨੂੰ ਤਿਆਰ ਨਹੀਂ ਹੈ। ਸੂਤਰਾਂ ਅਨੁਸਾਰ ਉਨ੍ਹਾਂ ਅਜਿਹਾ ਕਰਨ ਵਾਸਤੇ ਮਨਾਉਣ ਦੀ ਕੋਸਿ਼ਸ਼ ਕੀਤੀ ਜਾ ਰਹੀ ਸੀ।

You must be logged in to post a comment Login