ਭਾਰਤ-ਆਸਟ੍ਰੇਲੀਆ ਵਿਚਾਲੇ ਹੋਏ ਪੰਜ ਸਮਝੌਤੇ

ਭਾਰਤ-ਆਸਟ੍ਰੇਲੀਆ ਵਿਚਾਲੇ ਹੋਏ ਪੰਜ ਸਮਝੌਤੇ

ਸਿਡਨੀ – ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਆਪਣੀ ਆਸਟ੍ਰੇਲੀਆ ਯਾਤਰਾ ਦੌਰਾਨ ਪ੍ਰਧਾਨ ਮੰਤਰੀ ਸਕਾਟ ਮਾਰੀਸਨ ਨਾਲ ਸਿਡਨੀ ਵਿਚ ਮੁਲਾਕਾਤ ਕੀਤੀ। ਦੋਹਾਂ ਦੇਸ਼ਾਂ ਨੇ ਵੀਰਵਾਰ ਨੂੰ ਖੇਤੀ, ਸਿੱਖਿਆ ਅਤੇ ਅਯੋਗਤਾ ਵਰਗੇ ਖੇਤਰਾਂ ਵਿਚ ਸਹਿਯੋਗ ਅਤੇ ਨਿਵੇਸ਼ ਵਧਾਉਣ ਲਈ ਪੰਜ ਸਮਝੌਤਿਆਂ ‘ਤੇ ਹਸਤਾਖਰ ਕੀਤੇ। ਕੋਵਿੰਦ ਪਹਿਲੇ ਭਾਰਤੀ ਰਾਸ਼ਟਰਪਤੀ ਹਨ, ਜੋ ਆਸਟ੍ਰੇਲੀਆ ਦੀ ਯਾਤਰਾ ‘ਤੇ ਗਏ ਹਨ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ ਕਿ ਕੋਵਿੰਦ ਦੀ ਯਾਤਰਾ ਦੌਰਾਨ ਦੋਹਾਂ ਦੇਸ਼ਾਂ ਵਿਚਾਲੇ ਪੰਜ ਸਮਝੌਤਿਆਂ ‘ਤੇ ਹਸਤਾਖਰ ਹੋਏ। ਇਸ ਦੌਰਾਨ ਆਸਟ੍ਰੇਲੀਆ ਦੇ ਵਿਦੇਸ਼ ਮੰਤਰੀ ਮਰਾਈਜ਼ ਪੇਨ ਅਤੇ ਭਾਰਤ ਦੇ ਕੌਸ਼ਲ ਵਿਕਾਸ ਅਤੇ ਸਨਅੱਤਕਾਰੀ ਰਾਜ ਮੰਤਰੀ ਅਨੰਤ ਕੁਮਾਰ ਹੇਗੜੇ ਮੌਜੂਦ ਰਹੇ। ਪਹਿਲਾ ਸਮਝੌਤਾ ਅਸ਼ਕਤਾ ਖੇਤਰ ਲਈ ਹੈ। ਇਸ ਤਹਿਤ ਵਿਸ਼ੇਸ਼ ਤੌਰ ‘ਤੇ ਸਮਰੱਥ ਲੋਕਾਂ ਲਈ ਸੇਵਾਵਾਂ ਨੂੰ ਬਿਹਤਰ ਕੀਤਾ ਜਾਵੇਗਾ। ਇਸ ਤੋਂ ਇਲਾਵਾ ਦੂਜਾ ਸਮਝੌਤਾ ਦੋਹਾਂ ਦੇਸ਼ਾਂ ਵਿਚਾਲੇ ਵਪਾਰ ਵਿਚ ਦੋ ਪੱਖੀ ਨਿਵੇਸ਼ ਵਧਾਉਣ ਲਈ ਨਿਵੇਸ਼ ਇੰਡੀਆ ਅਤੇ ਆਸਟ੍ਰੇਡ ਵਿਚਾਲੇ ਕੀਤਾ ਗਿਆ ਹੈ। ਤੀਜਾ ਸਮਝੌਤਾ ਕੇਂਦਰੀ ਖਨਨ ਯੋਜਨਾ ਅਤੇ ਡਿਜ਼ਾਈਨ ਸੰਸਥਾਨ, ਰਾਂਚੀ ਅਤੇ ਕਾਮਨਵੈਲਥ ਸਾਈਂਟਿਫਿਕ ਐਂਡ ਰਿਸਰਚ ਆਰਗੇਨਾਈਜ਼ੇਸ਼ਨ, ਕੈਨਬਰਾ ਵਿਚਾਲੇ ਆਪਸੀ ਸਹਿਯੋਗ ਵਧਾਉਣ ਲਈ ਕੀਤਾ ਗਿਆ ਹੈ। ਚੌਥਾ ਸਮਝੌਤਾ ਆਚਾਰੀਆ ਐਨ.ਜੀ. ਰੰਗਾ ਖੇਤੀ ਯੂਨੀਵਰਸਿਟੀ ਗੁੰਟੂਰ ਅਤੇ ਯੂਨੀਵਰਸਿਟੀ ਆਫ ਵੈਸਟਰਨ ਆਸਟ੍ਰੇਲੀਆ, ਪਰਥ ਵਿਚਾਲੇ ਖੇਤੀ ਖੋਜ ਵਿਚ ਸਹਿਯੋਗ ਵਧਾਉਣ ਲਈ ਹੋਇਆ ਹੈ। ਜਦੋਂ ਕਿ ਆਖਰੀ ਸਮਝੌਤਾ ਇੰਦਰਪ੍ਰਸਥ ਸੂਚਨਾ ਤਕਨਾਲੋਜੀ ਸੰਸਥਾਨ ਦਿੱਲੀ ਅਤੇ ਕਵੀਂਸਲੈਂਡ ਤਕਨੀਕੀ ਯੂਨੀਵਰਸਿਟੀ ਬ੍ਰਿਸਬੇਨ ਵਿਚਾਲੇ ਸਾਂਝੀ ਪੀ.ਐਚ.ਡੀ. ਲਈ ਹੋਇਆ ਹੈ। ਰਾਸ਼ਟਰਪਤੀ ਕੋਵਿੰਦ ਅਤੇ ਪ੍ਰਧਾਨ ਮੰਤਰੀ ਮਾਰੀਸਨ ਦੀ ਮੁਲਾਕਾਤ ਤੋਂ ਬਾਅਦ ਜਾਰੀ ਪ੍ਰੈਸ ਨੋਟ ਵਿਚ ਭਾਰਤ ਦੀ ਆਰਥਿਕ ਰਣਨੀਤੀ ‘ਤੇ ਆਸਟ੍ਰੇਲੀਆ ਦੀ ਪ੍ਰਤੀਕਿਰਿਆ ਬਾਰੇ ਦੱਸਿਆ ਗਿਆ। ਮਾਰੀਸਨ ਨੇ ਕਿਹਾ ਕਿ ਇਹ ਰਣਨੀਤੀ ਭਾਰਤ ਨਾਲ ਸਾਡੇ ਆਰਥਿਕ ਭਵਿੱਖ ਦਾ ਖਾਕਾ ਪੇਸ਼ ਕਰਦੀ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵੱਧਦੀ ਅਰਥਵਿਵਸਥਾ ਹੈ ਅਤੇ ਅਗਲੇ 20 ਸਾਲਾਂ ਤੱਕ ਕਿਸੇ ਹੋਰ ਇਕ ਬਾਜ਼ਾਰ ਦੇ ਮੁਕਾਬਲੇ ਇਥੇ ਆਸਟ੍ਰੇਲੀਆ ਲਈ ਕਈ ਮੌਕੇ ਮੌਜੂਦ ਹਨ। ਆਸਟ੍ਰੇਲੀਆਈ ਸਰਕਾਰ ਇਸ ਰਿਪੋਰਟ ਦੀ 20 ਪ੍ਰਮੁੱਖ ਸੁਝਾਆਂ ਦਾ ਸਿਧਾਂਤਕ ਸਮਰਥਨ ਕਰਦੀ ਹੈ ਅਤੇ ਉਹ ਇਸ ‘ਤੇ ਅੱਗੇ ਵਧੇਗੀ। ਆਸਟ੍ਰੇਲੀਆ ਦੇ ਵਪਾਰ ਮੰਤਰੀ ਸਿਮਾਨ ਬਰਮਿੰਘਮ ਨੇ ਕਿਹਾ ਕਿ ਅਸੀਂ ਵਿਆਪਕ ਆਰਥਿਕ ਸਹਿਯੋਗ ‘ਤੇ ਕੰਮ ਕਰਾਂਗੇ। ਅਸੀਂ 10 ਸੂਬਿਆਂ ਅਤੇ 10 ਖੇਤਰਾਂ ‘ਤੇ ਆਪਣਾ ਵਿਸ਼ੇਸ਼ ਧਿਆਨ ਦਿਆਂਗੇ। ਅਸੀਂ ਭਾਰਤ ਵਿਚ ਆਪਣੇ ਵਪਾਰ ਨੂੰ ਵਿਸਥਾਰ ਨਾਲ ਕਰਨ ਵਿਚ ਮਦਦ ਕਰਾਂਗੇ।

You must be logged in to post a comment Login