ਭਾਰਤ ‘ਚ ਆਟੋ ਰਿਕਸ਼ਾ ਤੋਂ ਵੀ ਸਸਤਾ ਹੈ ਹਵਾਈ ਸਫ਼ਰ – ਜੈਅੰਤ ਸਿਨਹਾ

ਭਾਰਤ ‘ਚ ਆਟੋ ਰਿਕਸ਼ਾ ਤੋਂ ਵੀ ਸਸਤਾ ਹੈ ਹਵਾਈ ਸਫ਼ਰ – ਜੈਅੰਤ ਸਿਨਹਾ

ਨਵੀਂ ਦਿੱਲੀ – ਭਾਰਤ ‘ਚ ਹਵਾਈ ਯਾਤਰਾ ਨੂੰ ਆਟੋ ਰਿਕਸ਼ਾ ਤੋਂ ਵੀ ਸਸਤਾ ਦੱਸਣ ਵਾਲੇ ਕੇਂਦਰੀ ਮੰਤਰੀ ਜੈਅੰਤ ਸਿਨਹਾ ਨੇ ਕਿਹਾ ਕਿ ਜੇਕਰ ਪ੍ਰਤੀ ਕਿੱਲੋਮੀਟਰ ਦੇ ਆਧਾਰ ‘ਤੇ ਹਵਾਈ ਯਾਤਰਾ ਦੀ ਗੱਲ ਕਰੀਏ ਤਾਂ ਵਿਸ਼ਵ ‘ਚ ਸਾਡੇ ਦੇਸ਼ ‘ਚ ਹਵਾਈ ਸਫ਼ਰ ਸਭ ਤੋਂ ਸਸਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਹ ਇਹ ਨਹੀਂ ਕਹਿੰਦੇ ਕਿ ਘੱਟ ਦੂਰੀ ਦੇ ਲਈ ਹਵਾਈ ਯਾਤਰਾ ਦਾ ਇਸਤੇਮਾਲ ਕੀਤਾ ਜਾਵੇ। ਇਹ ਕਿਸੇ ਨਾਲ ਤੁਲਨਾ ਕਰਨ ਦਾ ਮਾਮਲਾ ਨਹੀਂ ਹੈ। ਇਹ ਸਿਰਫ਼ ਇਹ ਦਿਖਾਉਣ ਦਾ ਤਰੀਕਾ ਹੈ ਕਿ ਸਾਡੇ ਦੇਸ਼ ‘ਚ ਹਵਾਈ ਯਾਤਰਾ ਕਿੰਨੀ ਸਸਤੀ ਹੈ।

You must be logged in to post a comment Login