ਭਾਰਤ ‘ਚ ਖੇਡਿਆ ਜਾਵੇਗਾ ਵਿਸ਼ਵ ਕੱਪ-2023

ਭਾਰਤ ‘ਚ ਖੇਡਿਆ ਜਾਵੇਗਾ ਵਿਸ਼ਵ ਕੱਪ-2023

ਨਵੀਂ ਦਿੱਲੀ : ਆਈਸੀਸੀ ਵਿਸ਼ਵ ਕੱਪ 2019 ਦੀ ਯਾਤਰਾ ਹੁਣ ਖ਼ਤਮ ਹੋ ਗਈ ਹੈ। ਇੰਗਲੈਂਡ ਨੇ ਐਤਵਾਰ ਨੂੰ (14 ਜੁਲਾਈ 2019) ਲਾਰਡਜ਼ ਵਿੱਚ ਸੁਪਰ ਓਵਰ ਤੱਕ ਖਿੱਚੇ ਮੈਚ ਵਿੱਚ ਨਿਊਜ਼ੀਲੈਂਡ ਨੂੰ ਹਰਾ ਕੇ ਪਹਿਲੀ ਵਾਰ ਵਿਸ਼ਪ ਕੱਪ ਜਿੱਤਿਆ। 2019 ਦਾ ਵਿਸ਼ਵ ਕੱਪ ਇੰਗਲੈਂਡ ਵਿੱਚ ਖੇਡਿਆ ਗਿਆ ਸੀ। ਹੁਣ ਚਾਰ ਸਾਲ ਬਾਅਦ 2023 ਵਿੱਚ ਇਕ ਵਾਰ ਫਿਰ ਆਈਸੀਸੀ ਇਕ ਰੋਜ਼ਾ ਵਿਸ਼ਵ ਕੱਪ ਦਾ ਆਯੋਜਨ ਕੀਤਾ ਜਾਵੇਗਾ। ਇਸ ਵਾਰ ਵਿਸ਼ਵ ਕੱਪ ਭਾਰਤ ਵਿੱਚ ਖੇਡਿਆ ਜਾਵੇਗਾ। ਆਈਸੀਸੀ ਵਿਸ਼ਵ ਕੱਪ 2023 ਭਾਰਤ ਵਿੱਚ 9 ਫ਼ਰਵਰੀ ਤੋਂ 26 ਮਾਰਚ ਤਕ ਖੇਡਿਆ ਜਾਵੇਗਾ। ਇਹ 13ਵਾਂ ਆਈਸੀਸੀ ਇਕ ਰੋਜ਼ਾ ਕ੍ਰਿਕਟ ਵਰਲਡ ਕੱਪ ਹੋਵੇਗਾ। ਇੰਗਲੈਂਡ ਪਹਿਲਾਂ ਹੀ 1975, 1979, 1983, 1999 ਅਤੇ 2019 ਵਿੱਚ ਵਿਸ਼ਵ ਕੱਪ ਦਾ ਆਯੋਜਨ ਕਰ ਚੁੱਕਾ ਹੈ। ਇੰਗਲੈਂਡ ਇਕੱਲਾ ਜਿਹਾ ਦੇਸ਼ ਹੈ, ਜਿਸ ਨੇ 1975, 1979, 1983, 1999 ਵਿੱਚ ਆਇਰਲੈਂਡ, ਨੀਦਰਲੈਂਡ, ਸਟਾਕਲੈਂਡ ਅਤੇ ਵੇਲਸ ਨਾਲ ਟੂਰਨਾਮੈਂਟ ਦੀ ਸਹਿ ਮੇਜ਼ਬਾਨੀ ਕੀਤੀ। 1987 ਦਾ ਵਿਸ਼ਵ ਕੱਪ ਪਹਿਲ ਜਿਹਾ ਮੌਕਾ ਸੀ, ਜੋ ਇੰਗਲੈਂਡ ਤੋਂ ਦੂਰ ਭਾਰਤ ਅਤੇ ਪਾਕਿਸਤਾਨ ਵਿੱਚ ਆਯੋਜਿਤ ਕੀਤਾ ਗਿਆ। ਇਸ ਉਪ ਮਹਾਂਦੀਪ ਵਿੱਚ 1996 ਅਤੇ 2011 ਵਿੱਚ ਵੀ ਵਿਸ਼ਵ ਕੱਪ ਆਯੋਜਿਤ ਹੋਇਆ। 2011 ਵਿੱਚ ਭਾਰਤ ਨੇ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਵਿੱਚ 1983 ਤੋਂ ਬਾਅਦ ਦੂਜਾ ਆਈਸੀਸੀ ਇਕ ਰੋਜ਼ਾ ਕ੍ਰਿਕਟ ਵਿਸ਼ਵ ਕੱਪ ਜਿੱਤਿਆ ਸੀ। ਹਾਲਾਂਕਿ, ਪਾਕਿਸਤਾਨ ਨੂੰ ਸਹਿ-ਮੇਜ਼ਬਾਨ ਹੋਣ ਦਾ ਦਰਜਾ ਸੁਰੱਖਿਆ ਕਾਰਨਾਂ ਕਰਕੇ ਗੁਵਾਉਣਾ ਪਿਆ। ਜ਼ਿਕਰਯੋਗ ਹੈ ਕਿ 2009 ਵਿੱਚ ਲਾਹੌਰ ਵਿੱਚ ਸ੍ਰੀਲੰਕਾ ਪਾਕਿਸਤਾਨ ਵਿੱਚ ਸੀ ਅਤੇ ਉਨ੍ਹਾਂ ਉੱਤੇ ਬੱਸ ਵਿੱਚ ਹਮਲਾ ਹੋ ਗਿਆ ਸੀ। ਇਸ ਹਮਲੇ ਤੋਂ ਬਾਅਦ ਸਾਰੇ ਦੇਸ਼ਾਂ ਨੇ ਪਾਕਿਸਤਾਨ ਜਾ ਕੇ ਖੇਡਣ ਤੋਂ ਇਨਕਾਰ ਕਰ ਦਿੱਤਾ, ਇਹ ਫ਼ੈਸਲਾ ਹੁਣ ਵੀ ਬਰਕਰਾਰ ਹੈ।

You must be logged in to post a comment Login