ਭਾਰਤ ‘ਚ ਪਿਛਲੇ 20 ਸਾਲਾਂ ‘ਚ ਕੁਦਰਤੀ ਆਫਤਾਂ ਕਾਰਨ ਗੁਆਏ 59 ਖਰਬ ਰੁਪਏ

ਭਾਰਤ ‘ਚ ਪਿਛਲੇ 20 ਸਾਲਾਂ ‘ਚ ਕੁਦਰਤੀ ਆਫਤਾਂ ਕਾਰਨ ਗੁਆਏ 59 ਖਰਬ ਰੁਪਏ

ਸੰਯੁਕਤ ਰਾਸ਼ਟਰ – ਜਲਵਾਯੂ ਤਬਦੀਲੀ ਕਾਰਨ ਪਿਛਲੇ 20 ਸਾਲ ‘ਚ ਆਈਆਂ ਕੁਦਰਤੀ ਆਫਤਾਂ ਨਾਲ ਭਾਰਤ ਨੂੰ 79.5 ਅਰਬ ਡਾਲਰ (ਲਗਭਗ 59 ਖਰਬ ਰੁਪਏ) ਦਾ ਆਰਥਿਕ ਨੁਕਸਾਨ ਚੁੱਕਣ ਪਿਆ ਹੈ। ਸੰਯੁਕਤ ਰਾਸ਼ਟਰ ਨੇ ਆਪਣੀ ਇਕ ਰਿਪੋਰਟ ‘ਚ ਇਹ ਜਾਣਕਾਰੀ ਦਿੱਤੀ ਹੈ। ‘ਆਰਥਿਕ ਨੁਕਸਾਨ, ਗਰੀਬੀ ਅਤੇ ਆਫਤਾਂ : 1998-2017’ ਚੋਟੀ ਵਾਲੀ ਇਸ ਰਿਪੋਰਟ ‘ਚ ਜਲਵਾਯੂ ਤਬਦੀਲੀ ਨਾਲ ਹੋਣ ਵਾਲੇ ਮਹੱਤਵਪੂਰਨ ਬਦਲਾਅ ਜਾਂ ਮੌਸਮੀ ਘਟਨਾਵਾਂ ਦੇ ਗਲੋਬਲ ਅਰਥਵਿਵਸਥਾ ‘ਤੇ ਪੈਣ ਵਾਲੇ ਪ੍ਰਭਾਵ ਦਾ ਅੰਦਾਜ ਲਗਾਇਆ ਗਿਆ ਹੈ। ਇਸ ਨੂੰ ਸੰਯੁਕਤ ਰਾਸ਼ਟਰ ਦੇ ਆਫਤਾਂ ਜੋਖਿਮ ‘ਚ ਕਮੀ ਲਿਆਉਣ ਲਈ ਕੰਮ ਕਰਨ ਵਾਲਾ ਵਿਭਾਗ ਤਿਆਰ ਕੀਤਾ ਹੈ।
ਰਿਪੋਰਟ ‘ਚ ਕਿਹਾ ਗਿਆ ਹੈ ਕਿ 1998 ਤੋਂ 2017 ਵਿਚਾਲੇ ਜਲਵਾਯੂ ਤਬਦੀਲੀ ਦੇ ਚੱਲਦੇ ਆਉਣ ਵਾਲੀਆਂ ਕੁਦਰਤੀ ਆਫਤਾਂ ਨਾਲ ਸਿੱਧੇ ਹੋਣ ਵਾਲੇ ਆਰਥਿਕ ਨੁਕਸਾਨ ‘ਚ 151 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਇਸ ਦੌਰਾਨ ਗਲੋਬਲ ਅਰਥਵਿਵਸਥਾ ਨੂੰ 2,908 ਅਰਬ ਡਾਲਰ (ਲਗਭਗ 2 ਲੱਖ 15 ਹਜ਼ਾਰ 933 ਅਰਬ ਰੁਪਏ) ਦਾ ਸਿੱਧਾ ਨੁਕਸਾਨ ਹੋਇਆ ਹੈ। ਇਹ ਉਸ ਤੋਂ ਪਿਛਲੇ 2 ਦਿਹਾਕਿਆਂ ‘ਚ ਹੋਏ ਨੁਕਸਾਨ ਦੇ ਮੁਕਾਬਲੇ ਦੁਗਣਾ ਹੈ। ਬੁੱਧਵਾਰ ਨੂੰ ਜਾਰੀ ਇਸ ਰਿਪੋਰਟ ‘ਚ ਕਿਹਾ ਗਿਆ ਹੈ ਕਿ ਜਲਵਾਯੂ ਤਬਦੀਲੀ ਦਾ ਖਤਰਾ ਵੱਧ ਰਿਹਾ ਹੈ। ਕੁਲ ਆਰਥਿਕ ਨੁਕਸਾਨ ‘ਚ ਵੱਡੀਆਂ ਮੌਸਮੀ ਘਟਨਾਵਾਂ ਨਾਲ ਹੋਣ ਵਾਲੇ ਨੁਕਸਾਨ ਦੀ ਹਿੱਸੇਦਾਰੀ 77 ਫੀਸਦੀ ਹੈ, ਜੋ 2,245 ਅਰਬ ਡਾਲਰ (ਲਗਭਗ 1 ਲੱਖ 66 ਹਜ਼ਾਰ 477 ਅਰਬ ਰੁਪਏ) ਦੇ ਨੇੜੇ ਹੈ। ਇਸ ਤਰ੍ਹਾਂ 1978 ਤੋਂ 1997 ਵਿਚਾਲੇ ਇਨ੍ਹਾਂ ਤੋਂ 895 ਅਰਬ ਡਾਲਰ (ਲਗਭਗ 66 ਹਜ਼ਾਰ 350 ਅਰਬ ਡਾਲਰ ਰੁਪਏ) ਦਾ ਸਿੱਧਾ ਆਰਥਿਕ ਨੁਕਸਾਨ ਹੋਇਆ ਸੀ।
ਇਸ ‘ਚ ਅਮਰੀਕਾ ਨੂੰ 944.8 ਅਰਬ ਡਾਲਰ (ਲਗਭਗ 70 ਹਜ਼ਾਰ 942 ਅਰਬ ਰੁਪਏ), ਚੀਨ ਨੂੰ 492.2 ਅਰਬ ਡਾਲਰ (ਲਗਭਗ 36 ਹਜ਼ਾਰ 489 ਅਰਬ ਰੁਪਏ), ਜਾਪਾਨ ਨੂੰ 376.3 ਅਰਬ ਡਾਲਰ (ਲਗਭਗ 27 ਹਜ਼ਾਰ 897 ਅਰਬ ਰੁਪਏ), ਭਾਰਤ ਨੂੰ 79.5 ਅਰਬ ਡਾਲਰ (ਲਗਭਗ 59 ਖਰਬ ਰੁਪਏ) ਅਤੇ ਪਯੂਤਰੋ ਰਿਕੋ ਨੂੰ 71.7 ਅਰਬ ਡਾਲਰ (5,316 ਅਰਬ ਰੁਪਏ) ਦਾ ਨੁਕਸਾਨ ਹੋਇਆ ਹੈ। ਹੜ੍ਹ, ਤੁਫਾਨ ਅਤੇ ਭੂਚਾਲ ਨਾਲ ਹੋਣ ਵਾਲੇ ਜ਼ਿਆਦਾ ਆਰਥਿਕ ਨੁਕਸਾਨ ‘ਚ ਤਿੰਨ ਯੂਰੋਪੀ ਦੇਸ਼ ਚੋਟੀ ‘ਤੇ ਹਨ। ਇਸ ‘ਚ ਫਰਾਂਸ ਨੂੰ 48.3 ਅਰਬ ਡਾਲਰ (ਲਗਭਗ 3,581 ਅਰਬ ਰੁਪਏ), ਜਰਮਨੀ ਨੂੰ 57.9 ਅਰਬ ਡਾਲਰ (ਲਗਭਗ 4,291 ਅਰਬ ਰੁਪਏ) ਅਤੇ ਇਟਲੀ ਨੂੰ 56.6 ਅਰਬ ਡਾਲਰ (ਲਗਭਗ 4,195 ਅਰਬ ਰੁਪਏ) ਦਾ ਨੁਕਸਾਨ ਹੋਇਆ ਹੈ।

You must be logged in to post a comment Login