ਭਾਰਤ ਦੀ ਨਿਊਜੀਲੈਂਡ ‘ਤੇ ਚੌਥੀ ਜਿੱਤ

ਭਾਰਤ ਦੀ ਨਿਊਜੀਲੈਂਡ ‘ਤੇ ਚੌਥੀ ਜਿੱਤ

ਨਵੀਂ ਦਿੱਲੀ : ਨਿਊਜ਼ੀਲੈਂਡ ਖਿਲਾਫ ਖੇਡੇ ਗਏ ਚੌਥੇ T-20 ਅੰਤਰਰਾਸ਼ਟਰੀ ਮੈਚ ‘ਚ ਭਾਰਤ ਨੇ ਲਗਾਤਾਰ ਦੂਜੀ ਵਾਰ ਸੁਪਰ ਓਵਰ ‘ਚ ਜਿੱਤ ਦਰਜ ਕੀਤੀ ਹੈ। ਇਸ ਤੋਂ ਪਹਿਲਾਂ ਤੀਜੇ T-20 ਮੈਚ ‘ਚ ਵੀ ਭਾਰਤ ਨੇ ਜਿੱਤ ਦਰਜ ਕੀਤੀ ਸੀ। ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਜਿੱਤ ਤੋਂ ਬਾਅਦ ਕਿਹਾ ਕਿ ਚੰਗਾ ਲੱਗਦਾ ਹੈ ਜਦੋਂ ਤੁਸੀਂ ਗੇਮ ‘ਚ ਵਾਪਸੀ ਕਰਦੇ ਹੋ, ਇਹ ਅਸਲ ‘ਚ ਟੀਮ ਦੇ ਚਰਿੱਤਰ ਨੂੰ ਦਰਸਾਉਂਦਾ ਹੈ। ਭਾਰਤ ਨੇ 5 ਮੈਚਾਂ ਦੀ ਇਸ ਟੀ-20 ਸੀਰੀਜ਼ ‘ਚ ਇਹ ਲਗਾਤਾਰ ਚੌਥੀ ਜਿੱਤ ਦਰਜ ਕੀਤੀ ਹੈ। ਹੁਣ ਟੀਮ ਇੰਡਿਆ ਐਤਵਾਰ 2 ਫਰਵਰੀ ਨੂੰ ਨਿਊਜ਼ੀਲੈਂਡ ਨੂੰ ਕਲੀਨ ਸਵੀਪ ਕਰਨ ਉਤਰੇਗੀ। ਮੈਚ ਤੋਂ ਬਾਅਦ ਕੋਹਲੀ ਨੇ ਪ੍ਰੈਸ ਨਾਲ ਗੱਲ ਕਰਦਿਆਂ ਕਿਹਾ, ਮੈਂ ਕੁਝ ਨਵਾਂ ਸਿੱਖਿਆ ਹੈ, ਤੁਹਾਨੂੰ ਖੇਡ ਦੇ ਦੌਰਾਨ ਸ਼ਾਂਤ ਰਹਿਣ ਦੀ ਜ਼ਰੂਰਤ ਹੁੰਦੀ ਹੈ, ਜਾਂਚ ਕਰੀਏ ਕਿ ਕੀ ਹੋ ਰਿਹਾ ਹੈ ਅਤੇ ਜੇਕਰ ਮੌਕੇ ਆਉਂਦਾ ਹੈ ਤਾਂ ਤੁਸੀਂ ਇਸ ‘ਤੇ ਦਾਅ ਲਗਾਉਂਦੇ ਹੋ।ਲਗਾਤਾਰ ਦੋ ਮੈਚਾਂ ‘ਚ ਇਸ ਤੋਂ ਬਿਹਤਰ ਪ੍ਰਦਰਸ਼ਨ ਦੀ ਉਮੀਦ ਫੈਨਜ਼ ਨਹੀਂ ਕਰ ਸਕਦੇ। ਅਸੀਂ ਇਸ ਤੋਂ ਪਹਿਲਾਂ ਸੁਪਰ ਓਵਰ ਨਹੀਂ ਖੇਡਿਆ ਸੀ ਅਤੇ ਹੁਣ ਅਸੀਂ ਇਕ ਤੋਂ ਬਾਅਦ ਇਕ ਲਗਾਤਾਰ ਦੋ ਸੁਪਰ ਓਵਰ ਖੇਡੇ। ਚੰਗਾ ਲੱਗਦਾ ਹੈ ਜਦੋਂ ਤੁਸੀਂ ਗੇਮ ‘ਚੋਂ ਬਾਹਰ ਹੁੰਦੇ ਹੋਂ ਅਤੇ ਫਿਰ ਵਾਪਸੀ ਕਰਦੇ ਹੋ, ਇਹ ਟੀਮ ਦੇ ਚਰਿੱਤਰ ਨੂੰ ਦਰਸਾਉਂਦਾ ਹੈ। ਕੋਹਲੀ ਨੇ ਸੰਜੂ ਸੈਮਸਨ ਅਤੇ ਕੇ. ਐੱਲ. ਰਾਹੁਲ ‘ਤੇ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਚੰਗਾ ਪ੍ਰਦਰਸ਼ਨ ਕੀਤਾ। ਮੈਂ ਸੁਪਰ ‘ਚ ਪਹਿਲਾਂ ਗਿਆ ਕਿਉਂਕਿ ਮੈਂ ਜ਼ਿਆਦਾ ਅਨੂਭਵੀ ਹਾਂ ਅਤੇ ਤਣਾਵ ਭਰੇ ਹਾਲਤ ‘ਚ ਮੇਰੇ ਲਈ ਚੀਜ਼ਾਂ ਨੂੰ ਕੰਟਰੋਲ ਕਰਨਾ ਮਹਤਵਪੂਰਨ ਸੀ। ਮੈਂ ਲੰਬੇ ਸਮੇਂ ਤੋਂ ਸੁਪਰ ਓਵਰ ਦਾ ਹਿੱਸਾ ਨਹੀਂ ਬਣਿਆ ਸੀ ਪਰ ਚੰਗਾ ਲੱਗਾ ਕਿ ਸਾਡੀ ਟੀਮ ਜਿੱਤ ਗਈ।

You must be logged in to post a comment Login