ਭਾਰਤ ਦੇ ਭਵਿੱਖ ਦੀ ਯੋਜਨਾ ਤਹਿਤ ਪੰਤ ਨੂੰ ਵਨ ਡੇ ਟੀਮ ‘ਚ ਮਿਲੀ ਜਗ੍ਹਾ

ਭਾਰਤ ਦੇ ਭਵਿੱਖ ਦੀ ਯੋਜਨਾ ਤਹਿਤ ਪੰਤ ਨੂੰ ਵਨ ਡੇ ਟੀਮ ‘ਚ ਮਿਲੀ ਜਗ੍ਹਾ

ਨਵੀਂ ਦਿੱਲੀ – ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੂੰ ਵੀਰਵਾਰ ਨੂੰ ਪਹਿਲੀ ਵਾਰ ਭਾਰਤੀ ਵਨ ਡੇ ਟੀਮ ‘ਚ ਚੁਣਿਆ ਗਿਆ। ਰਾਸ਼ਟਰੀ ਚੋਣ ਕਮੇਟੀ ਨੇ ਭਵਿੱਖ ਦੀ ਯੋਜਨਾ ਬਣਾਉਂਦੇ ਹੋਏ ਉਨ੍ਹਾਂ ਨੇ ਵੈਸਟ ਇੰਡੀਜ਼ ਖਿਲਾਫ ਪਹਿਲੇ ਦੋ ਵਨ ਡੇ ਮੈਚਾਂ ਲਈ ਟੀਮ ‘ਚ ਸ਼ਾਮਿਲ ਕੀਤਾ। ਪੰਤ ਨੇ ਆਪਣੇ ਪਿਛਲੇ ਦੋ ਟੈਸਟ ਮੈਚਾਂ ‘ਚ 114 ਅਤੇ 92 ਦੌੜਾਂ ਦੀ ਪਾਰੀ ਖੇਡੀ ਸੀ, ਉਨ੍ਹਾਂ ਦੇ ਸਫੇਦ ਗੇਂਦ ਦੇ ਆਪਣੇ ਪ੍ਰਦਰਸ਼ਨ ਕਾਰਨ ਟੀਮ ‘ਚ ਵਿਕਟਕੀਪਰ ਬੱਲੇਬਾਜ਼ ਮਹਿੰਦਰ ਸਿੰਘ ਧੋਨੀ ਦੇ ਕਵਰ ‘ਚ ਸ਼ਾਮਿਲ ਕੀਤੇ ਗਏ ਦਿਨੇਸ਼ ਕਾਰਤਿਕ ਦੀ ਜਗ੍ਹਾ ਲਈ। ਉਮੀਦ ਹੈ ਕਿ ਉਨ੍ਹਾਂ ਦੀ ਮੌਜੂਦਗੀ ਨਾਲ ਭਾਰਤੀ ਵਨ ਡੇ ਟੀਮ ਦੇ ਮੱਧਕ੍ਰਮ ਦੀਆਂ ਪਰੇਸ਼ਾਨੀਆਂ ਨੂੰ ਦੂਰ ਕਰਨ ‘ਚ ਮਦਦ ਮਿਲੇਗੀ। ਇਹ ਪੁੱਛਣ ‘ਤੇ ਕੀ ਪੰਤ ਪੂਰੀ ਤਰ੍ਹਾਂ ਨਾਲ ਬੱਲੇਬਾਜ਼ ਦੇ ਤੌਰ ‘ਤੇ ਖੇਡਣਗੇ ਤਾਂ ਮੁੱਖ ਚੋਣਕਾਰ ਐੱਮ.ਐੱਸ. ਕੇ ਪ੍ਰਸਾਦ ਨੇ ਕਿਹਾ,’ਹਾਂ, ਨਿਸ਼ਚਿਤ ਰੁਪ ਨਾਲ ਪਰ ਜੇਕਰ ਜ਼ਰੂਰਤ ਪਵੇਗੀ ਤਾਂ ਉਹ ਬੈਕ-ਅਪ ਵਿਕਟਕੀਪਰ ਵੀ ਹੋਣਗੇ।’ ਵਿਸ਼ਵ ਕੱਪ ਤੱਕ ਧੋਨੀ ਵਿਕਟਕੀਪਰ ਦੇ ਤੌਰ ‘ਤੇ ਪਹਿਲੀ ਪਸੰਦ ਬਣੇ ਰਹਿਣਗੇ, ਪਰ ਪ੍ਰਸਾਦ ਨੇ ਸੰਕੇਤ ਦਿੱਤੇ ਕਿ ਪੰਤ ਭਵਿੱਖ ਦੀ ਯੋਜਨਾ ਹੈ।

You must be logged in to post a comment Login