ਭਾਰਤ ਦੇ ਸਖ਼ਤ ਵਿਰੋਧ ਦੇ ਬਾਵਜੂਦ ਲਖਵੀ ਆਇਆ ਜੇਲ 'ਚੋਂ ਬਾਹਰ

ਭਾਰਤ ਦੇ ਸਖ਼ਤ ਵਿਰੋਧ ਦੇ ਬਾਵਜੂਦ ਲਖਵੀ ਆਇਆ ਜੇਲ 'ਚੋਂ ਬਾਹਰ

ਇਸਲਾਮਾਬਾਦ, 10 ਅਪ੍ਰੈਲ : ਮੁੰਬਈ ਅੱਤਵਾਦੀ ਹਮਲੇ ਦਾ ਮੁੱਖ ਸਾਜ਼ਿਸ਼ਘਾੜਾ vertrouwde-apotheek ਅਤੇ ਲਸ਼ਕਰ-ਏ-ਤਇਬਾ ਦੇ ਕਮਾਂਡਰ ਜ਼ਕੀਉਰ ਰਹਿਮਾਨ ਲਖਵੀ ਜੇਲ ‘ਚੋਂ ਬਾਹਰ ਆ ਗਿਆ। ਵੀਰਵਾਰ ਨੂੰ ਲਾਹੌਰ ਹਾਈਕੋਰਟ ਨੇ ਉਸ ਨੂੰ ਜ਼ਮਾਨਤ ‘ਤੇ ਰਿਹਾਅ ਕਰਨ ਦਾ ਹੁਕਮ ਦਿੱਤਾ ਸੀ। ਪੰਜਾਬ ਸਰਕਾਰ ਨੇ ਇਸ ਤੋਂ ਪਹਿਲਾਂ ਲਖ਼ਵੀ ਦੀ ਰਿਹਾਈ ਉਤੇ ਪਬਲਿਕ ਸਕਿਊਰਟੀ ਐਕਟ ਤਹਿਤ ਰੋਕ ਲਾ ਦਿਤੀ ਸੀ। ਪੰਜਾਬ ਸਰਕਾਰ ਵਲੋਂ ਲਖ਼ਵੀ ਵਿਰੁਧ ਕੋਈ ਪੁਖ਼ਤਾ ਸਬੂਤ ਨਾ ਪੇਸ਼ ਕੀਤੇ ਜਾਣ ਦੀ ਸੂਰਤ ‘ਚ ਜੱਜ ਮੁਹੰਮਦ ਅਨਵਰ-ਉਲ-ਹਕ ਵਲੋਂ ਲਖਵੀ ਨੂੰ ਰਿਹਾਅ ਕਰ ਦਿਤਾ ਗਿਆ। ਜੱਜ ਨੇ ਲਖਵੀ ਨੂੰ 10 ਲੱਖ ਦੇ ਦੋ ਮੁਚਲਕੇ ਭਰਨ ਦਾ ਵੀ ਹੁਕਮ ਦਿਤਾ ਸੀ। ਉਧਰ ਭਾਰਤ ਨੇ ਲਖਵੀ ਦੀ ਰਿਹਾਈ ਦਾ ਸਖ਼ਤ ਵਿਰੋਧ ਕੀਤਾ ਹੈ। ਭਾਰਤ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਲਖਵੀ ਦੀ ਰਿਹਾਈ ਦਾ ਗਲ਼ਤ ਫ਼ੈਸਲਾ ਹੈ, ਇਸ ਨਾਲ ਭਾਰਤ ਕਾਫ਼ੀ ਨਿਰਾਸ਼ ਹੈ। ਉਸ ਨੂੰ ਕਿਸੇ ਵੀ ਹਾਲਤ ਵਿਚ ਰਿਹਾਅ ਨਹੀਂ ਕੀਤਾ ਜਾਣਾ ਚਾਹੀਦਾ ਸੀ।

You must be logged in to post a comment Login