ਭਾਰਤ ਨੇ ਜੌਹਰ ਕੱਪ ‘ਚ ਜਾਪਾਨ ਨੂੰ 1-0 ਨਾਲ ਹਰਾਇਆ

ਭਾਰਤ ਨੇ ਜੌਹਰ ਕੱਪ ‘ਚ ਜਾਪਾਨ ਨੂੰ 1-0 ਨਾਲ ਹਰਾਇਆ

ਜੌਹਰ ਬਾਹਰੂ – ਕਪਤਾਨ ਮਨਦੀਪ ਮੋਰ ਦੇ 42ਵੇਂ ਮਿੰਟ ਵਿਚ ਪੈਨਲਟੀ ਕਾਰਨਰ ‘ਤੇ ਕੀਤੇ ਗਏ ਗੋਲ ਦੀ ਮਦਦ ਨਾਲ ਭਾਰਤੀ ਪੁਰਸ਼ ਹਾਕੀ ਟੀਮ ਨੇ ਮੰਗਲਵਾਰ ਇਥੇ ਜਾਪਾਨ ਨੂੰ 1-0 ਨਾਲ ਹਰਾ ਕੇ ਅੱਠਵੇਂ ਸੁਲਤਾਨ ਜੌਹਰ ਕੱਪ ਟੂਰਨਾਮੈਂਟ ਵਿਚ ਲਗਾਤਾਰ ਤੀਜੀ ਜਿੱਤ ਦਰਜ ਕੀਤੀ।ਭਾਰਤ ਤੇ ਜਾਪਾਨ ਵਿਚਾਲੇ ਇਹ ਮੈਚ ਮੀਂਹ ਤੋਂ ਪ੍ਰਭਾਵਿਤ ਰਿਹਾ। ਪਹਿਲੇ ਕੁਆਰਟਰ ਦੌਰਾਨ ਮੀਂਹ ਕਾਰਨ ਕੁਝ ਦੇਰ ਤਕ ਖੇਡ ਰੋਕਣੀ ਪਈ ਸੀ ਪਰ ਇਸ ਨਾਲ ਮੈਚ ਦਾ ਰੋਮਾਂਚ ਘੱਟ ਨਹੀਂ ਹੋਇਆ, ਜਿਸ ਵਿਚ ਦੋਵਾਂ ਟੀਮਾਂ ਨੇ ਇਕ-ਦੂਜੇ ਨੂੰ ਸਖਤ ਟੱਕਰ ਦਿੱਤੀ। ਭਾਰਤੀ ਜੂਨੀਅਰ ਟੀਮ ਨੇ ਇਸ ਤੋਂ ਪਹਿਲਾਂ ਮਲੇਸ਼ੀਆ ਨੂੰ 2-1 ਨਾਲ ਅਤੇ ਨਿਊਜ਼ੀਲੈਂਡ ਨੂੰ 7-1 ਨਾਲ ਹਰਾਇਆ ਸੀ। ਭਾਰਤ ਦਾ ਅਗਲਾ ਮੁਕਾਬਲਾ 10 ਅਕਤੂਬਰ ਨੂੰ ਮੌਜੂਦਾ ਚੈਂਪੀਅਨ ਆਸਟਰੇਲੀਆ ਨਾਲ ਹੋਵੇਗਾ।

You must be logged in to post a comment Login