ਭਾਰਤ ਨੇ ਪਾਕਿਸਤਾਨ ਤੋਂ ਖੋਹਿਆ ‘ਐਮਐਫਐਨ’ ਦਾ ਦਰਜਾ

ਭਾਰਤ ਨੇ ਪਾਕਿਸਤਾਨ ਤੋਂ ਖੋਹਿਆ ‘ਐਮਐਫਐਨ’ ਦਾ ਦਰਜਾ

ਨਵੀਂ ਦਿੱਲੀ : ਦੱਖਣੀ ਕਸ਼ਮੀਰ ਦੇ ਪੁਲਵਾਮਾ ‘ਚ ਭਿਆਨਕ ਅਤਿਵਾਦੀ ਹਮਲੇ ਵਿਚ 42 ਸੀਆਰਪੀਐਫ ਜਵਾਨਾਂ ਦੀ ਸ਼ਹਾਦਤ ਤੋਂ ਬਾਅਦ ਭਾਰਤ ਨੇ ਸਖ਼ਤ ਰੁਖ਼ ਅਪਣਾਉਂਦਿਆਂ ਪਾਕਿਸਤਾਨ ਨੇ ਦਿਤਾ ਮੋਸਟ ਫੇਵਰਡ ਨੇਸ਼ਨ ਦਾ ਦਰਜਾ ਵਾਪਸ ਲੈ ਲਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰਿਹਾਇਸ਼ ‘ਤੇ ਸੁਰੱਖਿਆ ਸਬੰਧੀ ਕੈਬਨਿਟ ਕਮੇਟੀ ਦੀ ਮੀਟਿੰਗ ਵਿਚ ਪਾਕਿਸਤਾਨ ਨੂੰ ਮਿਲੇ ਇਸ ਦਰਜੇ ਨੂੰ 22 ਸਾਲਾਂ ਬਾਅਦ ਖ਼ਤਮ ਕਰਨ ਦਾ ਫ਼ੈਸਲਾ ਕੀਤਾ ਗਿਆ। ਵਿੱਤ ਮੰਤਰੀ ਅਰੁਣ ਜੇਤਲੀ ਨੇ ਮੀਡੀਆ ਨੂੰ ਇਸ ਦੀ ਜਾਣਕਾਰੀ ਦਿਤੀ। ਜੇਤਲੀ ਨੇ ਆਖਿਆ ਕਿ ਪ੍ਰਧਾਨ ਮੰਤਰੀ ਦੀ ਪ੍ਰਧਾਨਗੀ ਵਿਚ ਹੋਈ ਸੀਸੀਐਸ ਦੀ ਮੀਟਿੰਗ ਵਿਚ ਭਾਰਤ ਵਲੋਂ ਪਾਕਿਸਤਾਨ ਨੂੰ ਦਿਤਾ ਗਿਆ ਸਭ ਤੋਂ ਤਰਜੀਹੀ ਰਾਸ਼ਟਰ ਦਾ ਦਰਜਾ ਵਾਪਸ ਲੈਣ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਸਬੰਧੀ ਵਣਜ ਮੰਤਰਾਲਾ ਅੱਗੇ ਦੀ ਕਾਰਵਾਈ ਕਰੇਗਾ। ਆਓ ਜਾਣਦੇ ਹਾਂ ਕਿ ਕੀ ਹੁੰਦਾ ਹੈ ਕਿ ਮੋਸਟ ਫੇਵਰਡ ਨੇਸ਼ਨ ਦਾ ਦਰਜਾ ਅਤੇ ਇਸ ਦੇ ਵਾਪਸ ਲੈਣ ਨਾਲ ਕੀ ਹੋਵੇਗਾ। ਦਰਅਸਲ ਇਹ ਦੇਸ਼ਾਂ ਵਿਚਕਾਰ ਹੋਣ ਵਾਲੇ ਮੁਕਤ ਵਪਾਰ ਸਮਝੌਤੇ ਤਹਿਤ ਐਮਐਫਐਨ ਦਾ ਦਰਜਾ ਦਿਤੇ ਜਾਣ ਦੀ ਵਿਵਸਥਾ ਹੈ।

You must be logged in to post a comment Login