ਭਾਰਤ ਨੇ ਪਾਕਿਸਤਾਨ ਨੂੰ 89 ਰਨਾਂ ਤੋਂ ਹਰਾਇਆ

ਭਾਰਤ ਨੇ ਪਾਕਿਸਤਾਨ ਨੂੰ 89 ਰਨਾਂ ਤੋਂ ਹਰਾਇਆ

ਮੈਨਚੈਸਟਰ : ਵਿਸ਼ਵ ਕੱਪ 2019 ਚ ਭਾਰਤ ਨੇ ਆਪਣੇ ਸਭ ਤੋਂ ਖਾਸ ਮੁਕਾਬਲੇਬਾਜ਼ ਪਾਕਿਸਤਾਨ ਨੂੰ ਡਕਵਰਥ ਲੁਇਸ ਨਿਯਮ ਦੇ ਆਧਾਰ ਤੇ 89 ਰਨਾਂ ਨਾਲ ਮਾਤ ਪਾ ਦਿੱਤੀ ਮੈਨਚੈਸਟਰ ਦੇ ਓਲਡ ਟ੍ਰੇਫ਼ਰਡ ਮੈਦਾਨ ਚ ਖੇਡੇ ਗਏ ਇਸ ਮੈਚ ਚ ਜਿੱਤ ਦੇ ਨਾਲ ਹੀ ਭਾਰਤ ਨੇ ਵਿਸ਼ਵ ਕੱਪ ਚ ਪਾਕਿਸਤਾਨ ਖਿਲਾਫ਼ ਸਾਰੇ ਮੈਚਾਂ ਚ ਜਿੱਤ ਦਾ ਰਿਕਾਰਡ ਬਰਕਰਾਰ ਰੱਖਿਆ ਹੈ। ਭਾਰਤ ਅਤੇ ਪਾਕਿਸਤਾਨ ਵਿਚਾਲੇ ਵਿਸ਼ਵ ਕੱਪ ਚ ਕੁੱਲ 7 ਮੁਕਾਬਲੇ ਹੋਏ ਅਤੇ ਸਾਰੇ ਚ ਹੀ ਭਾਰਤ ਨੇ ਜਿੱਤ ਹਾਸਲ ਕੀਤੀ ਹੈ।

ਜਵਾਬ ਚ ਪਾਕਿਸਤਾਨ ਦੀ ਕ੍ਰਿਕਟ ਟੀਮ ਨੇ ਸੋਧੇ ਟੀਚੇ 40 ਓਵਰਾਂ 302 ਦੇ ਅੱਗੇ 6 ਵਿਕਟਾਂ ਤੇ 212 ਰਨ ਹੀ ਬਣਾ ਸਕੀ। ਇਸ ਦੇ ਨਾਲ ਹੀ ਭਾਰਤ ਨੇ ਪਾਕਿਸਤਾਨ ਤੇ ਵਿਸ਼ਵ ਕੱਪ ਚ ਆਪਣੀ ਸਭ ਤੋਂ ਵੱਡੀ ਜਿੱਤ ਹਾਸਲ ਕੀਤੀ। ਇਸ ਤੋਂ ਪਹਿਲਾਂ ਟੀਮ ਇੰਡੀਆ ਨੇ ਸਾਲ 2015 ਚ ਆਪਣੇ ਇਸੇ ਮੁਕਾਬਲੇਬਾਜ਼ ਨੂੰ ਐਡੀਲੇਡ ਚ 76 ਰਨਾਂ ਨਾਲ ਹਰਾਇਆ ਸੀ। ਭਾਰਤੀ ਟੀਮ ਦੀ ਅੱਜ ਦੀ ਇਸ ਸ਼ਾਨਦਾਰ ਜਿੱਤ ਚ ਬੱਲੇਬਾਜ਼ਾਂ ਤੋਂ ਇਲਾਵਾ ਗੇਂਦਬਾਜ਼ਾਂ ਨੇ ਵੀ ਜ਼ਬਰਦਸਤ ਖੇਡ ਦਿਖਾਇਆ। ਰੋਹਿਤ ਸ਼ਰਮਾ ਨੇ 140 ਰਨ ਮਾਰੇ। ਵਿਰਾਟ (77) ਅਤੇ ਕੇ ਐਲ ਰਾਹੁਲ ਨੇ (57) ਅਰਧ ਸੈਂਕੜੇ ਮਾਰੇ। ਇਸ ਤੋਂ ਪਹਿਲਾਂ ਵਿਸ਼ਵ ਕੱਪ 2019 ਚ ਇਕ ਦੂਜੇ ਦੀ ਸਭ ਤੋਂ ਵੱਡੀ ਵਿਰੋਧੀ ਟੀਮ ਭਾਰਤ-ਪਾਕਿਸਤਾਨ ਅੱਜ ਐਤਵਾਰ ਨੂੰ ਕ੍ਰਿਕਟ ਮੈਦਾਨ ਚ ਆਮਣੋ ਸਾਹਮਣੇ ਸਨ। ਟਾਸ ਗੁਆ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਕ੍ਰਿਕਟ ਟੀਮ ਨੇ 50 ਓਵਰਾਂ ਚ 5 ਵਿਕੇਟਾਂ ਦੇ ਨੁਕਸਾਨ ’ਤੇ 336 ਰਨ ਬਣਾਏ। ਭਾਰਤੀ ਕ੍ਰਿਕਟ ਟੀਮ ਵਲੋਂ ਮਿਲੇ 337 ਰਨਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਪਾਕਿਸਤਾਨੀ ਟੀਮ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਭਾਰਤ ਵਲੋਂ 5ਵਾਂ ਓਵਰ ਸੁੱਟ ਰਹੇ ਭੁਵਨੇਸ਼ਰਵਰ ਸੱਟ ਕਾਰਨ ਸਿਫਰ 4 ਗੇਂਦਾਂ ਹੀ ਸੁੱਟ ਸਕੇ, ਉਨ੍ਹਾਂ ਦਾ ਓਵਰ ਪੂਰਾ ਕਰਨ ਆਏ ਵਿਜੇ ਸ਼ੰਕਰ ਨੇ ਆਪਣੀ ਪਹਿਲੀ ਅਤੇ ਓਵਰ ਦੀ 5ਵੀਂ ਗੇਂਦ ’ਤੇ ਪਾਕਿ ਦੇ ਬੱਲਬਾਜ਼ੀ ਇਮਾਮ ਨੂੰ 7 ਰਨਾਂ ਤੇ ਆਊਟ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ।

You must be logged in to post a comment Login