ਭਾਰਤ ਨੇ ਸਿਡਨੀ ਟੈਸਟ ਮੈਚ ਲਈ 13 ਖਿਡਾਰੀ ਚੁਣੇ, ਅਸ਼ਵਿਨ ਵੀ ਕੀਤਾ ਸ਼ਾਮਲ

ਭਾਰਤ ਨੇ ਸਿਡਨੀ ਟੈਸਟ ਮੈਚ ਲਈ 13 ਖਿਡਾਰੀ ਚੁਣੇ, ਅਸ਼ਵਿਨ ਵੀ ਕੀਤਾ ਸ਼ਾਮਲ

ਸਿਡਨੀ : ਸਿਡਨੀ ਕ੍ਰਿਕੇਟ ਗਰਾਊਂਡ (ਏਸੀਜੀ) ਉਤੇ ਮੌਜੂਦਾ ਸੀਰੀਜ਼ ਦਾ ਚੌਥਾ ਟੈਸਟ ਵੀਰਵਾਰ ਤੋਂ ਖੇਡਿਆ ਜਾਵੇਗਾ। ਇਸ ਤੋਂ ਇਕ ਦਿਨ ਪਹਿਲਾਂ ਭਾਰਤ ਨੇ ਅਪਣੀ 13 ਮੈਂਬਰੀ ਟੀਮ ਦੀ ਘੋਸ਼ਣਾ ਕਰ ਦਿਤੀ ਹੈ। ਖਬਰਾਂ ਵਿਚ ਦੱਸਿਆ ਗਿਆ ਸੀ ਕਿ ਰਵੀਚੰਦਰਨ ਅਸ਼ਵਿਨ ਫਿਟਨੈਸ ਟੈਸਟ ਵਿਚ ਫੇਲ ਰਹੇ ਹਨ, ਪਰ ਉਨ੍ਹਾਂ ਦਾ ਨਾਮ ਸਿਡਨੀ ਟੈਸਟ ਵਿਚ ਹੈ। ਹੁਣ ਦੱਸਿਆ ਗਿਆ ਹੈ ਕਿ ਟੈਸਟ ਦੀ ਸਵੇਰੇ ਅਸ਼ਵਿਨ ਉਤੇ ਫ਼ੈਸਲਾ ਲਿਆ ਜਾਵੇਗਾ।
ਭਾਰਤ ਨੇ ਮੈਲਬਰਨ ਟੈਸਟ ਜਿੱਤ ਕੇ ਸੀਰੀਜ਼ ਵਿਚ 2-1 ਨਾਲ ਬੜਤ ਬਣਾਈ ਹੈ। ਹੁਣ ਟੀਮ ਇੰਡੀਆ ਦੇ ਸਾਹਮਣੇ ਆਸਟਰੇਲੀਆ ਵਿਚ ਸੀਰੀਜ਼ ਜਿੱਤਣ ਦਾ ਪਹਿਲਾ ਮੌਕਾ ਹੈ। ਟੀਮ ਵਿਚ ਵਿਰਾਟ ਕੋਹਲੀ (ਕਪਤਾਨ), ਅਜਿੰਕੇ ਰਹਾਣੇ (ਉਪਕਪਤਾਨ), ਕੇਐਲ ਰਾਹੁਲ, ਅਗਰਵਾਲ, ਪੁਜਾਰਾ, ਹਨੁੰਮਾ ਵਿਹਾਰੀ, ਰਿਸ਼ਭ ਪੰਤ, ਰਵਿੰਦਰ ਜਡੇਜਾ, ਕੁਲਦੀਪ ਯਾਦਵ, ਆਰ.ਅਸ਼ਵਿਨ, ਮੁਹੰਮਦ ਸ਼ਮੀ, ਜਸਪ੍ਰੀਤ ਬੁਮਰਾਹ, ਉਮੇਸ਼ ਯਾਦਵ ਚੁਣੇ ਗਏ ਹਨ। ਇਸ ਤੋਂ ਪਹਿਲਾਂ ਕਿਹਾ ਗਿਆ ਸੀ ਕਿ ਆਸਟਰੇਲੀਆ ਦੇ ਵਿਰੁਧ ਚੌਥੇ ਟੈਸਟ ਲਈ ਭਾਰਤ ਦੇ ਸਟਾਰ ਆਫ਼ ਸਪਿਨਰ ਰਵੀਚੰਦਰਨ ਅਸ਼ਵਿਨ ਫਿਟਨੈਸ ਟੈਸਟ ਵਿਚ ਅਸਫ਼ਲ ਰਹੇ। ਬੀਸੀਸੀਆਈ ਨੇ ਬੁੱਧਵਾਰ ਨੂੰ ਦੱਸਿਆ ਹੈ ਕਿ ਸਿਡਨੀ ਟੈਸਟ ਦੇ ਆਖਰੀ-11 ਵਿਚ ਅਸ਼ਵਿਨ ਨੂੰ ਰੱਖਿਆ ਜਾਵੇਗਾ ਜਾਂ ਨਹੀਂ, ਇਸ ਉਤੇ ਟੈਸਟ ਦੀ ਸਵੇਰੇ ਫ਼ੈਸਲਾ ਲਿਆ ਜਾਵੇਗਾ। 13 ਮੈਂਬਰੀ ਟੀਮ ਵਿਚ ਬੱਲੇਬਾਜ਼ ਦੇ ਤੌਰ ਉਤੇ ਕੇਐਲ ਰਾਹੁਲ ਦਾ ਨਾਮ ਹੈ। ਉਮੇਸ਼ ਯਾਦਵ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਸਪਿਨਰ ਕੁਲਦੀਪ ਯਾਦਵ ਨੂੰ ਵੀ ਆਖਰੀ-11 ਦੀ ਹੋੜ ਵਿਚ ਰੱਖਿਆ ਗਿਆ ਹੈ। ਸੀਰੀਜ਼ ਦੇ ਦੌਰਾਨ ਐਡੀਲੈਡ ਟੈਸਟ ਦੇ ਪਹਿਲੇ ਦਿਨ ਅਸ਼ਵਿਨ ਦੇ ਢਿੱਡ ਦੇ ਖੱਬੇ ਹਿੱਸੇ ਦੀਆਂ ਮਾਂਸਪੇਸ਼ੀਆਂ ਵਿਚ ਖਿਚਾਵ ਆ ਗਿਆ ਸੀ। ਇਸ ਦੇ ਬਾਵਜੂਦ ਟੈਸਟ ਦੇ ਪੰਜਵੇਂ ਦਿਨ ਉਨ੍ਹਾਂ ਨੇ ਇਕ ਨੋਕ ਤੋਂ ਗੇਂਦਬਾਜੀ ਜਾਰੀ ਰੱਖੀ ਸੀ।

You must be logged in to post a comment Login