ਭਾਰਤ-ਪਾਕਿ ਚਾਹੇ ਤਾਂ ਵਿਚੋਲਗੀ ਲਈ ਤਿਆਰ ਹਾਂ: ਅਮਰੀਕਾ

ਭਾਰਤ-ਪਾਕਿ ਚਾਹੇ ਤਾਂ ਵਿਚੋਲਗੀ ਲਈ ਤਿਆਰ ਹਾਂ: ਅਮਰੀਕਾ

ਵਾਸ਼ਿੰਗਟਨ : America ਦੇ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਨੇ ਕਿਹਾ ਹੈ ਕਿ ਜੇਕਰ ਭਾਰਤ ਅਤੇ ਪਾਕਿਸਤਾਨ ਚਾਹੁਣ ਤਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਕਸ਼ਮੀਰ ਮੁੱਦੇ ‘ਤੇ ਵਿਚੋਲਗੀ ਲਈ ਤਿਆਰ ਹਨ। ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਨੇ ਇਹ ਵੀ ਦੁਹਰਾਇਆ ਕਿ ਸ਼ਾਂਤੀ ਵਰਤਾ ਪਾਕਿਸਤਾਨ ‘ਤੇ ਨਿਰਭਰ ਕਰਦੀ ਹੈ, ਜਿਸ ਨੂੰ ਅਤਿਵਾਦੀ ਸਮੂਹਾਂ ਦੇ ਵਿਰੁੱਧ ਲਗਾਤਾਰ ਅਤੇ ਵਾਪਸੀ ਯੋਗ ਕਾਰਵਾਈ ਕਰਨੀ ਹੋਵੇਗੀ। ਹਾਲ ਹੀ ‘ਚ ਟਰੰਪ ਕਸ਼ਮੀਰ ਮੁੱਦੇ ‘ਤੇ ਭਾਰਤ ਅਤੇ ਪਾਕਿਸਤਾਨ ‘ਚ ਵਿਚੋਲਗੀ ਦੀ ਪੇਸ਼ਕਸ਼ ਕਰ ਚੁੱਕੇ ਹਨ।ਜਦਕਿ ਭਾਰਤ ਨੇ ਆਪਣਾ ਰਵੱਈਆ ਸਾਫ ਕਰ ਦਿੱਤਾ ਹੈ ਕਿ ਕਸ਼ਮੀਰ ਇਕ ਅੰਦਰੂਨੀ ਮੁੱਦਾ ਹੈ, ਜਿਸ ਦੇ ਹੱਲ ਲਈ ਦੋਹਾਂ ਦੇਸ਼ਾਂ ਵਿਚ ਦੋ-ਪੱਖੀ ਵਾਰਤਾ ਦੀ ਲੋੜ ਹੈ। ਇਕ ਸਵਾਲ ਦੇ ਜਵਾਬ ਵਿਚ ਅਮਰੀਕੀ ਪ੍ਰਸ਼ਾਸਨ ਦੇ ਇਕ ਅਧਿਕਾਰੀ ਨੇ ਕਿਹਾ ਕਿ ਜੇਕਰ ਦੋਵੇਂ ਦੇਸ਼ ਕਹਿੰਦੇ ਹਨ ਤਾਂ ਟਰੰਪ ਨਿਸ਼ਚਿਤ ਰੂਪ ਨਾਲ ਵਿਚੋਲਗੀ ਦੀ ਭੂਮਿਕਾ ਨਿਭਾਉਣ ਲਈ ਤਿਆਰ ਹਨ। ਭਾਵੇਂਕਿ ਭਾਰਤ ਇਸ ਮਾਮਲੇ ਵਿਚ ਕਿਸੇ ਤੀਜੇ ਦੇਸ਼ ਦੀ ਦਖਲ ਅੰਦਾਜ਼ੀ ਨਹੀਂ ਚਾਹੁੰਦਾ। ਭਾਰਤੀ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਹਾਲ ਹੀ ਵਿਚ ਕਸ਼ਮੀਰ ਮੁੱਦੇ ‘ਤੇ ਭਾਰਤ ਅਤੇ ਪਾਕਿਸਤਾਨ ਵਿਚ ਤੀਜੇ ਪੱਖ ਦੀ ਵਿਚੋਲਗੀ ਦੀ ਕਿਸੇ ਤਰ੍ਹਾਂ ਦੀ ਗੁੰਜਾਇਸ਼ ਨੂੰ ਸਿਰੇ ਤੋਂ ਖਾਰਿਜ ਕਰ ਦਿੱਤਾ ਸੀ। ਇਕ ਸਵਾਲ ਦੇ ਜਵਾਬ ਵਿਚ ਅਧਿਕਾਰੀ ਨੇ ਕਿਹਾ ਕਿ ਇਹ ਮਹੱਤਵਪੂਰਨ ਹੈ ਕਿ ਪਾਕਿਸਤਾਨ ਅਤਿਵਾਦ ਵਿਰੁੱਧ ਮਜ਼ਬੂਤ ਅਤੇ ਵਾਪਸੀ ਯੋਗ ਕਦਮ ਚੁੱਕੇ। ਗੱਲਬਾਤ ਕਰਨੀ ਵੀ ਸੰਭਵ ਹੈ ਅਤੇ ਸੰਯੁਕਤ ਰਾਜ ਅਮਰੀਕਾ ਦੋ ਪਰਮਾਣੂ ਸੰਪੰਨ ਗੁਆਂਢੀ ਦੇਸ਼ਾਂ ਨੂੰ ਗੱਲਬਾਤ ਲਈ ਉਤਸ਼ਾਹਿਤ ਕਰਦਾ ਹੈ।

You must be logged in to post a comment Login