ਭਾਰਤ-ਪਾਕਿ ਦੇ ਸਰਹੱਦੀ ਮਾਹੌਲ ਨੂੰ ਦਰਸਾਏਗੀ ‘ਰਾਂਝਾ ਰਫਿਊਜੀ’

ਭਾਰਤ-ਪਾਕਿ ਦੇ ਸਰਹੱਦੀ ਮਾਹੌਲ ਨੂੰ ਦਰਸਾਏਗੀ ‘ਰਾਂਝਾ ਰਫਿਊਜੀ’

ਜਲੰਧਰ- ਪੰਜਾਬੀ ਫਿਲਮ ‘ਰਾਂਝਾ ਰਫਿਊਜੀ’ ਦੀ ਪ੍ਰਮੋਸ਼ਨ ਇਨ੍ਹੀਂ ਦਿਨੀਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀ ਹੈ। ਵੱਖ-ਵੱਖ ਥਾਵਾਂ ’ਤੇ ਫਿਲਮ ਦੀ ਟੀਮ ਪਹੁੰਚ ਰਹੀ ਹੈ ਤੇ ਲੋਕਾਂ ਦੇ ਰੂ-ਬਰੂ ਹੋ ਰਹੀ ਹੈ। ਪ੍ਰਮੋਸ਼ਨ ਦੌਰਾਨ ਰੋਸ਼ਨ ਪ੍ਰਿੰਸ ਕੋਲੋਂ ਜਦੋਂ ਫਿਲਮ ਤੇ ਉਸ ਦੇ ਕਿਰਦਾਰ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ, ‘ਮੈਂ ਪਹਿਲੀ ਵਾਰ ਕਿਸੇ ਫਿਲਮ ’ਚ ਡਬਲ ਰੋਲ ਨਿਭਾਅ ਰਿਹਾ ਹਾਂ। ਫਿਲਮ ਪੁਰਾਣੇ ਪੰਜਾਬ ਦੀ ਕਹਾਣੀ ਹੈ, ਜਿਸ ’ਚ 1947 ਤੋਂ ਲੈ ਕੇ 1973 ਦਾ ਪੰਜਾਬ ਦੇਖਣ ਨੂੰ ਮਿਲੇਗਾ। ਫਿਲਮ ’ਚ ਬਹੁਤ ਸਾਰੇ ਅਜਿਹੇ ਟਵਿਸਟ ਹਨ, ਜੋ ਅਜੇ ਤਕ ਪੰਜਾਬੀ ਫਿਲਮਾਂ ’ਚ ਦੇਖਣ ਨੂੰ ਨਹੀਂ ਮਿਲੇ।’ ਫਿਲਮ ਦੇ ਮੈਸੇਜ ਨੂੰ ਲੈ ਕੇ ਰੋਸ਼ਨ ਪ੍ਰਿੰਸ ਨੇ ਦੱਸਿਆ, ‘‘ਫਿਲਮ ’ਚ ਦੇਖਣ ਨੂੰ ਮਿਲੇਗਾ ਕਿ ਭਾਰਤ ਤੇ ਪਾਕਿ ਵਿਚਾਲੇ ਸਰਹੱਦ ’ਤੇ ਜਦੋਂ ਤਣਾਅ ਨਹੀਂ ਹੁੰਦਾ, ਉਦੋਂ ਫੌਜੀ ਕਿਸ ਤਰ੍ਹਾਂ ਨਾਲ ਰਹਿੰਦੇ ਹਨ, ਇਸ ਨੂੰ ਦੇਖਣਾ ਬੇਹੱਦ ਸ਼ਾਨਦਾਰ ਰਹੇਗਾ। ਉਨ੍ਹਾਂ ਵਿਚਾਲੇ ਪਿਆਰ ਤੇ ਛੋਟੀਆਂ-ਛੋਟੀਆਂ ਗੱਲਾਂ ’ਤੇ ਤਕਰਾਰ ਦੇਖਣ ਨੂੰ ਮਿਲੇਗਾ।’ ਦੱਸਣਯੋਗ ਹੈ ਕਿ ‘ਰਾਂਝਾ ਰਫਿਊਜੀ’ ਫਿਲਮ 26 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ, ਜਿਸ ਦੀ ਕਹਾਣੀ ਅਵਤਾਰ ਸਿੰਘ ਨੇ ਲਿਖੀ ਹੈ। ਇਸ ਨੂੰ ਡਾਇਰੈਕਟ ਵੀ ਅਵਤਾਰ ਸਿੰਘ ਨੇ ਕੀਤਾ ਹੈ। ਫਿਲਮ ਨੂੰ ਪ੍ਰੋਡਿਊਸ ਤਰਸੇਮ ਕੌਸ਼ਲ ਤੇ ਸੁਦੇਸ਼ ਠਾਕੁਰ ਨੇ ਕੀਤਾ ਹੈ। ਫਿਲਮ ’ਚ ਰੋਸ਼ਨ ਪ੍ਰਿੰਸ ਤੋਂ ਇਲਾਵਾ ਸਾਨਵੀ ਧੀਮਾਨ, ਕਰਮਜੀਤ ਅਨਮੋਲ, ਨਿਸ਼ਾ ਬਾਨੋ, ਹਾਰਬੀ ਸੰਘਾ ਤੇ ਕੋਈ ਹੋਰ ਸਿਤਾਰੇ ਅਹਿਮ ਭੂਮਿਕਾ ’ਚ ਹਨ।

You must be logged in to post a comment Login