‘ਭਾਰਤ ਬਚਾਓ ਰੈਲੀ’ ਵਿਚ ਰਾਹੁਲ ਦਾ BJP ‘ਤੇ ਨਿਸ਼ਾਨਾ

‘ਭਾਰਤ ਬਚਾਓ ਰੈਲੀ’ ਵਿਚ ਰਾਹੁਲ ਦਾ BJP ‘ਤੇ ਨਿਸ਼ਾਨਾ

ਨਵੀਂ ਦਿੱਲੀ : ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਅਗਵਾਈ ਵਿਚ ਅੱਜ ਦਿੱਲੀ ਦੇ ਰਾਮਲੀਲਾ ਮੈਦਾਨ ਵਿਚ ‘ਭਾਰਤ ਬਚਾਓ’ ਰੈਲੀ ਦਾ ਅਯੋਜਨ ਕੀਤਾ ਜਾ ਰਿਹਾ ਹੈ। ਪਾਰਟੀ ਦੇ ਸਾਰੇ ਸੀਨੀਅਰ ਆਗੂ ਸਟੇਜ ‘ਤੇ ਮੌਜੂਦ ਹਨ। ਰੈਲੀ ਦਾ ਮੁੱਖ ਉਦੇਸ਼ ਭਾਜਪਾ ਸਰਕਾਰ ਦੀਆਂ ‘ਵੰਡਣ ਵਾਲੀਆਂ’ ਨੀਤੀਆ ਨੂੰ ਉਜਾਗਰ ਕਰਨਾ ਹੈ।ਪਾਰਟੀ ਦੇ ਸੀਨੀਅਰ ਆਗੂ ਰੈਲੀ ਨੂੰ ਸੰਬੋਧਨ ਕਰ ਮੋਦੀ ਸਰਕਾਰ ਦੀਆਂ ਦੇਸ਼ ਦੇ ਨਾਗਰਿਕਾਂ ਨੂੰ ਵੰਡਣ ਦੀਆਂ ਕਥਿਤ ਕੋਸ਼ਿਸ਼ਾਂ ਨੂੰ ਉਜਾਗਰ ਕਰ ਰਹੇ ਹਨ। ਰੈਲੀ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਟਵੀਟ ਕੀਤਾ, ‘ਅੱਜ ਦਿੱਤੀ ਦੇ ਇਤਿਹਾਸਕ ਰਾਮ ਲੀਲਾ ਮੈਦਾਨ ਵਿਚ ਕਾਂਗਰਸ ਪਾਰਟੀ ਵੱਲੋਂ ਅਯੋਜਤ ਭਾਜਪਾ ਸਰਕਾਰ ਦੀ ਤਾਨਾਸ਼ਾਹੀ, ਆਈਸੀਯੂ ਵਿਚ ਪਹੰਚਾ ਦਿੱਤੀ ਗਈ ਅਰਥ ਵਿਵਸਥਾ ਅਤੇ ਲੋਕਤੰਤਰ ਦੀ ਹੱਤਿਆ ਦੇ ਵਿਰੋਧ ਵਿਚ ਜਨਤਾ ਨੂੰ ਸੰਬੋਧਨ ਕਰੂੰਗਾ’।ਰਾਹੁਲ ਗਾਂਧੀ ਨੇ ਭਾਜਪਾ ‘ਤੇ ਤਿੱਖੇ ਹਮਲੇ ਕੀਤੇ। ਕਾਂਗਰਸ ਦੀ ਭਾਰਤ ਬਚਾਓ ਰੈਲੀ ਵਿਚ ਰਾਹੁਲ ਗਾਂਧੀ ਨੇ ਕਿਹਾ ਕਿ ਭਾਜਪਾ ਆਗੂਆਂ ਨੇ ਸੰਸਦ ਵਿਚ ਕਿਹਾ ਕਿ ਰਾਹੁਲ ਨੂੰ ਅਪਣੇ ਬਿਆਨ ‘ਤੇ ਮਾਫੀ ਮੰਗਣੀ ਚਾਹੀਦੀ ਹੈ ਪਰ ਮੈਂ ਮਾਫੀ ਨਹੀਂ ਮੰਗਾਗਾਂ। ਉਹਨਾਂ ਨੇ ਕਿਹਾ ਕਿ ਮੇਰਾ ਨਾਂਅ ਰਾਹੁਲ ਸਾਵਰਕਰ ਨਹੀਂ, ਮੇਰਾ ਨਾਂਅ ਰਾਹੁਲ ਗਾਂਧੀ ਹੈ। ਮੈ ਸੱਚਾਈ ਬੋਲਣ ਲਈ ਕਦੀ ਮਾਫੀ ਨਹੀਂ ਮੰਗਾਗਾਂ।ਉਹਨਾਂ ਕਿਹਾ ਪੀਐਮ ਮੋਦੀ ਅਤੇ ਉਹਨਾਂ ਦੇ ਅਸਿਸਟੈਂਟ ਅਮਿਤ ਸ਼ਾਹ ਨੂੰ ਦੇਸ਼ ਤੋਂ ਮਾਫੀ ਮੰਗਣੀ ਚਾਹੀਦੀ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਦੇਸ਼ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ ਅਤੇ ਦੇਸ਼ ਦੀ ਅਰਥ ਵਿਵਸਥਾ ਨੂੰ ਨਸ਼ਟ ਕੀਤਾ ਜਾ ਰਿਹਾ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਮੋਦੀ ਨੇ ਉੱਤਰ-ਪੂਰਬੀ ਭਾਰਤ ਨੂੰ ਸਾੜ ਦਿੱਤਾ ਹੈ। ਉਹਨਾਂ ਕਿਹਾ ਕਿ ਮੋਦੀ ਸਰਕਾਰ ਨੇ ਦੇਸ਼ਭਰ ਵਿਚ ਹਿੰਸਾ ਫੈਲਾ ਦਿੱਤੀ ਹੈ।

You must be logged in to post a comment Login