ਭੂਰਣ ਹੱਤਿਆ ਦੇ ਦੋਸ਼ੀ ਵਿਅਕਤੀ ਦਾ ਸਮੂਹਿਕ ਬਾਈਕਾਟ ਕਰੇਗੀ ਖਾਪ ਪੰਚਾਇਤ

ਭੂਰਣ ਹੱਤਿਆ ਦੇ ਦੋਸ਼ੀ ਵਿਅਕਤੀ ਦਾ ਸਮੂਹਿਕ ਬਾਈਕਾਟ ਕਰੇਗੀ ਖਾਪ ਪੰਚਾਇਤ

ਭਿਵਾਨੀ, 19 ਅਪ੍ਰੈਲ : ਕੰਨਿਆ ਭਰੂਣ ਹੱਤਿਆ ਵਰਗੇ ਗੰਭੀਰ ਅਪਰਾਧ ਵਿਚ ਸ਼ਾਮਲ ਹੋਣ ਵਾਲੇ ਵਿਅਕਤੀ ਦਾ ਹੁੱਕਾ-ਪਾਣੀ ਬੰਦ ਕਰ ਦਿੱਤਾ ਜਾਵੇਗਾ। ਖਾਪ ਉਸ ਵਿਅਕਤੀ ਦਾ ਸਮੂਹਿਕ ਬਾਈਕਾਟ ਕਰੇਗੀ ਅਤੇ ਅਜਿਹੇ ਅਪਰਾਧ ਵਿਚ ਸ਼ਾਮਲ ਲੋਕਾਂ ਦੀ ਜਾਣਕਾਰੀ ਦੇਣ ਵਾਲਿਆਂ ਨੂੰ ਸਨਮਾਨਿਤ ਵੀ ਕਰੇਗੀ। ਚਾਰ ਸੂਬਿਆਂ ਦੀਆਂ 50 ਦੇ ਕਰੀਬ ਖਾਪ ਪੰਚਾਇਤਾਂ ਨੇ ਇੱਥੇ ਆਯੋਜਿਤ ਮਹਾਂ ਪੰਚਾਇਤ ਵਿਚ ਇਹ ਫੈਸਲਾ ਲਿਆ ਹੈ। ਹਰਿਆਣਾ, ਉੱਤਰ ਪ੍ਰਦੇਸ਼ ਅਤੇ ਦਿੱਲੀ ਦੀਆਂ ਖਾਪ ਪੰਚਾਇਤਾਂ ਦੇ ਨੁਮਾਇੰਦਿਆਂ ਨੇ ਕੰਨਿਆ ਭਰੂਣ ਹੱਤਿਆ ਰੋਕਣ ਲਈ ਸਹੁੰ ਲਈ ਅਤੇ ਘਰ ਘਰ ਜਾ ਕੇ ਲੋਕਾਂ ਨੂੰ ਜਾਗਰੂਕ ਕਰਨ ਲਈ ਵਚਨ ਲਿਆ। ਖਾਪ ਪ੍ਰਤੀਨਿਧੀਆਂ ਨੇ ਇਸ ਗੱਲ ਉੱਤੇ ਨਾਰਾਜ਼ਗੀ ਜਤਾਈ ਕਿ ਕੁਝ ਲੋਕ ਕੰਨਿਆ ਭਰੂਣ ਹੱਤਿਆ ਵਰਗੀ ਬੁਰਾਈ ਨੂੰ ਇਕ ਭਾਈਚਾਰੇ ਨਾਲ ਜੋੜ ਕੇ ਦੇਖ ਰਹੇ ਹਨ, ਜਦੋਂਕਿ ਇਹ ਬੁਰਾਈ 36 ਭਾਈਚਾਰਿਆਂ ਵਿਚ ਹੈ। ਮਹਾਂ ਪੰਚਾਇਤ ਵਿਚ ਔਰਤਾਂ ਵੀ ਵੱਡੀ ਗਿਣਤੀ ਵਿਚ ਮੌਜੂਦ ਸਨ। ਸ਼ਹਿਰ ਦੀ ਜਾਟ ਧਰਮਸ਼ਾਲਾ ਵਿਚ 50 ਤੋਂ ਵੱਧ ਖਾਪ ਪੰਚਾਇਤਾਂ ਦੇ ਪ੍ਰਤੀਨਿਧੀਆਂ ਨੇ ਲਗਭਗ ਚਾਰ ਘੰਟੇ ਧੀ ਬਚਾਓ ਅਤੇ ਧੀ ਪੜ•ਾਓ ਮੁਹਿੰਮ ਉੱਤੇ ਚਿੰਤਨ ਅਤੇ ਮੰਥਨ ਕੀਤਾ। ਸਰਵ ਖਾਪ ਮਹਾਂ ਪੰਚਾਇਤ ਦੀ ਅਗਵਾਈ ਸਤਰੋਲ ਖਾਪ ਦੀ ਮਹਿਲਾ ਵਿੰਗ ਦੀ ਪ੍ਰਧਾਨ ਸੁਦੇਸ਼ ਚੌਧਰੀ, ਸਰਵਜਾਤੀ ਸਰਵ ਖਾਪ ਦੀ ਮਹਾਂ ਮੰਤਰੀ ਜਗਵੰਤੀ ਮਲਿਕ, 360 ਖਾਪ ਪਾਲਮ (ਦਿੱਲੀ) ਦੇ ਪ੍ਰਧਾਨ ਰਾਮਕਰਨ ਅਤੇ ਇਮਰਾਨ ਖਾਪ ਪ੍ਰਧਾਨ ਜੈਮਲ ਸਿੰਘ ਨੇ ਕੀਤੀ। ਮਹਾਂ ਪੰਚਾਇਤ ਵਿਚ ਖਾਪ ਪ੍ਰਧਾਨਾਂ ਲਈ ਕਲੰਕ ਦੱਸਦੇ ਹੋਏ ਇਸ ਨੂੰ ਰੋਕਣ ਲਈ ਸੁਝਾਅ ਦਿੱਤਾ। ਪ੍ਰਧਾਨ ਰਾਮਕਰਨ, ਜੀਂਦ ਤੋਂ ਬਰਾਹ ਖਾਪ ਪ੍ਰਧਾਨ ਕੁਲਦੀਪ ਸਿੰਘ ਢਾਂਡਾ, ਢੁਲ ਖਾਪ ਪ੍ਰਧਾਨ ਇੰਦਰ ਸਿੰਘ ਢੁਲ, ਸਤਰੋਲ ਖਾਪ ਪ੍ਰਧਾਂਨ ਇੰਦਰ ਸਿੰਘ ਮੋਰ, ਕੰਡੇਲਾ ਖਾਪ ਪ੍ਰਧਾਨ ਅਤੇ ਖਾਪ ਪੰਚਾਇਤ ਭਾਰਤ ਦੇ ਰਾਸ਼ਟਰੀ ਕਨਵੀਨਰ ਟੇਕਰਾਮ ਕੰਡੇਲਾ ਨੇ ਕੰਨਿਆ ਭਰੂਣ ਹੱਤਿਆ ਰੋਕਣ ਲਈ ਜਾਗਰੂਕਤਾ ਮੁਹਿੰਮ ਦੇ ਨਲਾ ਕੁਝ ਸਖਤ ਕਦਮ ਉਠਾਉਣ ਦੀ ਗੱਲ ਰੱਖੀ ਹੈ।

You must be logged in to post a comment Login