ਮਜੀਠੀਆ ਦਾ ਪੈਰ ਅਤੇ ਸੁਖਬੀਰ ਦੀ ‘ਫਿਰ ਥਿੜਕੀ ਜੁਬਾਨ’

ਮਜੀਠੀਆ ਦਾ ਪੈਰ ਅਤੇ ਸੁਖਬੀਰ ਦੀ ‘ਫਿਰ ਥਿੜਕੀ ਜੁਬਾਨ’

ਜਲੰਧਰ – ਪੋਸਟ ਮੈਟਰਿਕ ਸਕਾਲਰਸ਼ਿਪ ਦੀ ਗ੍ਰਾਂਟ ਜਾਰੀ ਨਾ ਹੋਣ ਦੇ ਰੋਸ ਵਜੋਂ ਅੱਜ ਜਲੰਧਰ ‘ਚ ਲਗਾਏ ਗਏ ਧਰਨੇ ਦੌਰਾਨ ਬਿਕਰਮ ਸਿੰਘ ਮਜੀਠੀਆ ਅਚਾਨਕ ਪੈਰ ਥਿੜਕਣ ਕਾਰਨ ਸਟੇਜ ਤੋਂ ਹੇਠਾਂ ਡਿੱਗ ਪਏ। ਭਾਵੇਂ ਕਿ ਉਹ ਜ਼ਮੀਨ ‘ਤੇ ਨਹੀਂ ਡਿੱਗੇ ਅਤੇ ਉਥੇ ਬੈਠੇ ਵਰਕਰਾਂ ਨੇ ਉਨ੍ਹਾਂ ਨੂੰ ਸੰਭਾਲ ਲਿਆ ਪਰ ਇਸ ਦੌਰਾਨ ਸਥਿਤੀ ਕਾਫੀ ਹਾਸੋ-ਹੀਣੀ ਹੋ ਗਈ। ਇਸ ਦੇ ਨਾਲ-ਨਾਲ ਉਸ ਮੌਕੇ ਸਥਿਤੀ ਹੋਰ ਵੀ ਹਾਸੋ-ਹੀਣੀ ਹੋਈ, ਜਦੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਵੀ ਇਕ ਵਾਰ ਫਿਰ ਜੁਬਾਨ ਫਿਸਲ ਗਈ ਅਤੇ ਉਨ੍ਹਾਂ ਨੇ ਅਕਾਲੀ ਦਲ ਵਲੋਂ ਬਣਾਈਆਂ ਗਈਆਂ ਸਕੀਮਾਂ ਨੂੰ ਹੀ ਭੰਡਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਸੁਖਬੀਰ ਬਾਦਲ ਨੇ ਕਿਹਾ ਕਿ ਆਟਾ-ਦਾਲ ਦੀ ਲੋਕਾਂ ਨੂੰ ਕੋਈ ਲੋੜ ਨਹੀਂ, ਸਰਕਾਰ ਨੂੰ ਲੋਕਾਂ ਲਈ ਕੰਮਕਾਰ ਅਤੇ ਨੌਕਰੀਆਂ ਦੇਣ ਬਾਰੇ ਸੋਚਣਾ ਚਾਹੀਦਾ ਹੈ। ਜਿਕਰਯੋਗ ਹੈ ਕਿ ਆਟਾ-ਦਾਲ ਸਕੀਮ ਅਕਾਲੀ ਦਲ ਨੇ ਖੁਦ ਹੀ ਸ਼ੁਰੂ ਕੀਤੀ ਸੀ ਅਤੇ ਸੁਖਬੀਰ ਬਾਦਲ ਨੇ ਖੁਦ ਹੀ ਇਸ ਨੂੰ ਭੰਡਣਾ ਸ਼ੁਰੂ ਕਰ ਦਿੱਤਾ।
ਇਸ ਦੇ ਨਾਲ-ਨਾਲ ਸਥਿਤੀ ਉਦੋਂ ਹੋਰ ਵੀ ਹਾਸੋਹੀਣੀ ਹੋ ਗਈ ਜਦੋਂ ਬੋਲਦੇ-ਬਲਦੇ ਉਨ੍ਹਾਂ ਇਹ ਕਹਿ ਦਿੱਤਾ ਕਿ ‘‘ਅਕਾਲੀ ਦਲ ਨੂੰ ਅਸੀਂ ਖੁਦ ਹੀ ਕਮਜੋਰ ਕਰ ਲਵਾਂਗੇ ਤੁਸੀਂ ਇਸ ਦਾ ਫਿਕਰ ਨਾ ਕਰੋ, ਤੁਸੀਂ ਸਿਰਫ ਪੰਜਾਬ ਦਾ ਫਿਕਰ ਕਰੋ।’’ ਜਿਕਰਯੋਗ ਹੈ ਸੁਖਬੀਰ ਬਾਦਲ ਪਹਿਲਾਂ ਵੀ ਕਈ ਵਾਰੀ ਆਪਣੀ ਜੁਬਾਨ ਥਿੜਕਣ ਕਾਰਨ ਚਰਚਾ ਦਾ ਵਿਸ਼ਾ ਬਣ ਚੁੱਕੇ ਹਨ।

You must be logged in to post a comment Login