ਮਨੋਜ ਤਿਵਾੜੀ ਨੇ ਕੇਜਰੀਵਾਲ ਨੂੰ ਲਲਕਾਰਿਆ

ਮਨੋਜ ਤਿਵਾੜੀ ਨੇ ਕੇਜਰੀਵਾਲ ਨੂੰ ਲਲਕਾਰਿਆ

ਨਵੀਂ ਦਿੱਲੀ : ਦਿੱਲੀ ਭਾਜਪਾ ਦੇ ਪ੍ਰਧਾਨ ਮਨੋਜ ਤੀਵਾੜੀ ਨੇ ਅਰਵਿੰਦ ਕੇਜਰੀਵਾਲ ਦੀ ਚੁਣੌਤੀ ਨੂੰ ਮੰਜ਼ੂਰ ਕਰਦੇ ਹੋਏ ਕਿਹਾ ਹੈ ਕਿ ਬਹਿਸ ਲਈ ਸਮਾਂ ਅਤੇ ਜਗ੍ਹਾ ਦੱਸੇ ਕੇਜਰੀਵਾਲ। ਦੱਸ ਦਈਏ ਕਿ ਅੱਜ ਮੁੱਖ ਮੰਤਰੀ ਕੇਜਰੀਵਾਲ ਨੇ ਆਪ ਪਾਰਟੀ ਦਾ ਮਨੋਰਥ ਪੱਤਰ ਜਾਰੀ ਕਰਦੇ ਹੋਏ ਭਾਜਪਾ ਦੇ ਮੁੱਖ ਮੰਤਰੀ ਦੇ ਉਮੀਦਵਾਰ ਨੂੰ ਬਹਿਸ ਦੀ ਚੁਣੋਤੀ ਦਿੱਤੀ ਸੀ। ਮਨੀਸ਼ ਸਿਸੋਦਿਆ ਅਤੇ ਅਰਵਿੰਦ ਕੇਜਰੀਵਾਲ ਨੇ ਦਿੱਲੀ ਸਰਕਾਰ ਦਾ ਮਨੋਰਥ ਪੱਤਰ ਜਾਰੀ ਕਰਦੇ ਹੋਏ ਕਿਹਾ ਕਿ ਪੱਤਰ ਵਿੱਚ ਕੇਜਰੀਵਾਲ ਦੁਆਰਾ ਕੀਤੇ ਗਏ 10 ਵਾਅਦੇ ਹਨ। ਦਿੱਲੀ ਸੀਐਮ ਅਰਵਿੰਦ ਕੇਜਰੀਵਾਲ ਨੇ ਬੀਜੇਪੀ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਕਿ ਉਹ ਕੱਲ ਇੱਕ ਵਜੇ ਆਪਣੇ ਸੀਐਮ ਲਈ ਉਮੀਦਵਾਰ ਦਾ ਐਲਾਨ ਕਰਨ ਅਤੇ ਜਿੱਥੇ ਮਰਜੀ ਉੱਥੇ ਬਹਿਸ ਕਰਾਓ। ਬੀਜੇਪੀ ਜਿੱਥੇ ਕਹੇਗੀ ਅਸੀ ਉੱਥੇ ਬਹਿਸ ਕਰਾਉਣ ਨੂੰ ਤਿਆਰ ਹਾਂ। ਉਹ ਚਾਹੇ ਤਾਂ ਦੋ ਐਂਕਰ ਰੱਖ ਸਕਦੇ ਹਨ, ਇੱਕ ਉਨ੍ਹਾਂ ਦੀ ਪਸੰਦ ਦਾ ਅਤੇ ਇੱਕ ਸਾਡੀ ਪਸੰਦ ਦਾ। ਕੇਜਰੀਵਾਲ ਨੇ ਕਿਹਾ, ਅਸੀਂ ਬੀਜੇਪੀ ਨੂੰ ਕੱਲ ਇੱਕ ਵਜੇ ਤੱਕ ਦਾ ਟਾਇਮ ਦਿੰਦੇ ਹਾਂ। ਉਹ ਆਪਣਾ ਸੀਐਮ ਉਮੀਦਵਾਰ ਦੱਸਣ। ਜੇਕਰ ਦੱਸਦੇ ਹਾਂ ਤਾਂ ਮੈਂ ਉਸਨਾਲ ਬਹਿਸ ਨੂੰ ਤਿਆਰ। ਜੇਕਰ ਨਹੀਂ ਦੱਸੋਗੇ ਤਾਂ ਵੀ ਕੱਲ ਮੈਂ ਇਸ ਸਮੇਂ ਤੁਹਾਡੇ ਸਾਹਮਣੇ ਆਵਾਂਗਾਂ ਅਤੇ ਸਵਾਲਾਂ ਦੇ ਜਵਾਬ ਦੇਵਾਂਗਾ ਅਤੇ ਚਰਚਾ ਕਰਾਂਗਾ। ਕੇਜਰੀਵਾਲ ਨੇ ਕਿਹਾ ਕਿ ਅਮਿਤ ਸ਼ਾਹ ਕਹਿ ਰਹੇ ਹਨ ਕਿ ਲੋਕਾਂ ਨੂੰ ਭਾਜਪਾ ਨੂੰ ਵੋਟ ਦੇਣੀ ਚਾਹੀਦੀ ਹੈ ਅਤੇ ਉਹ ਚੋਣ ਤੋਂ ਬਾਅਦ ਮੁੱਖ ਮੰਤਰੀ ਚੁਣਨਗੇ। ਇੱਕ ਲੋਕਤੰਤਰ ਵਿੱਚ ਜਨਤਾ ਹੀ ਮੁੱਖ ਮੰਤਰੀ ਚੁਣਦੀ ਹੈ। ਸ਼ਾਹ ਮੁੱਖ ਮੰਤਰੀ ਨਹੀਂ ਚੁਣ ਸਕਦੇ। ਕੇਜਰੀਵਾਲ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਭਾਜਪਾ ਆਪਣੇ ਮੁੱਖ ਮੰਤਰੀ ਦੇ ਅਹੁਦੇ ਦੇ ਉਮੀਦਵਾਰ ਦਾ ਨਾਮ ਐਲਾਨ ਕਰੇ, ਜਿਸਦੇ ਨਾਲ ਉਹ ਬਹਿਸ ਕਰਨਾ ਚਾਹੁੰਦੇ ਹਨ।

You must be logged in to post a comment Login