ਮਰਹੂਮ ਸੰਦੀਪ ਸਿੰਘ ਧਾਲੀਵਾਲ ਦੇ ਨਾਂ ‘ਤੇ ਰਖਿਆ ਜਾਵੇਗਾ ਸੜਕ ਦਾ ਨਾਮ

ਮਰਹੂਮ ਸੰਦੀਪ ਸਿੰਘ ਧਾਲੀਵਾਲ ਦੇ ਨਾਂ ‘ਤੇ ਰਖਿਆ ਜਾਵੇਗਾ ਸੜਕ ਦਾ ਨਾਮ

ਹਿਊਸਟਨ (ਕੈਲੀਫ਼ੋਰਨੀਆ) : ਸਵਰਗੀ ਪੁਲਿਸ ਅਧਿਕਾਰੀ ਜੋ ਕਿ ਭਾਰਤੀ ਮੂਲ ਦਾ ਨਿਵਾਸੀ ਸ. ਸੰਦੀਪ ਸਿੰਘ ਧਾਲੀਵਾਲ ਸੀ, ਜਿਸ ਦੀ ਬੀਤੇ ਸਮੇਂ ਇਕ ਸਿਰ ਫਿਰੇ ਅਮਰੀਕੀ ਨੌਜਵਾਨ ਨੇ ਡਿਊਟੀ ਦੌਰਾਨ ਗੋਲੀ ਮਾਰ ਕੇ ਹਤਿਆ ਕਰ ਦਿਤੀ ਸੀ। ਉਸ ਦੇ ਸਨਮਾਨ ਵਿਚ ਭਾਈਚਾਰੇ ਵਲੋਂ ਸਦੀਵੀ ਯਾਦਗਾਰ ਬਣਾਏ ਜਾਣ ਦੀ ਹਿੰਮਤ ਜੁਟਾਈ ਜਾ ਰਹੀ ਹੈ ਇਹ ਵੀ ਜਾਣਕਾਰੀ ਮਿਲੀ ਹੈ ਕਿ ਹੈਰਿਸ ਕਾਊਂਟ ਕਮਿਸ਼ਨਰ ਕੋਰਟ ਨੇ ਸੈਮ ਹਿਊਸਟਨ ਟੌਲ ਵੇਅ (ਸੜ੍ਹਕ ) ਦੇ ਇਕ ਹਿੱਸੇ ਦਾ ਨਾਂ ਸੰਦੀਪ ਸਿੰਘ ਧਾਲੀਵਾਲ ਦੇ ਨਾਂ ‘ਤੇ ਰਖਣ ਦੀ ਸਿਫ਼ਾਰਸ਼ ਕੀਤੀ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਕੋਰਟ ਦੇ ਮੈਂਬਰਾਂ ਨੇ ਪ੍ਰੈਸਿੰਕਟ 2 ਦੇ ਕਮਿਸ਼ਨਰ ਐਂਡਰੀਅਨ ਗਾਰਸੀਆ ਦੇ ਅਪੀਲ ਸਰਬ ਸੰਮਤੀ ਨਾਲ ਪ੍ਰਵਾਨ ਕਰ ਲਈ ਹੈ। ਉਨ੍ਹਾਂ ਨੇ ਟੈਕਸਾਸ 249 ਤੇ ਯੂ ਐਸ 290 ਵਿਚਾਲੇ ਰੋਡਵੇਅ ਦੇ ਇਕ ਹਿੱਸੇ ਦਾ ਨਾਂ ਸੰਦੀਪ ਸਿੰਘ ਧਾਲੀਵਾਲ ਦੇ ਨਾਂ ਤੇ ਰਖਣ ਦੀ ਅਪੀਲ ਕੀਤੀ ਸੀ । ਜਿਸ ਦੀ ਟੈਕਸਸ ਟਰਾਂਸਪੋਰਟ ਵਿਭਾਗ ਵਲੋਂ ਮਨਜੂਰੀ ਮਿਲਣੀ ਬਾਕੀ ਰਹਿ ਗਈ ਹੈ। ਭਾਰਤ ਅਮਰੀਕਾ ਚੈਂਬਰ ਆਫ਼ ਕਾਮਰਸ ਗਰੇਟਰ ਹਿਊਸਟਨ ਦੇ ਬਾਨੀ ਸੰਸਥਾਪਕ ਸਕੱਤਰ ਜਗਦੀਪ ਸਿੰਘ ਆਹਲੂਵਾਲੀਆ ਅਤੇ ਪ੍ਰਧਾਨ ਸਵਪਣ ਧੈਰਯਵਾਨ ਨੇ ਕਿਹਾ ਹੈ ਕਿ ਅਮਰੀਕੀ ਨਾਇਕ ਸ.ਧਾਲੀਵਾਲ ਨੂੰ ਇਹ ਸਨਮਾਨ ਦੇਣਾ ਠੀਕ ਹੋਵੇਗਾ । ਇਥੇ ਦਸਣਾ ਵੀ ਯੋਗ ਹੋਵੇਗਾ ਕਿ 42 ਸਾਲਾਂ ਦੇ ਸੰਦੀਪ ਧਾਲੀਵਾਲ ਹੈਰਿਸ ਕਾਊਂਟੀ ਵਿਚ ਸ਼ੈਰਿਫ਼ ਦੇ ਸਹਾਇਕ ਰੂਪ ਵਿਚ ਪਹਿਲਾ ਸਿੱਖ ਅਧਿਕਾਰੀ ਤਾਇਨਾਤ ਸੀ। ਜਿਸ ਨੇ ਅਪਣੇ ਸਿੱਖ ਚਿੰਨ੍ਹਾਂ ਦੀ ਲੜਾਈ ਲੜ੍ਹ ਕੇ ਜਿੱਤ ਹਾਸਲ ਕਰ ਕੇ ਡਿਊਟੀ ਦੌਰਾਨ ਅਪਣੇ ਧਾਰਮਕ ਚਿੰਨ੍ਹ ਇਸਤਮਾਲ ਕਰਨ ਤੇ ਦਾੜ੍ਹੀ ਰਖਣ ਦੀ ਇਜਾਜ਼ਤ ਸੀ।

You must be logged in to post a comment Login