ਮਸਰਤ ਆਲਮ ਗ੍ਰਿਫ਼ਤਾਰ

ਮਸਰਤ ਆਲਮ ਗ੍ਰਿਫ਼ਤਾਰ

ਸ੍ਰੀਨਗਰ, 17 ਅਪ੍ਰੈਲ : ਜੰਮੂ – ਕਸ਼ਮੀਰ ਦੇ ਵੱਖਵਾਦੀ ਨੇਤਾ ਮਸਰਤ ਆਲਮ ਨੂੰ ਅੱਜ ਸਵੇਰੇ ਸ੍ਰੀਨਗਰ ‘ਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪਾਕਿਸਤਾਨ ਸਮਰਥਕ ਨਾਅਰੇ ਲਗਾਉਣ ਤੇ ਪਾਕਿਸਤਾਨੀ ਝੰਡਾ ਲਹਿਰਾਉਣ ਨੂੰ ਲੈ ਕੇ ਮਸੱਰਤ ਦੀ ਗ੍ਰਿਫ਼ਤਾਰੀ ਕੀਤੀ ਗਈ ਹੈ। ਗ੍ਰਿਫ਼ਤਾਰੀ ਤੋਂ ਬਾਅਦ ਸ੍ਰੀਨਗਰ ‘ਚ ਸੁਰੱਖਿਆ ਦੇ ਕੜੇ ਇੰਤਜ਼ਾਮ ਕੀਤੇ ਗਏ ਹਨ। ਨਜ਼ਰਬੰਦੀ ਤੋਂ ਬਾਅਦ ਮਸਰਤ ਆਲਮ ਦਾ ਕਹਿਣਾ ਸੀ ਕਿ ਲੋਕ ਰੈਲੀ ‘ਚ ਤਾਂ ਜਾਣਗੇ। ਸਰਕਾਰ ਨੂੰ ਜੋ ਕਰਨਾ ਹੈ ਉਹ ਕਰੇ, ਸਾਨੂੰ ਜੋ ਕਰਨਾ ਹੈ ਉਹ ਤਾਂ ਅਸੀਂ ਕਰਾਂਗੇ ਹੀ। ਮਸਰਤ ਦੀ ਗ੍ਰਿਫ਼ਤਾਰੀ ਤੋਂ ਬਾਅਦ ਘਾਟੀ ‘ਚ ਸਮਰਥਕਾਂ ਦੇ ਵਿਰੋਧ ਦੀ ਆਸ਼ੰਕਾ ਜਤਾਈ ਜਾ ਰਹੀ ਹੈ। ਪੁਲਵਾਮਾ ਦੇ ਤਰਾਲ ‘ਚ ਹੋਣ ਵਾਲੀ ਅੱਜ ਦੀ ਰੈਲੀ ‘ਤੇ ਸਰਕਾਰ ਵੱਲੋਂ ਰੋਕ ਲਗਾ ਦਿੱਤੀ ਗਈ ਹੈ। ਮਸਰਤ ਦੀ ਗ੍ਰਿਫ਼ਤਾਰੀ ‘ਤੇ ਭਾਜਪਾ ਨੇ ਕਿਹਾ ਕਿ ਇਸਦੇ ਇਲਾਵਾ ਹੋਰ ਕੋਈ ਵਿਕਲਪ ਨਹੀਂ ਸੀ।

You must be logged in to post a comment Login