ਮਸਰਤ ਦਾ ਸਿਰ ਲਿਆਉਣ ਵਾਲੇ ਨੂੰ ਮਿਲੇਗਾ 10 ਲੱਖ ਰੁਪਏ ਦਾ ਇਨਾਮ

ਮਸਰਤ ਦਾ ਸਿਰ ਲਿਆਉਣ ਵਾਲੇ ਨੂੰ ਮਿਲੇਗਾ 10 ਲੱਖ ਰੁਪਏ ਦਾ ਇਨਾਮ

ਕੁਰੂਕਸ਼ੇਤਰ, 22 ਅਪ੍ਰੈਲ : ਐਂਟੀ ਟੈਰੋਰਿਸਟ ਫਰੰਟ ਆਫ਼ ਇੰਡੀਆ ਦੇ ਪ੍ਰਧਾਨ ਵੀਰੇਸ਼ ਸ਼ਾਂਡਿਆਲ ਨੇ ਕਿਹਾ ਕਿ ਕਸ਼ਮੀਰ ਵਿਚ ਪਾਕਿਸਤਾਨ ਦਾ ਝੰਡਾ ਲਹਿਰਾਉਣ ਅਤੇ ਕਸ਼ਮੀਰ ਨੂੰ ਪਾਕਿਸਤਾਨ ਦਾ ਹਿੱਸਾ ਦੱਸਣ ਵਾਲੇ ਮਸਰਤ ਆਲਮ ਭੱਟ ਦਾ ਸਿਰ ਕੱਟਣ ਵਾਲੇ ਨੂੰ ਫਰੰਟ 10 ਲੱਖ ਰੁਪਏ ਦਾ ਇਨਾਮ ਦੇਵੇਗਾ। ਸੋਮਵਾਰ ਨੂੰ ਕੁਰੂਕਸ਼ੇਤਰ ਵਿਚ ਪੱਤਰਕਾਰਾਂ ਨਾਲ ਗੱਲਬਾਤ ਵਿਚ ਸ਼ਾਂਡਿਆਲ ਨੇ ਕਿਹਾ ਕਿ ਮਸਰਤ ਜਿਹਿਆਂ ਨੂੰ ਸ਼ਹਿ ਦੇ ਕੇ ਕਸ਼ਮੀਰ ਦੇ ਮੁੱਖ ਮੰਤਰੀ ਮੁਫਤੀ ਮੁਹੰਮਦ ਸਈਅਦ ਸਾਜਿਸ਼ ਰਚ ਰਹੇ ਹਨ। ਉਨ੍ਹਾਂ ਨੇ ਮੋਦੀ ਨੂੰ ਪੱਤਰ ਲਿਖ ਕੇ ਲਾਹੌਰ ਬਸ ਸੇਵਾ ਬੰਦ ਕਰਨ ਦੀ ਮੰਗ ਵੀ ਕੀਤੀ। ਉਨ੍ਹਾਂ ਕਿਹਾ ਕਿ ਜੇਕਰ 15 ਦਿਨ ਦੇ ਅੰਦਰ ਲਾਹੌਰ ਬਸ ਸੇਵਾ ਬੰਦ ਨਾ ਹੋਈ ਤਾਂ ਫਰੰਟ ਅੰਮ੍ਰਿਤਸਰ ਤੋਂ ਲੈ ਕੇ ਦਿੱਲੀ ਤੱਕ ਕਿਤੇ ਵੀ ਲਾਹੌਰ ਬਸ ਦਾ ਘਿਰਾਓ ਕਰੇਗਾ।ਕਸ਼ਮੀਰ ਵਿਚ ਤਾਂ ਦੇਸ਼ਧਰੋਹੀ ਮਸਰਤ ਹੀਰੋ ਬਣ ਰਿਹਾ ਹੈ। ਮੁਫਤੀ ਸਰਕਾਰ ਉਸ ਦੀ ਆਕਾ ਹਨ। ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਚਾਹੀਦਾ ਕਿ ਉਸ ਨੂੰ ਕਸ਼ਮੀਰ ਤੋਂ ਤਿਹਾੜ ਜੇਲ੍ਹ ਸ਼ਿਫਟ ਕਰਾਉਣ। ਮੋਦੀ ਨੂੰ ਹੁਣ ਕਸ਼ਮੀਰ ਸਰਕਾਰ ਤੋਂ ਸਮਰਥਨ ਵਾਪਸ ਲੈਣਾ ਚਾਹੀਦਾ। ਸਵਾਮੀ ਅਗਨੀਵੇਸ਼ ਨੂੰ ਭਾਰਤ ਦੋਂ ਬੇਦਖ਼ਲ ਕਰਨਾ ਚਾਹੀਦਾ। ਮਸਰਤ ਦਾ ਪੱਖ ਕਰਨ ‘ਤੇ ਉਨ੍ਹਾਂ ਦੇ ਖ਼ਿਲਾਫ਼ ਦੇਸ਼ਧਰੋਹ ਦਾ ਮਾਮਲਾ ਦਰਜ ਹੋਣਾ ਚਾਹੀਦਾ। ਜੇਕਰ ਉਸ ਮਾਮਲਾ ਦਰਜ ਨਹੀਂ ਹੋਇਆ ਤਾਂ ਹਾਈ ਕੋਰਟ ਵਿਚ ਪਟੀਸ਼ਨ ਪਾਈ ਜਾਵੇਗੀ।

You must be logged in to post a comment Login