ਮਹਾਰਾਜਾ ਰਣਜੀਤ ਸਿੰਘ ਦੇ ਵਾਰਸਾਂ ਨੇ ਕਿਲੇ ਦੇ ਮਾਲਕਾਨਾ ਹੱਕ ਲਈ ਸਰਕਾਰ ਨੂੰ ਭੇਜਿਆ ਨੋਟਿਸ

ਮਹਾਰਾਜਾ ਰਣਜੀਤ ਸਿੰਘ ਦੇ ਵਾਰਸਾਂ ਨੇ ਕਿਲੇ ਦੇ ਮਾਲਕਾਨਾ ਹੱਕ ਲਈ ਸਰਕਾਰ ਨੂੰ ਭੇਜਿਆ ਨੋਟਿਸ

ਅੰਮ੍ਰਿਤਸਰ, 17 ਅਪ੍ਰੈਲ : ਮਹਾਰਾਜਾ ਰਣਜੀਤ ਸਿੰਘ ਦੇ ਵਾਰਸਾਂ ਨੇ ਕਿਲਾ ਗੋਬਿੰਦਗੜ੍ਹ ਦੇ ਮਾਲਕਾਨਾ ਹੱਕ ਨੂੰ ਲੈ ਕੇ ਰਾਜ ਸਰਕਾਰ ਦੇ ਕਲਚਰਲ ਮੈਟਰਸ ਓਲਡ ਐਂਡ ਅਜਾਇਬ ਘਰ ਡਿਪਾਰਟਮੈਂਟ ਨੂੰ ਲੀਗਲ ਨੋਟਿਸ ਭੇਜਿਆ ਹੈ। ਇਸ ਨਾਲ ਵਿਭਾਗ ਵਿਚ ਭਾਜੜਾਂ ਪੈ ਗਈਆਂ ਹਨ। ਵਿਭਾਗ ਨੇ ਮਹਾਰਾਜਾ ਦੇ ਵਾਰਸਾਂ ਨੂੰ ਪੱਤਰ ਭੇਜ ਕੇ ਗੱਲਬਾਤ ਦੇ ਲਈ 29 ਅਪ੍ਰੈਲ ਨੂੰ ਬੁਲਾਇਆ ਹੈ। ਇਸ ਬੈਠਕ ਵਿਚ ਕੀ ਫ਼ੈਸਲਾ ਹੋਵੇਗਾ? ਇਹ ਸਪਸ਼ਟ ਨਹੀਂ ਹੈ। ਲੇਕਿਨ ਮਹਾਰਾਜਾ ਦੇ ਵਾਰਸਾਂ ਨੇ ਸਾਫ ਕਰ ਦਿੱਤਾ ਹੈ ਕਿ ਉਹ ਮੁਆਵਜ਼ਾ ਲੈਣ ਤੋਂ ਬਗੈਰ ਨਹੀਂ ਮੰਨਣਗੇ। ਅੰਮ੍ਰਿਤਸਰ ਨਿਵਾਸੀ ਜਸਵਿੰਦਰ ਸਿੰਘ, ਸੁਰਜੀਤ ਸਿੰਘ ਅਤੇ ਡਾ. ਹਰਵਿੰਦਰ ਸਿੰਘ ਨੇ ਦਾਅਵਾ ਕੀਤਾ ਕਿ ਕਿਲਾ ਉਨ੍ਹਾਂ ਦੀ ਜੱਦੀ ਪ੍ਰਾਪਰਟੀ ਹੈ। ਇਸ ਦਾ Îਨਿਰਮਾਣ ਮਹਾਰਾਜਾ ਨੇ 1802-1839 ਵਿਚ ਕਰਾਇਆ ਸੀ। ਕਿਲੇ ‘ਤੇ ਉਨ੍ਹਾਂ ਦੇ ਬਣਦੇ ਹੱਕ ਦੇ ਸਾਰੇ ਪ੍ਰਾਚੀਨ ਦਸਤਾਵੇਜ਼ ਵੀ ਉਨ੍ਹਾਂ ਦੇ ਕੋਲ ਹਨ। ਵਾਰਸਾਂ ਨੇ ਕਿਲੇ ਦੀ 428 ਕਨਾਲ, 14 ਮਰਲੇ ਜ਼ਮੀਨ ਮੰਗੀ ਹੈ। ਜ਼ਮੀਨ ਨਾ ਮਿਲਣ ‘ਤੇ ਸਰਕਾਰ ਨੇ ਬਣਦਾ ਮੁਆਵਜ਼ਾ ਦੇਣ ਦੀ ਗੱਲ ਕਹੀ ਹੈ। ਵਾਰਸਾਂ ਨੇ ਸਰਕਾਰ ਤੋਂ ਮਹਾਰਾਜਾ ਦੇ ਵਾਰਸ ਹੋ ਦਾ ਸਟੇਟਸ ਵੀ ਮੰਗਿਆ ਹੈ।ਕਿਲਾ ਗੋਬਿੰਦਗੜ੍ਹ ਨੂੰ ਵਿਰਾਸਤ ਦੇ ਤੌਰ ‘ਤੇ ਰੱਖਿਆ ਜਾ ਰਿਹਾ ਹੈ। 17 ਦਸੰਬਰ 2014 ਨੂੰ ਵਿਭਾਗ ਨੇ ਇਸ਼ਤਿਹਾਰ ਦੇ ਕੇ ਲੋਕਾਂ ਕੋਲੋਂ ਇਤਰਾਜ਼ ਮੰਗੇ ਸੀ। ਇਸ ਦੌਰਾਨ ਮਹਾਰਾਜਾ ਰਣਜੀਤ ਸਿੰਘ ਦੀ ਦੂਜੀ ਮਹਾਰਾਣੀ ਰਾਜ ਕੌਰ ਦੇ ਛੋਟੇ ਬੇਟੇ ਰਤਨ ਸਿੰਘ ਦੇ ਵਾਰਸ ਦੀ ਸੱਤਵੀਂ ਪੀੜ੍ਹੀ ਵਿਚ ਸ਼ਾਮਲ ਡਾ. ਹਰਵਿੰਦਰ ਸਿੰਘ, ਸੁਰਜੀਤ ਸਿੰਘ, ਜਸਵਿੰਦਰ ਅਤੇ ਤੇਜਿੰਦਰ ਸਿੰਘ ਨੇ ਵਿਭਾਗ ਦੀ ਪ੍ਰਿੰਸੀਪਲ ਸੈਕਟਰੀ ਅੰਜਲੀ ਨੂ ਇਤਰਾਜ਼ਨਾਮਾ ਭੇਜਿਆ ਸੀ।

You must be logged in to post a comment Login